16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਮੈਰਿਜ ਪੈਲਿਸ/ ਬੈਂਕੁਇਟ ਹਾਲ ਦੇ ਲਾਇਸੰਸੀਆਂ ਨੂੰ ਵਿਭਾਗੀ ਹੁਕਮਾਂ ਬਾਰੇ ਕਰਵਾਇਆ ਜਾਣੰੂ <br/>

ਅਜੀਤ ਡੈਸਕ 20-11-2025
ਅੰਮਿ੍ਤਸਰ, 19 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਆਬਕਾਰੀ ਕਮਿਸ਼ਨਰ ਪੰਜਾਬ ਜਤਿੰਦਰ ਜੋਰਵਾਲ ਆਈ. ਏ. ਐੱਸ. ਅਤੇ ਡਿਪਟੀ ਕਮਿਸ਼ਨਰ ਆਬਕਾਰੀ ਜਲੰਧਰ ਜ਼ੋਨ ਐੱਸ.ਕੇ ਗਰਗ ਵਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਆਬਕਾਰੀ ਰੇਂਜ ਅੰਮਿ੍ਤਸਰ ਦੇ ਦਫਤਰ ਵਿਖੇ ਮੈਰਿਜ ਪੈਲਿਸ/ ਬੈਂਕੁਇਟ ਹਾਲ ਦੇ ਲਾਇਸੰਸੀਆਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ 'ਚ ਡੀ.ਐੱਸ. ਚੀਮਾ ਸਹਾਇਕ ਕਮਿਸ਼ਨਰ (ਆਬਕਾਰੀ), ਅੰਮਿ੍ਤਸਰ ਰੇਂਜ ਵਲੋਂ ਵਿਭਾਗ ਨਾਲ ਸੰਬੰਧਿਤ ਲਾਇਸੰਸੀਆਂ ਨੂੰ ਅਗਾਹ ਕੀਤਾ ਕਿ ਵਿਆਹਾਂ ਦੇ ਸੀਜ਼ਨ ਦੌਰਾਨ ਹਰ ਫੰਕਸ਼ਨ ਦੌਰਾਨ ਪਰਮਿਟ/ਲਾਇਸੰਸ ਐਲ-50 ਏ ਸਮੇ ਸਿਰ 'ਤੇ ਅਪਲਾਈ ਕਰਨ ਅਤੇ ਅਪਲਾਈ ਕਰਨ ਸਮੇਂ ਮੈਰਿਜ ਪੈਲਿਸ/ ਬੈਂਕੁਇਟ ਹਾਲ ਦਾ ਜੀ. ਐਸ. ਟੀ. ਨੰਬਰ ਅਰਜੀ 'ਚ ਦਰਜ ਕਰਨ | ਇ ਸਦੇ ਨਾਲ ਹੀ ਅਰਜੀ 'ਚ ਕੈਟਰਿੰਗ, ਡੈਕੋਰੇਸ਼ਨ ਸਮੇਤ ਹੋਰਨਾਂ ਸਰਵਿਸ ਦੇ ਵਿਕਲਪ 'ਚ ਜੀ. ਐੱਸ. ਟੀ. ਨੰਬਰ ਜਾਂ ਪੈਨ ਕਾਰਡ ਦਾ ਨੰਬਰ ਦਰਜ ਕਰਨ | ਸੰਬੰਧਿਤ ਲਾਇਸੰਸੀਆਂ ਨੂੰ ਇਹ ਵੀ ਕਿਹਾ ਗਿਆ ਕਿ ਹੋਣ ਵਾਲੇ ਸਮਾਗਮ 'ਚ ਸਿਰਫ ਪੰਜਾਬ 'ਚ ਵੇਚੀ ਜਾਣ ਵਾਲੀ ਸ਼ਰਾਬ ਹੀ ਵਰਤੀ ਜਾਵੇ ਅਤੇ ਗੁਆਂਢੀ ਸੂਬੇ ਚੰੜੀਗੜ੍ਹ, ਹਰਿਆਣਾ ਆਦਿ ਅਤੇ ਸੀ. ਐੱਸ. ਡੀ. ਦੀ ਸ਼ਰਾਬ ਦੀ ਵਰਤੋਂ ਨਾ ਹੋਵੇ | ਆਬਕਾਰੀ ਸਹਾਇਕ ਕਮਿਸ਼ਨਰ ਨੇ ਲਾਇਸੰਸੀ ਵਲੋਂ ਬੁਕਿੰਗ ਰਜਿਸਟਰ, ਖਾਲੀ ਬੋਤਲਾਂ ਦਾ ਰਿਕਾਰਡ ਲਈ ਰਜਿਸਟਰ ਲਗਾਏ ਜਾਣ ਅਤੇ ਹਰ ਸਮਾਗਮ ਦਾ ਬਿੱਲ ਜਾਰੀ ਕਰਨਾ ਲਾਜ਼ਮੀ ਬਣਾਉਣ ਲਈ ਵੀ ਕਿਹਾ | ਇਸ ਮੌਕੇ ਲਲਿਤ ਕੁਮਾਰ ਆਬਕਾਰੀ ਅਫਸਰ ਅੰਮਿ੍ਤਸਰ-1, 2, ਰਮਨ ਭਗਤ ਆਬਕਾਰੀ ਅਫਸਰ ਅੰਮਿ੍ਤਸਰ-3, ਇੰਦਰਜੀਤ ਸਿੰਘ ਸਹਿਜਰਾ ਸਮੇਤ ਆਬਕਾਰੀ ਇੰਸਪੈਕਟਰ ਵੀ ਮੌਜੂਦ ਸਨ |

ਪਿਛਲੀ ਖ਼ਬਰ ਪਿੰਗਲਵਾੜਾ ਸੰਸਥਾ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਈਕਲ ਯਾਤਰਾ ਦਾ ਨਿੱਘਾ ਸਵਾਗਤ <br/> ਅਗਲੀ ਖ਼ਬਰ ਅੱਜ ਨਗਰ ਕੀਰਤਨ ਦੇ ਰੂਟ 'ਤੇ ਆਵਾਜਾਈ ਹੋਰ ਰਸਤਿਆਂ ਨੂੰ ਕੀਤੀ ਜਾਵੇਗੀ ਡਾਇਵਰਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।