06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮੌਸਮ ਵਿਭਾਗ ਦੀ ਚਿਤਾਵਨੀ ਨੇ ਹੜ੍ਹ ਪੀੜਤਾਂ ਦੀਆਂ ਵਧਾਈਆਂ ਮੁਸ਼ਕਿਲਾਂ

ਅੰਮਿ੍ਤਸਰ 'ਚ ਪਏ ਮੀਂਹ ਦੌਰਾਨ ਆਪਣੀ ਮੰਜ਼ਿਲ ਨੂੰ ਜਾਂਦੇ ਵਾਹਨ ਚਾਲਕ ਅਤੇ ਮੀਂਹ ਤੋਂ ਬਚਣ ਲਈ ਛਤਰੀ ਤੇ ਕੱਪੜੇ ਦਾ ਸਹਾਰਾ ਲੈ ਕੇ ਜਾਂਦੀਆਂ ਔਰਤਾਂ | ਤਸਵੀਰਾਂ : ਹਰਜੀਤ ਸਿੰਘ <br/> 02-09-2025

ਅੰਮਿ੍ਤਸਰ, 1 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਪਹਾੜੀ ਇਲਾਕਿਆਂ 'ਚ ਪੈ ਰਹੇ ਭਾਰੀ ਮੀਂਹ ਦੀ ਤਬਾਹੀ ਤੋਂ ਬਾਅਦ ਮੈਦਾਨੀ ਇਲਾਕਿਆਂ 'ਚ ਮੀਂਹ ਨੇ ਹੜ੍ਹ ਪੀੜਤਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ | ਦਰਅਸਲ ਮੌਸਮ ਵਿਭਾਗ ਵਲੋਂ ਪੰਜਾਬ ਦੇ 8 ਜ਼ਿਲਿ੍ਹਆਂ ਲਈ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਦੇ ਤਹਿਤ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ 'ਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਹੈ | ਇਸ ਤੋਂ ਇਲਾਵਾ 7 ਜ਼ਿਲ੍ਹੇ ਅੰਮਿ੍ਤਸਰ, ਤਰਨ ਤਾਰਨ, ਲੁਧਿਆਣਾ, ਮੋਗਾ, ਪਟਿਆਲਾ, ਸੰਗਰੂਰ ਤੇ ਮੋਹਾਲੀ 'ਚ ਵੀ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ | ਵਿਭਾਗ ਨੇ ਇਹ ਅਲਰਟ 3 ਸਤੰਬਰ ਤੱਕ ਦਾ ਜਾਰੀ ਕੀਤਾ ਹੈ | ਅੰਮਿ੍ਤਸਰ 'ਚ ਵੀ ਸੋਮਵਾਰ ਦੀ ਸ਼ਾਮ ਭਾਰੀ ਮੀਂਹ ਨੇ ਦਸਤਕ ਦੇ ਦਿੱਤੀ | ਮੀਂਹ ਕਾਰਨ ਕੁਝ ਸਮੇਂ 'ਚ ਹੀ ਸ਼ਹਿਰ 'ਚ ਥਾਂ-ਥਾਂ 'ਤੇ ਪਾਣੀ ਭਰ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਸ਼ਹਿਰ ਦੀ ਸੀਵਰੇਜ਼ ਵਿਵਸਥਾ ਤਰਸਯੋਗ ਹੋਣ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਅੱਗੇ ਖੜ੍ਹਾ ਹੋ ਗਿਆ | ਦੂਜੇ ਪਾਸੇ ਮੌਸਮ ਦੇ ਤਾਪਮਾਨ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ |

ਪਿਛਲੀ ਖ਼ਬਰ ਰਾਜਨੀਤੀ ਤੋਂ ਉੱਪਰ ਉੱਠ ਕੇ ਹੜ੍ਹ ਪੀੜਤਾਂ ਨਾਲ ਖੜ੍ਹਨ ਦਾ ਵੇਲਾ-ਮੀਤ ਹੇਅਰ ਅਗਲੀ ਖ਼ਬਰ ਸਾਬਕਾ ਮੰਤਰੀ ਧਾਲੀਵਾਲ ਦੇ ਸਪੁੱਤਰ ਨਾਲ ਵਾਪਰਿਆ ਹਾਦਸਾ ਪਾਣੀ ਵਿਚ ਡੁੱਬਣ ਤੋਂ ਵਾਲ-ਵਾਲ ਬਚੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।