16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਅੱਜ ਨਗਰ ਕੀਰਤਨ ਦੇ ਰੂਟ 'ਤੇ ਆਵਾਜਾਈ ਹੋਰ ਰਸਤਿਆਂ ਨੂੰ ਕੀਤੀ ਜਾਵੇਗੀ ਡਾਇਵਰਟ <br/>

ਅਜੀਤ ਡੈਸਕ 20-11-2025
ਅੰਮਿ੍ਤਸਰ, 19 ਨਵੰਬਰ (ਰੇਸ਼ਮ ਸਿੰਘ)-ਏ. ਡੀ. ਸੀ. ਪੀ. ਟਰੈਫਿਕ ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ 20 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਸੰਬੰਧ ਵਿਚ ਸਜਾਏ ਜਾ ਰਹੇ ਨਗਰ ਕੀਰਤਨ ਜੋ ਕਿ ਗੁਰਦਾਸਪੁਰ ਤੋਂ ਮਹਿਤਾ ਚੌਂਕ ਦੇ ਰਸਤੇ ਤੋਂ ਜ਼ਿਲ੍ਹੇ ਵਿਚ ਦਾਖਲ ਹੋਵੇਗਾ, ਦੇ ਸ਼ਾਮ ਵੇਲੇ ਅੰਮਿ੍ਤਸਰ ਸ਼ਹਿਰ ਵਿਚ ਪਹੁੰਚਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਭਲਕੇ 20 ਨਵੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ 20 ਨਵੰਬਰ ਨੂੰ ਮਹਿਤਾ ਚੌਂਕ ਤੋਂ ਬਾਬਾ ਬਕਾਲਾ ਸਾਹਿਬ, ਰਈਆ, ਜੰਡਿਆਲਾ ਗੁਰੂ, ਗੋਲਡਨ ਗੇਟ, ਰਾਮ ਤਲਾਈ ਚੌਂਕ, ਘਿਓ ਮੰਡੀ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਹੁੰਦਾ ਹੋਇਆ ਡੇਰਾ ਬਾਬਾ ਭੂਰੀ ਵਾਲੇ ਪੁੱਜੇਗਾ | ਇੱਥੋਂ ਨਗਰ ਕੀਰਤਨ 21 ਨਵੰਬਰ ਨੂੰ ਸਵੇਰੇ 7 ਵਜੇ ਸ੍ਰੀ ਸ਼ਹੀਦ ਗੰਜ ਸਾਹਿਬ ਗਿਲਵਾਲੀ ਗੇਟ, ਹਕੀਮਾਂ ਗੇਟ, ਖਜਾਨਾ ਗੇਟ, ਝਬਾਲ ਰੋਡ, ਤੋਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਲਈ ਜਾਵੇਗਾ | ਉਨ੍ਹਾਂ ਦੱਸਿਆ ਕਿ ਅੰਮਿ੍ਤਸਰ ਜ਼ਿਲ੍ਹੇ ਵਿਚ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ | ਇਸ ਲਈ ਨਗਰ ਕੀਰਤਨ ਦੇ ਰਸਤੇ ਵਿਚ ਆਉਣ ਵਾਲੀ ਆਮ ਟਰੈਫਿਕ ਨੂੰ ਹੋਰ ਰਸਤਿਆਂ ਉੱਤੇ ਤਬਦੀਲ ਕੀਤਾ ਜਾਵੇਗਾ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ 20 ਨਵੰਬਰ ਸ਼ਾਮ ਨੂੰ ਅਤੇ 21 ਨਵੰਬਰ ਸਵੇਰ ਨੂੰ ਇਨ੍ਹਾਂ ਰਸਤਿਆਂ ਦੀ ਥਾਂ ਹੋਰ ਰਸਤਿਆਂ ਦੀ ਵਰਤੋਂ ਕਰਨ |

ਪਿਛਲੀ ਖ਼ਬਰ ਮੈਰਿਜ ਪੈਲਿਸ/ ਬੈਂਕੁਇਟ ਹਾਲ ਦੇ ਲਾਇਸੰਸੀਆਂ ਨੂੰ ਵਿਭਾਗੀ ਹੁਕਮਾਂ ਬਾਰੇ ਕਰਵਾਇਆ ਜਾਣੰੂ <br/> ਅਗਲੀ ਖ਼ਬਰ ਪੀ.ਬੀ.ਐੱਸ. ਸ਼ਾਪਿੰਗ ਸੈਂਟਰ ਮਹਿਤਾ ਚੌਕ ਵਾਲਿਆਂ ਨੇ 3 ਸਾਲ ਪੂਰੇ ਹੋਣ 'ਤੇ ਵਰੇਗੰਢ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।