02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਗੁਆਚੇ ਮੋਬਾਈਲ ਫੋਨ ਲਭ ਕੇ ਕੀਤੇ ਲੋਕਾਂ ਦੇ ਹਵਾਲੇ-ਏ. ਸੀ. ਪੀ. ਸ਼ਿਵਦਰਸ਼ਨ ਸਿੰਘ <br/>

ਅਜੀਤ ਡੈਸਕ 06-11-2025
ਅੰਮਿ੍ਤਸਰ, 5 ਨਵੰਬਰ (ਰੇਸ਼ਮ ਸਿੰਘ)-ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਏ. ਡੀ. ਸੀ. ਪੀ.-2 ਦੀਆਂ ਹਦਾਇਤਾਂ 'ਤੇ ਲੋਕਾਂ ਦੇ ਗੁਆਚੇ ਮੋਬਾਈਲ ਫੋਨ ਲਭ ਕੇ ਮੁੜ ਉਨ੍ਹਾਂ ਦੇ ਹਵਾਲੇ ਕੀਤੇ ਗਏ ਹਨ | ਇਹ ਪ੍ਰਗਟਾਵਾ ਕਰਦਿਆਂ ਏ. ਸੀ. ਪੀ. ਪੱਛਮੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਵੱਖ-ਵੱਖ ਵਿਅਕਤੀਆਂ ਦੇ ਗੁੰਮ ਹੋਏ ਮੋਬਾਈਲ ਫੋਨਾ ਨੂੰ ਤਕਨੀਕੀ ਤਰੀਕੇ ਨਾਲ ਖੋਜ਼ ਕਰਕੇ ਬਰਾਮਦ ਕੀਤੇ ਗਏ ਹਨ ਤੇ ਸੰਬੰਧਿਤ ਵਿਅਕਤੀਆਂ ਪਾਸੋਂ ਫੋਨ ਬਰਾਮਦ ਕਰਕੇ ਮੋਬਾਈਲ ਫੋਨ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ | ਇਹ ਮੋਬਾਈਲ ਫੋਨ ਬਰਾਮਦਗੀ ਕਰਨ ਵਿਚ ਆਈ.ਟੀ.ਸੈਲ ਦੇ ਕਰਮਚਾਰੀ ਕਿ੍ਸ਼ਮਾ ਅਤੇ ਬੀ.ਓ.ਆਈ. ਦੀ ਕਰਮਚਾਰੀ ਨਵਪ੍ਰੀਤ ਕੌਰ ਵਲੋਂ ਅਹਿਮ ਭੂਮਿਕਾ ਨਿਭਾਈ ਗਈ | ਅੱਜ ਹਰਪ੍ਰੀਤ ਸਿੰਘ, ਰੋਹਿਤ, ਆਰਤੀ ਤੇ ਸੰਦੀਪ ਕੌਰ ਆਦਿ ਨੂੰ ਮੋਬਾਈਲ ਫੋਨ ਲਭ ਕੇ ਦਿੱਤੇ ਗਏ ਹਨ |

ਪਿਛਲੀ ਖ਼ਬਰ ਸੁਲਤਾਨਵਿੰਡ ਵਿਖੇ 21 ਮੈਂਬਰੀ ਕਮੇਟੀ ਤੇ ਜਥਾ ਸਿਰਲੱਥ ਖ਼ਾਲਸਾ ਦਾ ਸ਼ਲਾਘਾਯੋਗ ਉਪਰਾਲਾ <br/> ਅਗਲੀ ਖ਼ਬਰ ਬਿਜ਼ਨਸ ਬਲਾਸਟਰ ਸਕੀਮ ਨੂੰ ਉਤਸ਼ਾਹਿਤ ਕਰੇਗਾ ਪੀ. ਐੱਚ. ਡੀ. ਸੀ. ਸੀ. ਆਈ.- ਕਰਨ ਗਿਲਹੋਤਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।