16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸਪਰਿੰਗ ਡੇਲ ਸਕੂਲ ਦੀ ਟੀਮ ਲਗਾਤਾਰ ਦੂਜੇ ਸਾਲ ਓਵਰਆਲ ਚੈਂਪੀਅਨ ਬਣੀ <br/>

ਅਜੀਤ ਡੈਸਕ 20-11-2025
ਅੰਮਿ੍ਤਸਰ, 19 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸਕੂਲ ਦੀ ਟੀਮ ਸੌਪਿਨ ਸਕੂਲ ਚੰਡੀਗੜ੍ਹ ਵਲੋਂ ਕਰਵਾਏ ਗਏ ਬਿਜ਼ਨਸ ਕਨਕਲੇਵ ਦੌਰਾਨ ਲਗਾਤਾਰ ਦੂਜੇ ਸਾਲ ਓਵਰਆਲ ਚੈਂਪੀਅਨ ਐਲਾਨੀ ਗਈ | ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵੱਕਾਰੀ ਪ੍ਰਤੀਯੋਗਿਤਾ ਦੌਰਾਨ ਵੱਖ-ਵੱਖ ਗਤੀਵਿਧੀਆਂ ਹੋਈਆਂ, ਜਿਸ 'ਚ ਡਿਬੇਟ, ਪੇਂਟਿੰਗ ਅਤੇ ਕਮਰਸ਼ੀਅਲ ਕੌਸ਼ਲ ਤੇ ਆਧਾਰਿਤ ਪ੍ਰਤੀਯੋਗਿਤਾਵਾਂ ਸ਼ਾਮਿਲ ਸਨ | ਸੰਧੂ ਨੇ ਦੱਸਿਆ ਕਿ ਪੂਰੇ ਖੇਤਰ 'ਚੋਂ ਚੁਣ ਕੇ ਆਈਆਂ ਬਿਹਤਰੀਨ ਸਕੂਲਾਂ ਦੀਆਂ ਟੀਮਾਂ ਨਾਲ ਮੁਕਾਬਲਾ ਕਰਦਿਆਂ ਸਪਰਿੰਗ ਡੇਲ ਸਕੂਲ ਦੀ ਟੀਮ ਓਵਰਆਲ ਚੈਂਪੀਅਨ ਰਹੀ ਹੈ | ਪਿ੍ੰ: ਰਾਜੀਵ ਕੁਮਾਰ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਵਿਲੱਖਣ ਪ੍ਰਦਰਸ਼ਨ ਨਾਲ ਸਕੂਲ ਦੀ ਟੀਮ ਨੇ ਪੂਰੇ ਖੇਤਰ 'ਚ ਨਾਮਣਾ ਖੱਟਿਆ ਹੈ |

ਪਿਛਲੀ ਖ਼ਬਰ ਮੇਜਰ ਜਨਰਲ ਭਰਤ ਮੇਹਤਾਨੀ ਵਲੋਂ ਐੱਨ.ਸੀ.ਸੀ. ਗਰੁੱਪ ਹੈੱਡਕੁਆਰਟਰ ਦਾ ਦੌਰਾ <br/> ਅਗਲੀ ਖ਼ਬਰ ਕਿਰਾਏਦਾਰਾਂ ਵਲੋਂ ਕੀਤੀ ਧੱਕਾ-ਮੁੱਕੀ ਕਾਰਨ ਮਾਲਕ ਮਕਾਨ ਦੀ ਹੋਈ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।