23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸਵ: ਹਰਜੀਤ ਸਿੰਘ ਛੀਨਾ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 19-11-2025
ਰਾਜਾਸਾਂਸੀ/ਹਰਸ਼ਾ ਛੀਨਾ, 18 ਨਵੰਬਰ (ਹਰਦੀਪ ਸਿੰਘ ਖੀਵਾ, ਪੀ. ਐੱਸ. ਕੜਿਆਲ)- ਸਹਿਕਾਰੀ ਸਭਾ ਹਰਸ਼ਾ ਛੀਨਾ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਆਗੂ ਮੈਨੇਜਰ ਹਰਜੀਤ ਸਿੰਘ ਛੀਨਾ ਨਮਿਤ ਸਮੁੱਚੇ ਪਰਿਵਾਰ ਵਲੋਂ ਗ੍ਰਹਿ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਮਨਜਿੰਦਰ ਸਿੰਘ ਛੀਨਾ ਦੇ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ, ਪਿੰਡ ਦੇ ਮੁੱਖ ਗ੍ਰੰਥੀ ਭਾਈ ਹਰਿੰਦਰ ਸਿੰਘ ਵਲੋਂ ਅੰਤਿਮ ਅਰਦਾਸ ਕੀਤੀ ਗਈ | ਅੰਤਿਮ ਅਰਦਾਸ ਵਿਚ ਪੁੱਜੀਆਂ ਵੱਖ-ਵੱਖ ਸ਼ਖ਼ਸੀਅਤਾਂ 'ਚ ਜਥੇ. ਵੀਰ ਸਿੰਘ ਲੋਪੋਕੇ ਵਲੋਂ ਉਨ੍ਹਾਂ ਦੇ ਸਪੁੱਤਰ ਸੀਨੀ: ਅਕਾਲੀ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ, ਅਕਾਲੀ ਦਲ ਜ਼ਿਲ੍ਹਾ ਅੰਮਿਤਸਰ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਢ, ਬਾਬਾ ਨਿਰਮਲ ਸਿੰਘ ਅੰਸ਼ ਬੰਸ਼ ਬਾਬਾ ਬੁੱਢਾ ਸਾਹਿਬ ਵਲੋਂ ਮੈਨੇਜਰ ਹਰਜੀਤ ਸਿੰਘ ਛੀਨਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਤੋਂ ਇਲਾਵਾ ਅੰਮਿ੍ਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਸ਼ੋਕ ਸੰਦੇਸ਼ ਭੇਜਿਆ ਗਿਆ | ਅੰਤਿਮ ਅਰਦਾਸ ਵਿਚ ਪੁੱਜੇ ਵੱਖ-ਵੱਖ ਆਗੂਆਂ 'ਚ ਜੋਧ ਸਿੰਘ ਸਮਰਾ, ਗੁਰਸ਼ਰਨ ਸਿੰਘ ਛੀਨਾ, ਗੁਰਪ੍ਰੀਤ ਸਿੰਘ ਵਡਾਲੀ, ਐਡਵੋਕੇਟ ਨਿਰਮਲ ਸਿੰਘ ਲੁਹਾਰਾਕਾ, ਇੰਸਪੈਕਟਰ ਬਲਰਾਜ ਸਿੰਘ ਅਦਲੀਵਾਲਾ, ਕੁਲਵਿੰਦਰ ਸਿੰਘ ਪੰਚਾਇਤ ਅਫਸਰ, ਡਾ: ਸ਼ਰਨਦੀਪ ਸਿੰਘ ਲੋਪੋਕੇ, ਕਿਸਾਨ ਆਗੂ ਮਾਸਟਰ ਜਤਿੰਦਰ ਸਿੰਘ ਛੀਨਾ, ਮਿਲਕ ਪਲਾਂਟ ਵੇਰਕਾ ਦੇ ਚੇਅਰਮੈਨ ਨਰਿੰਦਰ ਸਿੰਘ ਪਟਵਾਰੀ, ਬੀ. ਡੀ. ਪੀ. ਓ. ਪ੍ਰਗਟ ਸਿੰਘ, ਐੱਸ. ਡੀ. ਓ. ਰਸ਼ਪਾਲ ਸਿੰਘ, ਕੌਂਸਲਰ ਕੁਲਵਿੰਦਰ ਸਿੰਘ ਔਲਖ, ਸਾਬਕਾ ਕੌਂਸਲਰ ਅਮਰਪ੍ਰੀਤ ਸਿੰਘ ਅੰਮੂ ਗੁਮਟਾਲਾ, ਮੇਜਰ ਜਨਰਲ ਹਰਿੰਦਰ ਸਿੰਘ ਅੰਬਾਲਾ, ਪਿ੍ੰਸੀਪਲ ਗੁਰਬਚਨ ਸਿੰਘ ਅੰਬਾਲਾ, ਬਿ੍ਗੇਡੀਅਰ ਹਰਪ੍ਰੀਤ ਸਿੰਘ, ਚੇਅਰਮੈਨ ਮੁਖਤਾਰ ਸਿੰਘ ਔਲਖ, ਡਾ: ਅਨੰਦ, ਹਰਜੀਤ ਸਿੰਘ ਵਰਨਾਲੀ, ਸਤਿੰਦਰਪਾਲ ਸਿੰਘ ਸਿੰਦ ਵਰਨਾਲੀ, ਸਰਪੰਚ ਨਰੇਸ਼ ਕੁਮਾਰ ਕੁੱਕੜਾਂ ਵਾਲਾ, ਕੁਲਦੀਪ ਸਿੰਘ ਛੀਨਾ, ਕੁਲਦੀਪ ਸਿੰਘ ਕੁੱਕੜਾਂ ਵਾਲਾ, ਅਮਨਪਾਲ ਸਿੰਘ ਸਰਪੰਚ ਬੁਰਜ, ਹਰਮਨਦੀਪ ਸਿੰਘ ਸ਼ਾਹ ਸਰਪੰਚ ਕੜਿਆਲ, ਜੇ. ਪੀ. ਔਲਖ, ਕਰਨਲ ਸਰਬਜੀਤ ਸਿੰਘ ਭੱਟੀ, ਹਰਮੀਤ ਸਿੰਘ ਛੀਨਾ, ਹਰਦੇਵ ਸਿੰਘ ਸਰਪੰਚ ਉੱਚਾ ਕਿਲ੍ਹਾ, ਕਰਮਜੀਤ ਸਿੰਘ ਸਬਾਜਪੁਰ, ਡਾ: ਗੁਰਵਿੰਦਰ ਸਿੰਘ ਛੀਨਾ ਉੱਚਾ ਕਿਲ੍ਹਾ, ਨੰਬਰਦਾਰ ਭੁਪਿੰਦਰ ਸਿੰਘ ਛੀਨਾ, ਬਲਵਿੰਦਰ ਸਿੰਘ ਕੁੱਕੜਾਂ ਵਾਲਾ, ਰਾਮ ਕੁਮਾਰ ਕੁੱਕੜਾਂ ਵਾਲਾ, ਲਖਵਿੰਦਰ ਸਿੰਘ ਸਾਬੀ, ਡਾ: ਕਵਰ ਗਿੱਲ, ਡਾ: ਜਸਨਿੰਦਰ ਸਿੰਘ, ਡਾ: ਕੰਵਰਤਾਜ ਸਿੰਘ, ਡਾ: ਹਰਜੋਤ ਸਿੰਘ, ਡਾ: ਜਸਕਰਨ ਸਿੰਘ, ਇੰਜੀਨੀਅਰ ਅੰਮਿ੍ਤ ਵੱਲਾ ਆਦਿ ਵੱਖ-ਵੱਖ ਕਿਸਾਨ ਜਥੇਬੰਦੀਆਂ, ਧਾਰਮਿਕ ਰਾਜਨੀਤਿਕ ਤੇ ਸਿਆਸੀ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ | ਪੁਜੀਆਂ ਸੰਗਤਾਂ ਦਾ ਧੰਨਵਾਦ ਉਨ੍ਹਾਂ ਦੇ ਸਪੁੱਤਰ ਡਾ: ਹਰਮਨਦੀਪ ਸਿੰਘ ਛੀਨਾ, ਇੰਜੀਨੀਅਰ ਗੁਰਮਨਦੀਪ ਸਿੰਘ ਛੀਨਾ ਅਤੇ ਭਤੀਜੇ ਡਾ: ਰਾਜਕਰਨ ਸਿੰਘ ਛੀਨਾ, ਪੰਚਾਇਤ ਅਫ਼ਸਰ ਕਰਨਬੀਰ ਸਿੰਘ ਤੇ ਮਾਸਟਰ ਸਰਬਪ੍ਰੀਤ ਸਿੰਘ ਛੀਨਾ ਵਲੋਂ ਕੀਤਾ ਗਿਆ |
ਪਿਛਲੀ ਖ਼ਬਰ ਬਾਬਾ ਫਰੀਦ ਪਬਲਿਕ ਸਕੂਲ 'ਚ ਬਾਲ ਦਿਵਸ ਮਨਾਇਆ <br/> ਅਗਲੀ ਖ਼ਬਰ ਬਟਾਲਾ ਦੇ ਐਸ.ਐਸ.ਪੀ. ਸੁਹੇਲ ਕਾਸਿਮ ਹੋਣਗੇ ਅੰਮਿ੍ਤਸਰ ਦੇ ਨਵੇਂ ਐਸ.ਐਸ.ਪੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।