26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਐੱਚ. ਡੀ. ਐੱਫ. ਸੀ. ਬੈਂਕ ਵਲੋਂ ਅੰਮਿ੍ਤਸਰ 'ਚ ਫਾਇਨੈਂਸ਼ਲ ਇਨਕਲੂਜ਼ਨ ਸੈਚੁਰੇਸ਼ਨ ਕੈਂਪ ਲਗਾਇਆ <br/>

ਪੋ੍ਰਗਰਾਮ ਦੌਰਾਨ ਵਿਵੇਕ ਸ੍ਰੀਵਾਸਤਵ ਰੀਜਨਲ ਡਾਇਰੈਕਟਰ, ਆਰ.ਬੀ.ਆਈ. (ਚੰਡੀਗੜ੍ਹ), ਪੰਕਜ ਸੇਟੀਆ ਜਨਰਲ ਮੈਨੇਜਰ, ਆਰ.ਬੀ.ਆਈ., ਲਲਿਤ ਬਤਰਾ ਏਗਜ਼ਿਕਿਊਟਿਵ ਵਾਈਸ ਪ੍ਰੈਜ਼ੀਡੈਂਟ ਐਚ.ਡੀ.ਐਫ.ਸੀ. ਬੈਂਕ, ਅਮਿਤ ਗਗਨੇਜਾ ਜ਼ੋਨਲ ਹੈੱਡ ਐੱਚ. ਡੀ. ਐੱਫ. ਸੀ. ਬੈਂਕ ਤੇ ਹੋਰ | ਅਜੀਤ ਤਸਵੀਰ <br/> 26-09-2025
ਅੰਮਿ੍ਤਸਰ, 25 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਭਾਰਤ ਦੇ ਅਗੇਤੂ ਪ੍ਰਾਈਵੇਟ ਸੈਕਟਰ ਬੈਂਕ ਐੱਚ.ਡੀ.ਐੱਫ.ਸੀ. ਬੈਂਕ ਨੇ ਅੰਮਿ੍ਤਸਰ 'ਚ ਫਾਇਨੈਂਸ਼ਲ ਇਨਕਲੂਜ਼ਨ ਸੈਚੁਰੇਸ਼ਨ ਕੈਂਪ ਲਗਾਇਆ | ਇਸ ਕੈਂਪ ਦਾ ਮੁੱਖ ਉਦੇਸ਼ ਸਰਕਾਰ ਦੀਆਂ ਮੁੱਖ ਯੋਜਨਾਵਾਂ ਜਿਵੇਂ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਨੂੰ ਯੋਗ ਵਿਅਕਤੀਆਂ ਤੱਕ ਪਹੁੰਚਾਉਣਾ ਸੀ | ਇਹ ਪਹਿਲ 1 ਜੁਲਾਈ 2025 ਨੂੰ ਵਿੱਤ ਸੇਵਾਵਾਂ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਤਿੰਨ ਮਹੀਨੇ ਦੀ ਰਾਸ਼ਟਰੀ ਫਾਇਨੈਂਸ਼ਲ ਇਨਕਲੂਜ਼ਨ (69) ਮੁਹਿੰਮ ਨਾਲ ਸੰਬੰਧਿਤ ਹੈ | ਇਸ ਖਾਸ ਕੈਂਪ 'ਚ ਵਿਵੇਕ ਸ੍ਰੀਵਾਸਤਵ ਰੀਜਨਲ ਡਾਇਰੈਕਟਰ, ਆਰ.ਬੀ.ਆਈ. (ਚੰਡੀਗੜ੍ਹ), ਪੰਕਜ ਸੇਤੀਆ ਜਨਰਲ ਮੈਨੇਜਰ, ਆਰ.ਬੀ.ਆਈ., ਲਲਿਤ ਬਤਰਾ ਐਗਜ਼ਿਕਿਊਟਿਵ ਵਾਈਸ ਪ੍ਰੈਜ਼ੀਡੈਂਟ ਐੱਚ.ਡੀ.ਐੱਫ.ਸੀ. ਬੈਂਕ, ਅਮਿਤ ਗਗਨੇਜਾ ਜ਼ੋਨਲ ਹੈਡ ਐੱਚ. ਡੀ. ਐੱਫ. ਸੀ. ਬੈਂਕ ਅਤੇ ਆਰ. ਬੀ. ਆਈ. ਅਤੇ ਐਚ. ਡੀ. ਐਫ. ਸੀ. ਬੈਂਕ ਦੇ ਹੋਰ ਸੀਨੀਅਰ ਅਧਿਕਾਰੀਆਂ ਸ਼ਾਮਲ ਸਨ | ਇਸ ਕੈਂਪ 'ਚ 300 ਤੋਂ ਵੱਧ ਗ੍ਰਾਹਕਾਂ ਨੇ ਭਾਗ ਲਿਆ | ਕੈਂਪ ਦੌਰਾਨ ਐੱਚ. ਡੀ. ਐੱਫ. ਸੀ. ਬੈਂਕ ਵਲੋਂ ਰੀ-ਕੇ. ਵਾਈ. ਸੀ. ਸੇਵਾਵਾਂ ਅਤੇ ਡਿਜ਼ਿਟਲ ਧੋਖਾਧੜੀਆਂ ਬਾਰੇ ਜਾਗਰੂਕਤਾ ਸੈਸ਼ਨ ਵੀ ਕਰਵਾਇਆ ਗਿਆ | ਇਸ ਸੈਸ਼ਨ ਰਾਹੀਂ ਸ਼ਾਮਲ ਹੋਏ ਲੋਕਾਂ ਨੂੰ ਸੁਰੱਖਿਅਤ ਡਿਜ਼ਿਟਲ ਬੈਂਕਿੰਗ ਪ੍ਰਥਾਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਤਾਂ ਜੋ ਉਹ ਕਿਸੇ ਵੀ ਡਿਜ਼ਿਟਲ ਧੋਖਾਧੜੀ ਦਾ ਸ਼ਿਕਾਰ ਨਾ ਬਣਨ |

ਪਿਛਲੀ ਖ਼ਬਰ ਦੀ ਰਿਟਾਇਰਡ ਰੈਵੇਨਿਊ ਕਾਨੂੰਗੋ/ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਦੀ ਚੋਣ ਅਗਲੀ ਖ਼ਬਰ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵਲੋਂ ਵਿਰਾਸਤੀ ਮਾਰਗ 'ਚ ਲਗਾਇਆ ਗਿਆ 'ਦਵਾਈ ਲੰਗਰ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।