17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕੋਆਰਡੀਨੇਟਰ ਪਰਵੇਜ਼ ਮਸੀਹ ਬੂਆ ਨੰਗਲੀ ਦੇ ਘਰ ਪਰਿਵਾਰ 'ਤੇ ਜਾਨਲੇਵਾ ਹਮਲਾ ਰੰਜਿਸ਼ ਤਹਿਤ ਹਮਲਾ ਕਰਨ ਦਾ ਲਾਇਆ ਦੋਸ਼

ਅਜੀਤ ਡੈਸਕ 04-11-2025
ਰਾਜਾਸਾਂਸੀ, 3 ਨਵੰਬਰ (ਹਰਦੀਪ ਸਿੰਘ ਖੀਵਾ)-ਆਮ ਆਦਮੀ ਪਾਰਟੀ ਦੇ ਹਲਕਾ ਰਾਜਾਸਾਂਸੀ ਤੋਂ ਘੱਟ ਗਿਣਤੀ ਦੇ ਕੋਆਰਡੀਨੇਟਰ ਪਰਵੇਜ਼ ਮਸੀਹ ਬੂਆ ਨੰਗਲੀ ਵਲੋਂ ਪਿੰਡ ਦੇ ਹੀ ਇਕ ਨੌਜਵਾਨ ਵਲੋਂ ਰੰਜਿਸ਼ ਤਹਿਤ ਗੱਡੀ ਦੀ ਭੰਨ ਤੋੜ ਕਰਕੇ ਘਰ ਪਰਿਵਾਰ 'ਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ | ਪਰਵੇਜ਼ ਮਸੀਹ ਨੇ ਪੁਲਿਸ ਥਾਣਾ ਰਾਜਾਸਾਂਸੀ ਨੂੰ ਦਿੱਤੀ ਇਤਲਾਹ 'ਚ ਦੱਸਿਆ ਕਿ ਹਲਕਾ ਇੰਚਾਰਜ ਸੋਨੀਆ ਮਾਨ ਤੇ ਪਾਰਟੀ ਵਲੋਂ ਉਸ ਨੂੰ ਰਾਜਾਸਾਂਸੀ ਹਲਕੇ 'ਚ ਉਕਤ ਅਹੁਦੇਦਾਰ ਬਣਾਇਆ ਗਿਆ ਹੈ ਤੇ ਇਸ ਤਹਿਤ ਜੋ ਪੰਜਾਬ ਸਰਕਾਰ ਵਲੋਂ ਜੋ ਯੁੱਧ, ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ, ਉਸ ਤਹਿਤ ਉਹ ਕੰਮ ਵੀ ਕਰ ਰਹੇ ਹਨ | ਪਰੰਤੂ ਪਿੰਡ ਦੇ ਰਹਿਣ ਵਾਲੇ ਅੰਸ਼ ਨਾਂਅ ਦੇ ਇਕ ਨੌਜਵਾਨ ਜੋ ਨਸ਼ੀਲੇ ਪਦਾਰਥਾਂ ਦੇ ਤਹਿਤ ਮੁਕੱਦਮਾ ਦਰਜ ਹੋਣ ਤੋਂ ਬਾਅਦ ਜੇਲ੍ਹ 'ਚ ਬੰਦ ਰਿਹਾ ਸੀ, ਉਸ ਵਲੋਂ ਫੋਨ ਕਰਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਅੰਸ਼ ਵਲੋਂ ਕਾਲ ਧਮਕੀ ਦੇ ਕੇ ਕਿਹਾ ਜਾ ਰਿਹਾ ਸੀ ਕਿ ਉਸ ਉੱਪਰ ਮੁਕੱਦਮਾ ਦਰਜ ਕਰਵਾ ਕੇ ਉਸ ਨੂੰ ਜੇਲ੍ਹ ਵਿਚ ਬੰਦ ਕਰਵਾਇਆ ਗਿਆ ਸੀ ਤੇ ਇਹ ਮੈਨੂੰ ਰੜਕ ਰਿਹਾ ਹੈ | ਪਰਵੇਜ਼ ਮਸੀਹ ਨੇ ਕਿਹਾ ਕਿ ਅੰਸ਼ ਵੱਲੋਂ ਬੀਤੀ ਰਾਤ ਮੇਰੇ ਘਰ ਮੂਹਰੇ ਹਮਲਾ ਕਰਕੇ ਗਾਲੀ-ਗਲੋਚ ਕੀਤਾ ਤੇ ਬਾਅਦ ਵਿਚ ਮੇਰੀ ਗੱਡੀ ਉਪਰ ਹਮਲਾ ਕਰਕੇ ਸ਼ੀਸ਼ੇ ਭੰਨੇ ਅਤੇ ਟਾਇਰ ਪਾੜਿਆ ਗਿਆ ਤੇ ਇਸ ਸਮੇਂ ਇਸ ਦੇ ਹੋਰ ਸਾਥੀ ਨਾਲ ਸਨ | ਪਰਵੇਜ਼ ਮਸੀਹ ਨੇ ਇਤਲਾਹ ਵਿਚ ਦੱਸਿਆ ਕਿ ਅੰਸ਼ ਉੱਪਰ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਤਹਿਤ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਸੀ, ਜਿਸ 'ਚ ਮੇਰਾ ਕੋਈ ਰੋਲ ਨਹੀਂ ਸੀ | ਉਸ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲ ਉਸ ਦੀ ਜਾਨ ਬਚਾਉਣ ਦੀ ਗੁਹਾਰ ਲਗਾਈ ਹੈ | ਇਸ ਸੰਬੰਧੀ ਪੁਲਿਸ ਥਾਣਾ ਰਾਜਾਸਾਂਸੀ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਬਿਕਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਰਵੇਜ਼ ਮਸੀਹ ਬੂਆਨੰਗਲੀ ਵਲੋਂ ਉਨ੍ਹਾਂ ਨੂੰ ਦਰਖਾਸਤ ਮਿਲੀ ਹੈ ਤੇ ਇਸ ਦਰਖਾਸਤ 'ਤੇ ਉਹ ਉਕਤ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਨ |
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਸਜਾਇਆ ਜਾਵੇਗਾ ਨਗਰ ਕੀਰਤਨ : ਧੰਗੇੜਾ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਜਲੌਅ, ਦੀਪਮ... ਅਗਲੀ ਖ਼ਬਰ ਰਾਸ਼ਟਰੀ ਸਿੱਖਿਆ ਨੀਤੀ-2020 'ਤੇ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।