01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਐੱਮ. ਐੱਮ. ਐੱਸ. ਨੇ ਰਾਜ ਪੱਧਰੀ ਕਿ੍ਸਮਸ ਮਨਾਉਣ ਲਈ ਪੰਜਾਬ ਸਰਕਾਰ ਪਾਸੋਂ ਕੀਤੀ ਮੰਗ

ਅਜੀਤ ਡੈਸਕ 21-11-2025
ਅੰਮਿ੍ਤਸਰ, 20 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਇਸ ਸਾਲ ਰਾਜ ਪੱਧਰੀ ਕਿ੍ਸਮਸ ਮਨਾਉਣ ਦੀ ਮੰਗ ਕਰਦੇ ਹੋਏ ਅਧਿਆਤਮਿਕ ਵਿਕਾਸ, ਸਮਾਜਿਕ ਭਲਾਈ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਮਰਪਿਤ ਸੰਸਥਾ, ਮਸੀਹੀ ਮਹਾਂ ਸਭਾ (ਐੱਮ. ਐੱਮ. ਐੱਸ.) ਨੇ ਇਸ ਸੰਬੰਧ 'ਚ ਪੰਜਾਬ ਸਰਕਾਰ ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ ਹੈ | ਇਹ ਫੈਸਲਾ ਐੱਮ. ਐੱਮ. ਐੱਸ. ਦੇ ਕਨਵੀਨਰ ਅਤੇ ਰੋਮਨ ਕੈਥੋਲਿਕ ਚਰਚ ਦੇ ਫਾਦਰ ਵਿਲੀਅਮ ਸਹੋਤਾ ਅਤੇ ਐੱਮ .ਐੱਮ. ਐੱਸ. ਦੇ ਸਹਿ-ਕਨਵੀਨਰ ਅਤੇ ਸਕੱਤਰ, ਅੰਮਿ੍ਤਸਰ ਡਾਇਓਸੀਸਨ ਟਰੱਸਟ ਐਸੋਸੀਏਸ਼ਨ, ਡਾਇਓਸਿਸ ਆਫ ਅੰਮਿ੍ਤਸਰ, ਚਰਚ ਆਫ਼ ਨੌਰਥ ਇੰਡੀਆ, ਡੈਨੀਅਲ ਬੀ ਦਾਸ ਦੀ ਪ੍ਰਧਾਨਗੀ ਹੇਠ ਐੱਮ. ਐੱਮ. ਐੱਸ. ਦੀ ਇਕ ਮੀਟਿੰਗ ਦੌਰਾਨ ਲਿਆ ਗਿਆ | ਫਾਦਰ ਵਿਲੀਅਮ ਸਹੋਤਾ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੇ ਜਨਮ ਦੀ ਯਾਦ 'ਚ ਮਨਾਇਆ ਜਾਣ ਵਾਲਾ ਕਿ੍ਸਮਸ, ਪੰਜਾਬ ਸਮੇਤ ਦੁਨੀਆ ਭਰ ਦੇ ਈਸਾਈਆਂ ਲਈ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿਚੋਂ ਇਕ ਹੈ | ਇਸ ਲਈ ਅਸੀਂ ਇਸ ਸਾਲ ਰਾਜ ਪੱਧਰੀ ਜਸ਼ਨ ਮਨਾਉਣ ਲਈ ਪੰਜਾਬ ਸਰਕਾਰ ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ ਹੈ | ਕਿ੍ਸਮਸ ਦੇ ਜਸ਼ਨ ਤੋਂ ਇਲਾਵਾ ਮੀਟਿੰਗ 'ਚ ਐੱਮ. ਐੱਮ. ਐੱਸ. ਨੂੰ ਮਜ਼ਬੂਤ ਕਰਨ ਅਤੇ ਪਿੰਡ ਅਤੇ ਜ਼ਿਲ੍ਹਾ ਪੱਧਰੀ ਇਕਾਈਆਂ ਰਾਹੀਂ ਇਸਦੀ ਪਹੁੰਚ ਵਧਾਉਣ ਬਾਰੇ ਵੀ ਚਰਚਾ ਕੀਤੀ ਗਈ ਤਾਂ ਜੋ ਪੰਜਾਬ ਦੇ ਈਸਾਈ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ | ਡੈਨੀਅਲ ਬੀ ਦਾਸ ਨੇ ਕਿਹਾ ਕਿ ਹੁਣ ਤੱਕ, ਸਿਰਫ ਪੰਜ ਮੁੱਖ ਚਰਚ ਹੀ ਐਮ. ਐਮ. ਐਸ. ਦਾ ਹਿੱਸਾ ਹਨ | ਸਾਨੂੰ ਉਮੀਦ ਹੈ ਕਿ ਹੋਰ ਈਸਾਈ ਸਮੂਹ ਵੀ ਜਲਦੀ ਹੀ ਇਸ ਛਤਰੀ ਸੰਸਥਾ 'ਚ ਸ਼ਾਮਲ ਹੋਣਗੇ | ਇਸ ਮੌਕੇ ਮਹਿਲਾ ਕਮਿਸ਼ਨ ਪੰਜਾਬ ਦੀ ਉਪ-ਪ੍ਰਧਾਨ ਗੀਤਾ ਗਿੱਲ, ਕਿ੍ਸ਼ਚੀਅਨ ਵੇਲਫ਼ੇਯਰ ਬੋਰਡ ਦੇ ਚੇਅਰਮੈਨ ਡੈਨੀਅਲ ਮਸੀਹ, ਕਿ੍ਸ਼ਚੀਅਨ ਵੇਲਫ਼ੇਯਰ ਬੋਰਡ ਦੇ ਸਾਬਕਾ ਚੇਅਰਮੈਨ ਅਮਨਦੀਪ ਗਿੱਲ, ਕਿ੍ਸ਼ਚੀਅਨ ਵੇਲਫ਼ੇਯਰ ਬੋਰਡ ਦੇ ਸਾਬਕਾ ਉਪ-ਚੇਅਰਮੈਨ ਤਰਸੇਮ ਸਹੋਤਾ, ਰਾਕੇਸ਼ ਵਿਲੀਅਮ, ਅਲਬਰਟ ਦੁਆ, ਸੁਭਾਸ਼ ਥੋਬਾ, ਸਾਬਕਾ ਮੈਂਬਰ ਘੱਟ ਗਿਣਤੀ ਕਮਿਸ਼ਨ, ਵਿਜੇ ਗਿੱਲ ਘੱਟ ਗਿਣਤੀ ਕਮਿਸ਼ਨ ਦੇ ਉਪ-ਚੇਅਰਮੈਨ, ਰੋਮਨ ਕੈਥੋਲਿਕ ਚਰਚ ਦੇ ਫਾਦਰ ਮਾਈਕਲ, ਰੇਵ ਰਜਨੀ ਬਾਲਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਪਾਕਿ ਦੇ ਸਾਬਕਾ ਟੈਸਟ ਕਪਤਾਨ ਅਜ਼ਹਰ ਅਲੀ ਵਲੋਂ ਰਾਸ਼ਟਰੀ ਚੋਣ ਕਮੇਟੀ ਤੋਂ ਅਸਤੀਫ਼ਾ ਅਗਲੀ ਖ਼ਬਰ ਗੁ. ਗੁਰੂਸਰ ਸਤਲਾਣੀ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ 24, 25 ਤੇ 26 ਨੂੰ - ਰਣੀਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।