06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਕਠੂਆ-ਮਾਧੋਪੁਰ ਰੇਲ ਮਾਰਗ ਪ੍ਰਭਾਵਿਤ ਹੋਣ ਦਾ ਸਿਲਸਿਲਾ ਜਾਰੀ

ਅਜੀਤ ਡੈਸਕ 02-09-2025
ਅੰਮਿ੍ਤਸਰ, 1 ਸਤੰਬਰ (ਗਗਨਦੀਪ ਸ਼ਰਮਾ)-ਰੇਲਵੇ ਵਲੋਂ ਕਠੂਆ-ਮਾਧੋਪੁਰ ਰੇਲ ਮਾਰਗ ਲਗਾਤਾਰ ਪ੍ਰਭਾਵਿਤ ਰਹਿਣ ਕਰਕੇ ਵੱਖ-ਵੱਖ ਸਮੇਂ ਲਈ ਕੁੱਲ 69 ਰੇਲ ਗੱਡੀਆਂ ਰੱਦ, 17 ਸ਼ਾਰਟ ਟਰਮੀਨੇਟ ਅਤੇ 17 ਸ਼ਾਰਟ ਆਰਗੀਨੇਟ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਰੇਲਵੇ ਦੇ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਦੇ ਹਵਾਲੇ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ (26405/06) ਅੰਮਿ੍ਤਸਰ-ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈੱਸ 30 ਸਤੰਬਰ 2025 ਤੱਕ ਰੱਦ ਰਹੇਗੀ, ਜਦੋਂ ਕਿ (18309) ਸੰਬਲਪੁਰ-ਜੰਮੂ ਤਵੀ ਐਕਸਪ੍ਰੈੱਸ ਸਪੈਸ਼ਲ 2 ਸਤੰਬਰ ਤੋਂ 27 ਸਤੰਬਰ ਤੱਕ ਅੰਮਿ੍ਤਸਰ ਸਟੇਸ਼ਨ 'ਤੇ ਸ਼ਾਰਟ ਟਰਮੀਨੇਟ ਅਤੇ (18310) ਜੰਮੂ ਤਵੀ-ਸੰਬਲਪੁਰ ਐਕਸਪ੍ਰੈੱਸ ਸਪੈਸ਼ਲ 2 ਸਤੰਬਰ ਤੋਂ 30 ਸਤੰਬਰ ਤੱਕ ਅੰਮਿ੍ਤਸਰ ਤੋਂ ਸ਼ਾਰਟ ਆਰਗੀਨੇਟ, (18101) ਟਾਟਾਨਗਰ-ਜੰਮੂ ਤਵੀ ਐਕਸਪ੍ਰੈੱਸ 3 ਤੋਂ 28 ਸਤੰਬਰ ਤੱਕ ਅੰਮਿ੍ਤਸਰ ਸਟੇਸ਼ਨ 'ਤੇ ਸ਼ਾਰਟ ਟਰਮੀਨੇਟ ਅਤੇ (18102) ਜੰਮੂ ਤਵੀ-ਟਾਟਾਨਗਰ ਐਕਸਪ੍ਰੈੱਸ 3 ਤੋਂ 30 ਸਤੰਬਰ ਤੱਕ ਅੰਮਿ੍ਤਸਰ ਤੋਂ ਸ਼ਾਰਟ ਆਰਗੀਨੇਟ ਹੋਵੇਗੀ | ਇਸੇ ਤਰ੍ਹਾਂ ਵੱਖ-ਵੱਖ ਰੂਟਾਂ ਦੀਆਂ ਕਈ ਰੇਲ ਗੱਡੀਆਂ ਅਸਥਾਈ ਤੋਰ 'ਤੇ ਰੱਦ, ਸ਼ਾਰਟ ਟਰਮੀਨੇਟ ਅਤੇ ਸ਼ਾਰਟ ਆਰਗੀਨੇਟ ਕੀਤੀਆਂ ਗਈਆਂ ਹਨ |

ਪਿਛਲੀ ਖ਼ਬਰ ਮੌਸਮ ਵਿਭਾਗ ਦੀ ਚਿਤਾਵਨੀ ਨੇ ਹੜ੍ਹ ਪੀੜਤਾਂ ਦੀਆਂ ਵਧਾਈਆਂ ਮੁਸ਼ਕਿਲਾਂ ਅਗਲੀ ਖ਼ਬਰ ਕਾਰ ਸੇਵਾ ਸੰਪ੍ਰਦਾਇ ਭੂਰੀ ਵਾਲਿਆਂ ਵਲੋਂ ਹੜ੍ਹ ਪੀੜਤਾਂ ਲਈ ਲੰਗਰ ਅਤੇ ਪਸ਼ੂਆਂ ਲਈ ਚਾਰੇ ਦੀ ਸੇਵਾ ਨਿਰੰਤਰ ਜਾਰੀ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।