06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਕਾਰ ਸੇਵਾ ਸੰਪ੍ਰਦਾਇ ਭੂਰੀ ਵਾਲਿਆਂ ਵਲੋਂ ਹੜ੍ਹ ਪੀੜਤਾਂ ਲਈ ਲੰਗਰ ਅਤੇ ਪਸ਼ੂਆਂ ਲਈ ਚਾਰੇ ਦੀ ਸੇਵਾ ਨਿਰੰਤਰ ਜਾਰੀ <br/>

ਅਜੀਤ ਡੈਸਕ 02-09-2025

ਅੰਮਿ੍ਤਸਰ/ ਰਮਦਾਸ/ਅਜਨਾਲਾ, 1 ਸਤੰਬਰ (ਜੱਸ, ਵਾਹਲਾ, ਢਿੱਲੋਂ)-ਕਾਰ ਸੇਵਾ ਸੰਪ੍ਰਦਾਇ ਭੂਰੀ ਵਾਲਿਆਂ ਵਲੋਂ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਆਦੇਸ਼ ਅਨੁਸਾਰ ਭਿਆਨਕ ਹੜ੍ਹਾਂ ਦੌਰਾਨ ਮਨੁੱਖਤਾ ਦੀ ਸੇਵਾ ਲਈ ਰਮਦਾਸ ਇਲਾਕੇ ਅਤੇ ਆਸਪਾਸ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪਿਛਲੇ ਚਾਰ ਦਿਨਾਂ ਤੋਂ ਲੰਗਰ, ਚਾਹ ਅਤੇ ਪਸ਼ੂਆਂ ਲਈ ਚਾਰਾ ਪਹੁੰਚਾਉਣ ਦੀ ਸੇਵਾ ਨਿਰੰਤਰ ਜਾਰੀ ਹੈ | ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਨੇ ਦੱਸਿਆ ਕਿ ਰਮਦਾਸ ਚੌਕ ਵਿਖੇ ਸਰੋਵਰ ਦੇ ਨੇੜੇ ਇਕ ਸਥਾਈ ਕੈਂਪ ਸਥਾਪਿਤ ਕੀਤਾ ਗਿਆ ਹੈ, ਜਿੱਥੇ ਲੰਗਰ ਅਤੇ ਚਾਹ ਦੀ ਨਿਰੰਤਰ ਸੇਵਾ ਚੱਲ ਰਹੀ ਹੈ | ਇਹ ਕੈਂਪ ਵਿਖੇ ਪ੍ਰ ਭਾਵਿਤ ਲੋਕ ਬਾਰਿਸ਼ ਦੌਰਾਨ ਵੀ ਭੋਜਨ ਅਤੇ ਚਾਹ ਛੱਕ ਸਕਦੇ ਹਨ | ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਪ੍ਰਭਾਵਿਤ ਲੋਕ ਹੁਣ ਪਾਣੀ ਤੋਂ ਬਾਹਰ ਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਤੁਰੰਤ ਰਾਹਤ ਦੀ ਲੋੜ ਹੈ ਇਸ ਲਈ ਮੌਸਮੀ ਮੁਸ਼ਕਿਲਾਂ ਨੂੰ ਵੇਖਦੇ ਹੋਏ ਇੱਥੇ ਆਰਜ਼ੀ ਸ਼ੈੱਡ ਵੀ ਬਣਾਇਆ ਜਾ ਰਿਹਾ ਹੈ, ਤਾਂ ਜੋ ਲੰਗਰ ਤਿਆਰ ਕਰਨ ਤੇ ਛਕਾਉਣ ਵਿਚ ਆ ਰਹੀਆਂ ਮੁਸ਼ਕਿਲਾਂ ਨੂੰ ਘੱਟ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਹੜ ਪ੍ਰਭਾਵਿਤ ਲੋਕਾਂ ਦੀਆਂ ਲੋੜਾਂ ਅਨੁਸਾਰ ਲੰਗਰ ਅਤੇ ਪਸ਼ੂਆਂ ਲਈ ਆਚਾਰ ਤੇ ਫੀਡ ਦੀ ਸਹਾਇਤਾ ਨਿਰੰਤਰ ਜਾਰੀ ਰਹੇਗੀ | ਭਾਈ ਰਾਮ ਸਿੰਘ ਭਿੰੰਡਰ ਮੀਡੀਆ ਸਲਾਹਕਾਰ ਨੇ ਅੱਜ ਇਥੇ ਦੱਸਿਆ ਕਿ ਇਸ ਸੇਵਾ ਕਾਰਜ ਵਿਚ ਸੰਪ੍ਰਾਦਾਇ ਵਲੋਂ ਸੇਵਾਦਾਰ ਬਾਬਾ ਰਤਨ ਸਿੰਘ, ਬਾਬਾ ਨਾਜ਼ਰ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਜੋਧਬੀਰ ਸਿੰਘ, ਰਾਮ ਸਿੰਘ ਭਿੰਡਰ, ਨਵਤੇਜ਼ ਸਿੰਘ ਵੇਰਕਾ, ਗੁਰਪਿੰਦਰ ਸਿੰਘ ਗੋਨੀ, ਰਾਮ ਸਿੰਘ ਸਰਪੰਚ, ਗੁਰਬਿੰਦਰ ਸਿੰਘ ਬਾਜਵਾ, ਭਾਈ ਅਮਰਜੀਤ ਸਿੰਘ, ਰਵੀਸ਼ੇਰ ਸਿੰਘ, ਗੁਰਜੀਤ ਸਿੰਘ ਰੰਧਾਵਾ, ਮਾਸਟਰ ਪ੍ਰਦੀਪ ਸਿੰਘ, ਹਰਦੀਪ ਸਿੰਘ ਖੋਖਰ ਅਤੇ ਬਾਬਾ ਕਰਨਵੀਰ ਸਿੰਘ ਦਿਨ ਰਾਤ ਹੜ੍ਹ ਪੀੜਤਾਂ ਦੀ ਮਦਦ ਲਈ ਸੇਵਾਵਾਂ ਨਿਭਾਅ ਰਹੇ ਹਨ |

ਪਿਛਲੀ ਖ਼ਬਰ ਕਠੂਆ-ਮਾਧੋਪੁਰ ਰੇਲ ਮਾਰਗ ਪ੍ਰਭਾਵਿਤ ਹੋਣ ਦਾ ਸਿਲਸਿਲਾ ਜਾਰੀ ਅਗਲੀ ਖ਼ਬਰ ਰਾਜਨੀਤੀ ਤੋਂ ਉੱਪਰ ਉੱਠ ਕੇ ਹੜ੍ਹ ਪੀੜਤਾਂ ਨਾਲ ਖੜ੍ਹਨ ਦਾ ਵੇਲਾ-ਮੀਤ ਹੇਅਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।