02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਦਸਮੇਸ਼ ਨਗਰ ਵਿਖੇ ਸਾਲਾਨਾ ਜੋੜ ਮੇਲਾ ਤੇ ਕਬੱਡੀ ਮੈਚ 6 ਨੂੰ - ਸੋਹੀ

ਅਜੀਤ ਡੈਸਕ 03-11-2025
ਨਵਾਂ ਪਿੰਡ, 2 ਨਵੰਬਰ (ਜਸਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਤੇ ਬਾਬਾ ਰਾਮ ਜੋਗੀ ਪੀਰ ਦੀ ਯਾਦ 'ਚ ਪਿੰਡ ਦਸਮੇਸ਼ ਨਗਰ (ਲੋਲਾ) ਵਿਖੇ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਸਮੂਹ 'ਚ 14ਵਾਂ ਸਾਲਾਨਾ ਜੋੜ ਮੇਲਾ ਤੇ ਕਬੱਡੀ ਕੱਪ 6 ਨਵੰਬਰ ਹੋਵੇਗਾ | ਇਸ ਸੰਬੰਧੀ ਮੁੱਖ ਪ੍ਰਬੰਧਕ ਸੁੱਖਪਾਲ ਸਿੰਘ ਸੋਹੀ ਨੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਤੇ 6 ਨਵੰਬਰ ਨੂੰ ਬਾਬਾ ਰਾਮ ਜੋਗੀ ਪੀਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਅਤੇ ਸਵ. ਮੇਜਰ ਸੋਹੀ ਤੇ ਸਵ. ਪ੍ਰਮਿੰਦਰ ਸੋਹੀ ਦੀ ਮਿੱਠੀ ਯਾਦ ਅੰਦਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਹਿਲਾ ਤੇ ਪੁਰਸ਼ ਕਬੱਡੀ ਦੀਆਂ ਟੀਮਾਂ ਦੇ ਸਰਕਲ ਤੇ ਢੇਰੀ ਵਾਲੇ ਮੈਚ ਹੋਣਗੇ |
ਪਿਛਲੀ ਖ਼ਬਰ ਧਾਰਮਿਕ ਪ੍ਰੀਖਿਆ ਦਾ ਪੇਪਰ ਕਰਵਾਇਆ ਅਗਲੀ ਖ਼ਬਰ ਗਹਿਣਿਆਂ ਦੀ ਦੁਕਾਨ 'ਤੇ ਹੋਈ ਡਕੈਤੀ 'ਤੇ ਵਪਾਰ ਮੰਡਲ ਨੇ ਪ੍ਰਗਟਾਈ ਨਾਰਾਜ਼ਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।