24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਮਾਨਾਂਵਾਲਾ ਨੇੜੇ ਅਣਪਛਾਤਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ <br/>

ਅਜੀਤ ਡੈਸਕ 19-11-2025

ਮਾਨਾਂਵਾਲਾ (ਅੰਮਿ੍ਤਸਰ), 18 ਨਵੰਬਰ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ 'ਤੇ ਕਸਬਾ ਮਾਨਾਂਵਾਲਾ ਵਿਖੇ ਜੀਓ ਪੈਟਰੋਲ ਪੰਪ ਦੇ ਨੇੜੇ ਬੀਤੀ ਦੇਰ ਰਾਤ ਮਾਰੂਤੀ ਕਾਰ ਸਵਾਰਾਂ ਵਲੋਂ ਇਕ ਨੌਜਵਾਨ ਦੇ ਸਿੱਧੀ ਗੋਲੀ ਮਾਰ ਦੇਣ ਦੀ ਘਟਨਾ ਵਾਪਰੀ ਹੈ ਅਤੇ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਨੂੰ ਉਸਦੇ ਦੋਸਤ ਨੇ ਇਲਾਜ ਲਈ ਅੰਮਿ੍ਤਸਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਹੈ | ਥਾਣਾ ਚਾਟੀਵਿੰਡ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ | ਥਾਣਾ ਚਾਟੀਵਿੰਡ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਗੁਰਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਦਬੁਰਜੀ, ਜ਼ਿਲ੍ਹਾ ਅੰਮਿ੍ਤਸਰ ਨੇ ਦੱਸਿਆ ਕਿ ਉਸ ਦੇ ਦੋਸਤ ਜਸ਼ਨਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਦੁਬਰਜੀ ਥਾਣਾ ਸੁਲਤਾਨਵਿੰਡ ਨੇ ਫੋਨ ਕੀਤਾ ਤੇ ਕਿਹਾ ਕਿ ਉਸਨੇ ਆਪਣੀ ਆਲਟੋ ਗੱਡੀ ਨੰਬਰ ਪੀ.ਬੀ. 10 ਸੀ.ਪੀ. 7873 ਨੂੰ ਨਵੇਂ ਟਾਇਰ ਪਵਾਉਣੇ ਹਨ ਤੇ ਮੇਰੇ ਨਾਲ ਚੱਲ ਅਤੇ ਅਸੀ ਦੋਵੇਂ ਅੰਮਿ੍ਤਸਰ ਤੋਂ ਗੱਡੀ ਨੂੰ ਟਾਇਰ ਪੁਆ ਕੇ ਜਸ਼ਨਪ੍ਰੀਤ ਸਿੰਘ ਦੇ ਘਰ ਆ ਗਏ ਅਤੇ ਉਸ ਤੋਂ ਬਾਅਦ ਅਸੀਂ ਗੱਡੀ ਵਿਚ ਪੈਟਰੋਲ ਪਵਾਉਣ ਲਈ ਮਾਨਾਂਵਾਲਾ ਪੰਪ ਤੋਂ ਗੱਡੀ ਵਿਚ ਤੇਲ ਪੁਆਉਣ ਚਲੇ ਗਏ ਅਤੇ ਜਦੋਂ ਅਸੀ ਰਾਤ ਕਰੀਬ 10 ਵਜੇ ਜੀਓ ਪੈਟਰੋਲ ਪੰਪ ਮਾਨਾਂਵਾਲਾ ਤੋਂ ਤੇਲ ਪੁਆ ਕੇ ਮਾਨਾਂਵਾਲਾ ਅੱਡੇ ਵੱਲ ਨੂੰ ਜਾ ਰਹੇ ਸੀ ਤਾਂ ਅਗਿਓਾ ਗਲਤ ਦਿਸ਼ਾ ਵਲੋਂ ਇਕ ਮਾਰੂਤੀ ਕਾਰ (ਸੁਰਮੇ ਰੰਗ) ਬਿਨਾ ਨੰਬਰੀ ਸਾਡੀ ਗੱਡੀ ਦੇ ਸਾਹਮਣੇ ਸਾਡਾ ਰਸਤਾ ਰੋਕ ਕੇ ਖੜੀ ਹੋ ਗਈ ਅਤੇ ਗੱਡੀ ਵਿਚੋਂ ਚਾਰ ਅਣਪਛਾਤੇ ਹਥਿਆਰਬੰਦ ਨੌਜਵਾਨ ਉਤਰੇ, ਜਿਨ੍ਹਾਂ ਵਿਚੋਂ ਇਕ ਨੌਜਵਾਨ ਨੇ ਆਪਣੀ ਪਿਸਤੌਲ ਨਾਲ ਜਸ਼ਨਪ੍ਰੀਤ ਸਿੰਘ 'ਤੇ ਗੋਲੀ ਚਲਾਈ ਅਤੇ ਚਾਰੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ | ਅਣਪਛਾਤੇ ਨੌਜਵਾਨ ਵਲੋਂ ਚਲਾਈ ਗਈ ਗੋਲੀ ਜਸ਼ਨਪ੍ਰੀਤ ਸਿੰਘ ਦੇ ਮੂੰਹ (ਜਬਾੜਾ) ਵਿਚ ਲੱਗੀ, ਜਿਸਨੂੰ ਮੈਂ ਗੰਭੀਰ ਜ਼ਖ਼ਮੀ ਹਾਲਤ ਅੰਮਿ੍ਤਸਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਅਤੇ ਤੁਰੰਤ ਇਸ ਘਟਨਾ ਦੀ ਜਾਣਕਾਰੀ ਜਸ਼ਨਪ੍ਰੀਤ ਸਿੰਘ ਦੇ ਪਰਿਵਾਰ ਨੂੰ ਦਿੱਤੀ | ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਚਾਟੀਵਿੰਡ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਥਾਣਾ ਚਾਟੀਵਿੰਡ ਦੇ ਮੁਖੀ ਇੰਸਪੈਕਟਰ ਹਿਮਾਂਸ਼ੂ ਭਗਤ ਨੇ ਦੱਸਿਆ ਕਿ ਘਟਨਾ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਔਜੀ ਹੱਬ ਨੇ ਇਕ ਹਫ਼ਤੇ 'ਚ ਆਸਟ੍ਰੇਲੀਆ ਦੇ 6 ਵੀਜ਼ੇ ਲਗਵਾਏ ਔੌਜੀ ਹੱਬ ਲਗਵਾ ਰਹੀ ਆਸਟ੍ਰੇਲੀਆ ਦੇ ਸਿੰਗਲ ਅਤੇ ਸਪਾਊਸ... ਅਗਲੀ ਖ਼ਬਰ ਅੰਮਿ੍ਤਸਰ 'ਚ ਚਾਰ ਥਾਵਾਂ 'ਤੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰੀਆਂ : 2 ਮੌਤਾਂ ਅਮਨ ਕਾਨੂੰਨ ਦੀ ਸਥਿਤੀ ਰੱਬ ਆਸਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।