ਬਿਜ਼ਨਸ ਬਲਾਸਟਰ ਸਕੀਮ ਨੂੰ ਉਤਸ਼ਾਹਿਤ ਕਰੇਗਾ ਪੀ. ਐੱਚ. ਡੀ. ਸੀ. ਸੀ. ਆਈ.- ਕਰਨ ਗਿਲਹੋਤਰਾ <br/>
ਅਜੀਤ ਡੈਸਕ
06-11-2025
'ਚ ਸ਼ਾਮਿਲ ਹੋਣ ਲਈ ਦਿੱਤਾ ਸੱਦਾ
ਅੰਮਿ੍ਤਸਰ, 5 ਨਵੰਬਰ (ਸੁਰਿੰਦਰ ਕੋਛੜ)-ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਦੇ ਚੇਅਰਮੈਨ ਕਰਨ ਗਿਲਹੋਤਰਾ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕਰਕੇ ਸੂਬਾ ਸਰਕਾਰ ਵਲੋਂ ਸਕੂਲ ਅਤੇ ਕਾਲਜ ਪੱਧਰ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਬਿਜ਼ਨਸ ਬਲਾਸਟਰ ਸਕੀਮ 'ਚ ਚੈਂਬਰ ਦੀ ਭੂਮਿਕਾ ਨੂੰ ਯਕੀਨੀ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ | ਗਿਲਹੋਤਰਾ ਨੇ ਉਨ੍ਹਾਂ ਨੂੰ ਅਗਲੇ ਮਹੀਨੇ ਹੋਣ ਵਾਲੇ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (ਪਾਈਟੈਕਸ-2025) 'ਚ ਸ਼ਾਮਿਲ ਹੋਣ ਲਈ ਸੱਦਾ ਵੀ ਦਿੱਤਾ | ਇਸ ਮੁਲਾਕਾਤ ਦੌਰਾਨ ਗਿਲਹੋਤਰਾ ਨੇ ਮਨੀਸ਼ ਸਿਸੋਦੀਆ ਨੂੰ ਦੱਸਿਆ ਕਿ ਪਾਈਟੈਕਸ ਪਿਛਲੇ 18 ਸਾਲਾਂ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ | ਹਰ ਸਾਲ, ਪੰਜ ਦਿਨਾਂ 'ਚ ਢਾਈ ਤੋਂ ਤਿੰਨ ਲੱਖ ਲੋਕ ਇਸ ਸਮਾਗਮ 'ਚ ਆਉਂਦੇ ਹਨ | ਇਸ ਵਾਰ ਦੇਸ਼ ਭਰ ਤੋਂ 550 ਕਾਰੋਬਾਰੀ ਹਿੱਸਾ ਲੈ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਪੀ. ਐੱਚ. ਡੀ. ਸੀ. ਸੀ. ਆਈ. ਦੇ ਉਦਯੋਗਪਤੀ ਸਰਕਾਰ ਨਾਲ ਮਿਲ ਕੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰ ਸਕਦੇ ਹਨ | ਉਨ੍ਹਾਂ ਨੇ ਸਿਸੋਦੀਆ ਨਾਲ ਸਕੂਲ ਆਫ਼ ਐਮੀਨੈਂਸ ਲਈ ਚਲਾਈ ਜਾ ਰਹੀ ਮੈਂਟਰਸ਼ਿਪ ਯੋਜਨਾ ਬਾਰੇ ਵਿਸਥਾਰ 'ਚ ਚਰਚਾ ਕੀਤੀ |