ਅੰਮਿ੍ਤਸਰ, 6 ਨਵੰਬਰ (ਹਰਮਿੰਦਰ ਸਿੰਘ)- ਖਾਲਸਾ ਕਾਲਜ ਦੇ ਜੀਵ ਵਿਗਿਆਨ ਵਿਭਾਗ ਦੀ ਜੂਆਲੌਜੀਕਲ ਸੋਸਾਇਟੀ ਵਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ, ਚੰਡੀਗੜ੍ਹ ਦੇ ਸਹਿਯੋਗ ਨਾਲ 2 ਰੋਜ਼ਾ 'ਵਰਮੀਕੰਪੋਸਟਿੰਗ ਵੇਸਟ ਤੋਂ ਵੈਲਥ ਤੱਕ' ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ | ਜਿਸ 'ਚ ਜ਼ਿਲ੍ਹੇ ਦੇ ਸਕੂਲਾਂ ਦੇ ਲਗਭਗ 120 ਤੇ 100 ਕਾਲਜ ਵਿਦਿਆਰਥੀਆਂ, 30 ਅਧਿਆਪਕਾਂ ਨੇ ਭਾਗ ਲਿਆ | ਇਸ ਸੰਬੰਧੀ ਕਾਲਜ ਪਿ੍ੰਸੀਪਲ ਡਾ: ਆਤਮ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਵਰਕਸ਼ਾਪ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ 'ਵਾਤਾਵਰਣ ਸਿੱਖਿਆ ਪ੍ਰੋਗਰਾਮ' ਤਹਿਤ ਕੀਤਾ ਗਿਆ ਸੀ | ਉਨ੍ਹਾਂ ਸਮਾਜ ਲਈ 'ਵਰਮੀਕੰਪੋਸਟਿੰਗ' ਦੇ ਫ਼ਾਇਦਿਆਂ ਬਾਰੇ ਵਿਚਾਰ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਵਰਕਸ਼ਾਪ ਵਿਦਿਆਰਥੀਆਂ ਨੂੰ ਪਰਿਆਵਰਣਕ ਮੁੱਦਿਆਂ ਸੰਬੰਧੀ ਜਾਗਰੂਕ ਕਰਨ ਅਤੇ ਉਨ੍ਹਾਂ ਦੇ ਹੱਲ ਲੱਭਣ 'ਚ ਮਦਦਗਾਰ ਸਾਬਤ ਹੋ ਸਕਦੇ ਹਨ | ਇਸ ਮੌਕੇ ਵਰਕਸ਼ਾਪ ਦੇ ਸੰਚਾਲਕ ਸਕੱਤਰ ਡਾ: ਅਮਨਦੀਪ ਸਿੰਘ ਨੇ ਵਰਕਸ਼ਾਪ ਅਤੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੀ ਸੰਖੇਪ ਜਾਣਕਾਰੀ ਦਿੱਤੀ | ਵਿਭਾਗ ਮੁਖੀ ਡਾ: ਜਸਵਿੰਦਰ ਸਿੰਘ ਨੇ ਵਰਮੀਕੰਪੋਸਟਿੰਗ ਦੀ ਪ੍ਰਕਿਰਿਆ ਅਤੇ ਇਸ ਦੇ ਉਪਯੋਗਾਂ ਦਾ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਰਸੋਈ ਅਤੇ ਡੇਅਰੀ ਕੂੜੇ ਨੂੰ ਇਸ ਤਕਨੀਕ ਰਾਹੀਂ ਆਸਾਨੀ ਨਾਲ ਕੀਮਤੀ ਖਾਦ 'ਚ ਬਦਲਿਆ ਜਾ ਸਕਦਾ ਹੈ, ਜਿਸ ਨਾਲ ਵਾਤਾਵਰਣ ਸਾਫ਼ ਰਹਿੰਦਾ ਹੈ |ਇਸ ਮੌਕੇ ਕਾਲਜ ਦੇ ਫਾਰਮਰ ਟ੍ਰੇਨਿੰਗ ਸੈਂਟਰ ਦੇ ਖੇਤੀਬਾੜੀ ਅਧਿਕਾਰੀ ਜਸਵਿੰਦਰ ਸਿੰਘ ਭਾਟੀਆ ਨੇ ਵਿਦਿਆਰਥੀਆਂ ਨੂੰ ਵਰਮੀਕੰਪੋਸਟਿੰਗ ਸੰਬੰਧੀ ਟ੍ਰੇਨਿੰਗ ਦਿੱਤੀ ਅਤੇ ਉਨ੍ਹਾਂ ਦੇ ਪ੍ਰਸ਼ਨਾਂ ਦੇ ਜਵਾਬ ਦਿੱਤੇ | ਇਸ ਪ੍ਰੋਗਰਾਮ ਦੇ ਵਿਦਾਇਗੀ ਸੈਸ਼ਨ ਦੌਰਾਨ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਮਹਿਲ ਸਿੰਘ ਅਤੇ ਪਿ੍ੰ: ਡਾ: ਰੰਧਾਵਾ ਵਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇੇ | ਇਸ ਮੌਕੇ ਡਾ: ਜ਼ੋਰਾਵਰ ਸਿੰਘ, ਰਣਦੀਪ ਸਿੰਘ, ਡਾ: ਰਜਬੀਰ ਕੌਰ, ਡਾ: ਸਤਿੰਦਰ ਕੌਰ, ਡਾ: ਮੁਹੰਮਦ ਅਲੀ, ਡਾ: ਅੰਕਿਤਾ ਠਾਕੁਰ, ਡਾ: ਦੀਪਕ, ਡਾ: ਸੰਦੀਪ ਕੌਰ, ਡਾ: ਡਿੰਪਲ ਮੰਡਲਾ, ਜਸਪਿੰਦਰ ਕੌਰ, ਹਰਨੀਤ ਕੌਰ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ |