16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਪੀ.ਬੀ.ਐੱਸ. ਸ਼ਾਪਿੰਗ ਸੈਂਟਰ ਮਹਿਤਾ ਚੌਕ ਵਾਲਿਆਂ ਨੇ 3 ਸਾਲ ਪੂਰੇ ਹੋਣ 'ਤੇ ਵਰੇਗੰਢ ਮਨਾਈ

ਅਜੀਤ ਡੈਸਕ 20-11-2025
ਘੁਮਾਣ, 19 ਨਵੰਬਰ (ਬੰਮਰਾਹ)- ਪੀ.ਬੀ.ਐੱਸ. ਸ਼ੌਪਿੰਗ ਸੈਂਟਰ ਮਹਿਤਾ ਚੌਕ (ਅੰਮਿ੍ਤਸਰ) ਵਾਲਿਆਂ ਵਲੋਂ ਇਲਾਕੇ ਦੇ ਲੋਕਾਂ ਲਈ ਇਕ ਛੱਤ ਹੇਠਾਂ ਹੀ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਕਰ ਕੇ ਇਹ ਸ਼ੌਪਿੰਗ ਸੈਂਟਰ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ | ਪੀ.ਬੀ.ਐੱਸ. ਸ਼ੌਪਿੰਗ ਸੈਂਟਰ ਵਿਚ ਵੱਖ-ਵੱਖ ਕੰਪਨੀਆਂ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਕੱਪੜਿਆਂ ਤੋਂ ਇਲਾਵਾ ਹੋਰ ਕਈ ਤਰ੍ਹਾਂ ਦਾ ਖ਼ਰੀਦੋ-ਫਿਰੋਖਤ ਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ | ਸ਼ੌਪਿੰਗ ਸੈਂਟਰ ਦੇ 3 ਸਾਲ ਪੂਰੇ ਹੋਣ 'ਤੇ ਮਾਲਕ ਬਲਕਾਰ ਸਿੰਘ, ਸਤਨਾਮ ਸਿੰਘ, ਪਰਮਜੀਤ ਸਿੰਘ ਤੇ ਅਜੀਤ ਸਿੰਘ ਤੇ ਸਮੁੱਚੇ ਸਟਾਫ਼ ਵਲੋਂ ਕੇਕ ਕੱਟ ਕੇ ਵਰੇਗੰਢ ਮਨਾਈ | ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਵਲੋਂ ਬਹੁਤ ਪਿਆਰ ਦਿੱਤਾ ਗਿਆ ਹੈ, ਜਿਸ ਲਈ ਉਹ ਸਦਾ ਰਿਣੀ ਰਹਿਣਗੇ | ਉਨ੍ਹਾਂ ਕਿਹਾ ਕਿ ਜਿੱਥੇ ਵਧੀਆ ਕੁਆਲਿਟੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਉੱਥੇ ਲੋਕਾਂ ਦੀ ਜੇਬ 'ਤੇ ਘੱਟ ਖ਼ਰਚ ਪਵੇ, ਇਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਰੇਡੀਮੇਡ ਕੱਪੜਿਆਂ ਤੋਂ ਇਲਾਵਾ ਖੁੱਲਾ ਕੱਪੜਾ, ਅਟੈਚੀ, ਫੈਂਸੀ ਸੂਟ, ਚੁੰਨੀਆਂ, ਪੱਗਾਂ, ਕੁੜਤੇ ਪਜ਼ਾਮੇ, ਕੋਟ ਪੈਂਟ, ਹੈਂਡਲੂਮ, ਬਰਾਈਡਲ ਕੱਪੜਿਆਂ ਦੀ ਵੱਡੀ ਕਿਸਮ ਸ਼ਹਿਰਾਂ ਨਾਲੋਂ ਘੱਟ ਮੁੱਲ 'ਤੇ ਦਿੱਤੀ ਜਾ ਰਹੀ ਹੈ | ਇਲਾਕੇ ਦੇ ਲੋਕਾਂ ਵਲੋਂ ਦਿੱਤੇ ਗਏ ਪਿਆਰ ਨੂੰ ਦੇਖਦਿਆਂ ਹੁਣ ਤੱਕ ਦੀ ਸਭ ਤੋਂ ਵੱਧ ਕਿਸਮ ਫੁੱਲ ਵੈਲ ਪੱਗ ਦੇ 380 ਰੰਗ ਅਤੇ ਹਾਫ਼ ਵੈਲ ਪੱਗ 'ਤੇ ਵੀ 380 ਰੰਗ ਮੁਹੱਈਆ ਕਰਵਾਏ ਗਏ ਹਨ | ਉਨ੍ਹਾਂ ਕਿਹਾ ਕਿ ਪੂਰੇ ਵਿਆਹ ਦੀ ਖਰੀਦੋ-ਫਰੋਖਤ ਇਕੋ ਛੱਤ ਹੇਠ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਵਿਸ਼ੇਸ਼ ਕੁੜਤਾ-ਪਜ਼ਾਮਾ ਸਿਲਾਈ ਕਰਵਾਉਣ ਦੇ ਨਾਲ-ਨਾਲ ਅÏਰਤਾਂ ਦੇ ਹਰ ਤਰੀਕੇ ਦੇ ਨਵੇਂ-ਨਵੇਂ ਡਿਜ਼ਾਇਨਾਂ ਦੇ ਸੂਟ ਸ਼ੌਪਿੰਗ ਸੈਂਟਰ ਵਿਚ ਹੀ ਸਿਲਾਈ ਕਰਵਾਏ ਜਾਂਦੇ ਹਨ | ਜ਼ਿਕਰਯੋਗ ਹੈ ਕਿ ਇਸ ਸ਼ੌਪਿੰਗ ਸੈਂਟਰ ਦੇ ਖੁੱਲ੍ਹਣ ਨਾਲ ਜਿੱਥੇ ਅੰਮਿ੍ਤਸਰ ਦਿਹਾਤੀ ਅਤੇ ਘੁਮਾਣ ਤੇ ਆਸ-ਪਾਸ ਦੇ 200 ਪਿੰਡਾਂ ਦੇ ਕਰੀਬ ਲੋਕਾਂ ਨੂੰ ਵੱਡੀ ਸਹੂਲਤ ਮੁਹੱਈਆ ਕਰਵਾਈ ਗਈ ਹੈ | ਇਸ ਤੋਂ ਇਲਾਵਾ 25 ਹਜ਼ਾਰ ਦੀ ਖ਼ਰੀਦ ਕਰਨ 'ਤੇ ਡਬਲ ਬੈੱਡ ਦਾ ਵਧੀਆ ਕੰਬਲ ਮੁਫ਼ਤ ਦਿੱਤਾ ਜਾ ਰਿਹਾ ਹੈ | ਇਸ ਦੇ ਨਾਲ ਹੀ 50 ਹਜ਼ਾਰ ਦੀ ਖ਼ਰੀਦ ਕਰਨ ਦੇ ਨਾਲ 6100 ਰੁਪਏ ਦਾ ਅਟੈਚੀ ਤੋਹਫੇ ਵਜੋਂ ਦਿੱਤਾ ਜਾਵੇਗਾ | ਇਕ ਲੱਖ ਰੁਪਏ ਦੀ ਖ਼ਰੀਦਦਾਰੀ ਕਰਨ 'ਤੇ ਸਫ਼ਾਰੀ ਕੰਪਨੀ ਦਾ 31 ਹਜ਼ਾਰ ਦੀ ਕੀਮਤ ਵਾਲਾ ਅਟੈਚੀ ਵੀ ਮੁਫ਼ਤ ਦਿੱਤਾ ਜਾਵੇਗਾ | ਦੇਸ਼-ਵਿਦੇਸ਼ਾਂ ਤੋਂ ਲੋਕ ਆਨਲਾਈਨ ਖ਼ਰੀਦਦਾਰੀ ਕਰ ਰਹੇ ਹਨ ਤੇ ਸ਼ੌਪਿੰਗ ਸੈਂਟਰ ਵਾਲਿਆਂ ਵਲੋਂ ਵਧੀਆ ਢੰਗ ਨਾਲ ਪੈਕਿੰਗ ਕਰ ਕੇ ਲੋਕਾਂ ਨੂੰ ਉਨ੍ਹਾਂ ਵਲੋਂ ਖਰੀਦਿਆ ਸਾਮਾਨ ਸਹੀ-ਸਲਾਮਤ ਵੱਖ-ਵੱਖ ਦੇਸ਼ਾਂ 'ਚ ਭੇਜਿਆ ਜਾ ਰਿਹਾ ਹੈ |
ਪੀ.ਬੀ.ਐੱਸ. ਸ਼ਾਪਿੰਗ ਸੈਂਟਰ ਮਹਿਤਾ ਚੌਂਕ ਵਾਲੇ 3 ਸਾਲ ਪੂਰੇ ਹੋਣ 'ਤੇ ਵਰੇਗੰਢ ਮਨਾਉਣ ਮੌਕੇ ਕੇਕ ਕੱਟਦੇ ਹੋਏ | ਤਸਵੀਰ : ਬੰਮਰਾਹ


ਪਿਛਲੀ ਖ਼ਬਰ ਅੱਜ ਨਗਰ ਕੀਰਤਨ ਦੇ ਰੂਟ 'ਤੇ ਆਵਾਜਾਈ ਹੋਰ ਰਸਤਿਆਂ ਨੂੰ ਕੀਤੀ ਜਾਵੇਗੀ ਡਾਇਵਰਟ <br/> ਅਗਲੀ ਖ਼ਬਰ ਡੀ. ਏ. ਵੀ. ਕਾਲਜ ਨੇ ਮੌਲਿਕ ਅਧਿਕਾਰਾਂ ਬਾਰੇ ਜਾਗਰੂਕਤਾ ਮੁਹਿੰਮ ਚਲਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।