02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸੁਲਤਾਨਵਿੰਡ ਵਿਖੇ 21 ਮੈਂਬਰੀ ਕਮੇਟੀ ਤੇ ਜਥਾ ਸਿਰਲੱਥ ਖ਼ਾਲਸਾ ਦਾ ਸ਼ਲਾਘਾਯੋਗ ਉਪਰਾਲਾ <br/>

ਅਜੀਤ ਡੈਸਕ 06-11-2025
ਖੇਡਾਂ ਲਈ ਕਰ ਰਹੀ
ਨਵੀਂ ਪਨੀਰੀ ਤਿਆਰ
ਸੁਲਤਾਨਵਿੰਡ, 5 ਨਵੰਬਰ (ਗੁਰਨਾਮ ਸਿੰਘ ਬੁੱਟਰ)-ਪਿੰਡ ਸੁਲਤਾਨਵਿੰਡ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਟੇਡੀਅਮ ਵਿਖੇ 21 ਮੈਂਬਰੀ ਕਮੇਟੀ, ਜਥਾ ਸਿਰਲੱਥ ਖਾਲਸਾ ਅਤੇ ਇਲਾਕੇ ਦੀਆਂ ਸੰਗਤਾ ਵਲੋਂ ਆਉਣ ਵਾਲੀ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਕ ਬਹੁਤ ਹੀ ਵਧੀਆ ਉਪਰਾਲਾ ਕਰ ਰਹੀ ਹੈ, ਜਿਸ ਵਿਚ 12 ਤੋਂ 18 ਸਾਲ ਦੇ ਬੱਚਿਆਂ ਦੇ ਗਰੁੱਪ ਬਣਾਕੇ ਉਨ੍ਹਾਂ ਨੂੰ ਕਬੱਡੀ, ਜੁਡੋ, ਬਾਕਸਿੰਗ, ਗਤਕਾ ਅਤੇ ਹੋਰ ਖੇਡਾਂ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ | ਇਸ ਮੌਕੇ ਗੱਲਬਾਤ ਕਰਦਿਆਂ ਭਾਈ ਦਿਲਬਾਗ ਸਿੰਘ ਖਾਲਸਾ, ਜਸਬੀਰ ਸਿੰਘ ਮੰਗਾ ਅਤੇ ਡਾ. ਸੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ ਮਹੀਨੇ ਗੁਰਦੁਆਰਾ ਅਟਾਰੀ ਵਿਖੇ ਹੋਈ ਮੀਟਿੰਗ ਦੌਰਾਨ ਸੰਗਤਾਂ ਨੇ ਇਹ ਫ਼ੈਸਲਾ ਲਿਆ ਸੀ ਕਿ ਨੌਜਵਾਨਾਂ ਤੇ ਆਉਣ ਵਾਲੀ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੱਧ ਤੋਂ ਵੱਧ ਖੇਡਾ ਵੱਲ ਪ੍ਰੇਰਿਤ ਕੀਤਾ ਜਾਵੇ, ਇਸੇ ਵੰਨਗੀ ਤਹਿਤ ਪਿਛਲੇ ਮਹੀਨੇ ਤੋਂ ਹੀ ਵੱਖ-ਵੱਖ ਖੇਡਾਂ ਦੇ ਕੋਚਾਂ ਨਾਲ ਸੰਪਰਕ ਕਰਕੇ ਇਹ ਖੇਡਾਂ ਸ਼ੁਰੂ ਕਰਵਾ ਦਿੱਤੀਆਂ ਗਈਆਂ ਸਨ, ਜਿਸ ਤਹਿਤ 21 ਮੈਂਬਰੀ ਕਮੇਟੀ ਵਲੋਂ ਆਪਣੇ ਫੰਡ ਵਿਚੋਂ ਕਬੱਡੀ ਗਰਾਉਂਡ ਲਈ 50 ਹਜ਼ਾਰ ਰੁਪਏ ਦੀ ਮਿੱਟੀ ਪਾਕੇ ਕਬੱਡੀ ਦੀ ਗਰਾਉਂਡ ਤਿਆਰ ਕਰਨ ਤੋਂ ਬਾਅਦ ਉਥੋਂ ਬੱਚਿਆਂ ਨੂੰ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਪੱਧਰੀ ਵਲੋਂ ਟਰੇਨਿੰਗ ਦਿੱਤੀ ਜਾ ਰਹੀ ਹੈ | ਭਾਈ ਦਿਲਬਾਗ ਸਿੰਘ, ਜਸਬੀਰ ਸਿੰਘ ਤੇ ਡਾ. ਸੁਪਿੰਦਰ ਸਿੰਘ ਨੇ ਕਿਹਾ ਕਿ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ | ਇਸ ਮੌਕੇ ਅਰਜੁਨ ਸਿੰਘ ਚੀਮਾ, ਕਬੱਡੀ ਕੋਚ ਮਨਪ੍ਰੀਤ ਸਿੰਘ ਪੱਧਰੀ, ਸ਼ਮਸ਼ੇਰ ਸਿੰਘ ਮਾਹਲ, ਮਨਜੀਤ ਸਿੰਘ ਫੌਜੀ, ਭੁਪਿੰਦਰ ਸਿੰਘ, ਮੁਖਤਾਰ ਸਿੰਘ ਪੱਪੂ, ਸ਼ੁਬੇਗ ਸਿੰਘ, ਜਸਬੀਰ ਸਿੰਘ ਚੌਹਾਨ, ਸੁਖਪਾਲ ਸਿੰਘ ਚੌਹਾਨ, ਲਖਵਿੰਦਰ ਸਿੰਘ ਅਰੋੜਾ, ਨੰਬਰਦਾਰ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਏਡਿਡ ਸਕੂਲਾਂ ਦੀਆਂ ਅੱਠ ਮਹੀਨੇ ਤੋਂ ਰੁਕੀਆਂ ਤਨਖ਼ਾਹਾਂ <br/> ਅਗਲੀ ਖ਼ਬਰ ਗੁਆਚੇ ਮੋਬਾਈਲ ਫੋਨ ਲਭ ਕੇ ਕੀਤੇ ਲੋਕਾਂ ਦੇ ਹਵਾਲੇ-ਏ. ਸੀ. ਪੀ. ਸ਼ਿਵਦਰਸ਼ਨ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।