24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਅੰਮਿ੍ਤਸਰ 'ਚ ਚਾਰ ਥਾਵਾਂ 'ਤੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰੀਆਂ : 2 ਮੌਤਾਂ ਅਮਨ ਕਾਨੂੰਨ ਦੀ ਸਥਿਤੀ ਰੱਬ ਆਸਰੇ

ਅਜੀਤ ਡੈਸਕ 19-11-2025

ਅੰਮਿ੍ਤਸਰ, 18 ਨਵੰਬਰ (ਰੇਸ਼ਮ ਸਿੰਘ)- ਅੱਜ ਸਵੇਰੇ ਇੱਥੇ ਬੱਸ ਅੱਡੇ ਵਿਖੇ ਗੋਲੀਆਂ ਮਾਰ ਕੇ ਅੱਡਾ ਇੰਚਾਰਜ ਦੀ ਹੱਤਿਆ ਕਰਨ ਤੋਂ ਇਲਾਵਾ ਤਿੰਨ ਥਾੲੀਂ ਹੋਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ 'ਚ 2 ਮੌਤਾਂ ਤੇ ਇਕ ਹੋਰ ਦੇ ਜ਼ਖ਼ਮੀਂ ਹੋਣ ਦੀਆਂ ਵੀ ਖ਼ਬਰਾਂ ਮਿਲੀਆਂ ਹਨ | ਇਸ ਨਾਲ ਇਕ ਵਾਰ ਫਿਰ ਅਮਨ ਕਾਨੂੰਨ ਦੀ ਸਥਿਤੀ ਦੀ ਪੋਲ ਖੁੱਲ ਗਈ ਹੈ | ਅੰਮਿ੍ਤਸਰ ਦੇ ਬੱਸ ਅੱਡੇ ਵਿਖੇ ਆਏ ਤਿੰਨ ਚਾਰ ਹਮਲਾਵਰਾਂ ਨੇ ਸਵੇਰੇ ਦਸ ਵਜੇ ਦੇ ਕਰੀਬ ਕਾਹਲੋਂ ਬੱਸ ਸਰਵਿਸ ਦੇ ਅੱਡਾ ਇੰਚਾਰਜ ਮੱਖਣ ਸਿੰਘ ਵਾਸੀ ਘਣਸ਼ਾਮਪੁਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ | ਇਸ ਘਟਨਾ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤੇ ਲੋਕਾਂ 'ਚ ਅਫਰਾ ਤਫਰੀ ਵੀ ਮਚ ਗਈ ਸੀ | ਦੂਜੀ ਘਟਨਾ ਵੀ ਸ਼ਹਿਰੀ ਖੇਤਰ ਛੇਹਰਟਾ ਦੀ ਹੈ ਜੋ ਬੱਸ ਅੱਡੇ ਦੀ ਘਟਨਾ ਤੋਂ ਪਹਿਲਾਂ ਕਰੀਬ 9 ਵਜੇ ਵਾਪਰੀ ਜਦੋਂ ਕਿ ਵਰਿੰਦਰ ਸਿੰਘ (40) ਜੋ ਕਿ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬੱਚਿਆਂ ਨੂੰ ਸਕੂਲ ਛੱਡਣ ਲਈ ਗਿਆ ਸੀ ਜਦੋਂ ਉਹ ਵਾਪਸ ਪਰਤ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ 2 ਹਮਲਾਵਰਾਂ ਨੇ ਗੋਲੀਆਂ ਚਲਾ ਕੇ ਉਸ 'ਤੇ ਹਮਲਾ ਕਰ ਦਿੱਤਾ | ਇਕ ਗੋਲੀ ਉਸਦੇ ਸਿਰ ਵਾਲੇ ਹਿੱਸੇ 'ਚ ਲੱਗੀ ਜਿਸ ਕਾਰਨ ਉਹ ਹੇਠਾਂ ਡਿਗ ਪਿਆ | ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸਨੂੰ ਡਾਕਟਰਾਂ ਵਲੋਂ ਮਿ੍ਤਕ ਕਰਾਰ ਦੇ ਦਿੱਤਾ ਗਿਆ | ਤੀਜੀ ਘਟਨਾ 'ਚ ਜਖਮੀਂ ਹੋਏ ਜਸ਼ਨਪ੍ਰੀਤ ਸਿੰਘ ਵਾਸੀ ਦਬੁਰਜੀ ਨਾਮਕ ਨੌਜਵਾਨ ਕੇਵਲ 22 ਸਾਲਾਂ ਦਾ ਹੈ ਜੋ ਪੈਟਰੋਲ ਪੰਪ 'ਤੇ ਤੇਲ ਪਵਾ ਕੇ ਵਾਪਸ ਪਰਤ ਰਿਹਾ ਸੀ ਜਦੋਂ ਕਿ ਅਣਪਛਾਤੇ ਗੱਡੀ ਚਾਲਕ ਨੇ ਗੋਲੀ ਚਲਾ ਕੇ ਉਸਨੂੰ ਜ਼ਖ਼ਮੀ ਕਰ ਦਿੱਤਾ | ਪਹਿਲੀ ਘਟਨਾ ਜੋ ਬੱਸ ਅੱਡੇ ਵਿਖੇ ਵਾਪਰੀ ਹੈ | ਉਸਦਾ ਸੰਬੰਧ ਗੈਂਗਸਟਰਾਂ ਨਾਲ ਜੋੜਿਆ ਜਾ ਰਿਹਾ ਹੈ ਜਿਸ ਦੀ ਸ਼ੋਸਲ ਮੀਡੀਆ 'ਤੇ ਗੈਂਗਸਟਰਾਂ ਵਲੋਂ ਜ਼ਿੰਮੇਵਾਰੀ ਵੀ ਲਈ ਗਈ ਹੈ ਤੇ ਜਦੋਂ ਕਿ ਦੂਜੀ ਘਟਨਾ ਜੋ ਛੇਹਰਟਾ ਦੀ ਹੈ ਇਸ ਦਾ ਸੰਬੰਧ ਪਰਿਵਾਰਿਕ ਰਿਸ਼ਤੇਦਾਰੀ ਦੇ ਝਗੜੇ ਨਾਲ ਜੋੜ ਕੇ ਦੇਖਿਆ ਗਿਆ ਹੈ, ਜਦੋਂ ਕਿ ਬਾਕੀ ਘਟਨਾਵਾਂ ਬਾਰੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਕਸਰ ਗੋਲੀਆਂ ਚੱਲਣ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਹਨ ਜਿਸ ਕਾਰਨ ਲੋਕਾਂ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਹਮੇਸ਼ਾਂ ਤੌਖਲਾ ਬਣਿਆ ਰਹਿੰਦਾ ਹੈ |

ਪਿਛਲੀ ਖ਼ਬਰ ਮਾਨਾਂਵਾਲਾ ਨੇੜੇ ਅਣਪਛਾਤਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ <br/> ਅਗਲੀ ਖ਼ਬਰ ਪਤਨੀ ਵਲੋਂ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਪਤੀ ਦਾ ਕਤਲ, ਪਤਨੀ ਸਮੇਤ 3 ਮੁਲਜ਼ਮ ਗਿ੍ਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।