06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਾਬਕਾ ਮੰਤਰੀ ਧਾਲੀਵਾਲ ਦੇ ਸਪੁੱਤਰ ਨਾਲ ਵਾਪਰਿਆ ਹਾਦਸਾ ਪਾਣੀ ਵਿਚ ਡੁੱਬਣ ਤੋਂ ਵਾਲ-ਵਾਲ ਬਚੇ <br/>

ਅਜੀਤ ਡੈਸਕ 02-09-2025

ਅਜਨਾਲਾ, 1 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਹੜ੍ਹ ਪ੍ਰਭਾਵਿਤ ਖੇਤਰ 'ਚ ਸੰਸਦ ਮੈਂਬਰ ਮੀਤ ਹੇਅਰ ਨਾਲ ਪਿੰਡਾਂ 'ਚ ਰਾਹਤ ਸਮੱਗਰੀ ਵੰਡਣ ਵਾਲੇ ਟਰੈਕਟਰ ਕਾਫ਼ਲੇ ਨੂੰ ਰਸਤਾ ਦਿਖਾ ਰਹੇ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਸਪੁੱਤਰ ਖੁਸ਼ਪਾਲ ਸਿੰਘ ਧਾਲੀਵਾਲ ਉਸ ਵੇਲੇ ਪਾਣੀ ਵਿਚ ਡੁੱਬਣ ਵਾਲ ਵਾਲ ਬਚੇ, ਜਦੋਂ ਉਨ੍ਹਾਂ ਦਾ ਟਰੈਕਟਰ ਹੜ੍ਹਾਂ ਕਾਰਨ ਸੜਕ 'ਚ ਪਏ ਟੋਏ ਵਿਚ ਵੱਜਣ ਕਾਰਨ ਅਚਾਨਕ ਡੂੰਘੇ ਪਾਣੀ ਵਿਚ ਡਿੱਗ ਗਿਆ, ਜਿਨ੍ਹਾਂ ਨੂੰ ਉਸੇ ਟਰੈਕਟਰ 'ਤੇ ਸਵਾਰ ਇਕ ਨੌਜਵਾਨ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਛਾਲ ਮਾਰ ਕੇ ਡੂੰਘੇ ਪਾਣੀ ਵਿਚੋਂ ਬਾਹਰ ਨਿਕਲਣ ਵਿਚ ਮਦਦ ਕੀਤੀ | ਇਸ ਮੌਕੇ ਧਾਲੀਵਾਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਆਪਣੇ ਸਮੁੱਚੇ ਪਰਿਵਾਰ ਇਸ ਔਖੀ ਘੜੀ ਵਿਚ ਆਪਣੇ ਲੋਕਾਂ ਲਈ ਦਿਨ ਰਾਤ ਸੇਵਾ ਕਰ ਰਿਹਾ ਹਾਂ ਤੇ ਅੱਜ ਸੰਸਦ ਮੈਂਬਰ ਮੀਤ ਹੇਅਰ ਜੋ ਉਚੇਚੇ ਤੌਰ 'ਤੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮਗਰੀ ਲੈ ਕੇ ਪਹੁੰਚੇ ਸਨ, ਉਨ੍ਹਾਂ ਦੇ ਟਰੈਕਟਰ ਕਾਫ਼ਲੇ 'ਚ ਜਾਂਦਿਆਂ ਟਰੈਕਟਰ ਫਿਸਲਣ ਕਾਰਨ ਮੇਰਾ ਪੁੱਤਰ ਅਚਾਨਕ ਡੂੰਘੇ ਪਾਣੀ ਵਿਚ ਡਿੱਗ ਜਿਸ ਨੂੰ ਪ੍ਰਮਾਤਮਾ ਨੇ ਹੱਥ ਦੇ ਕੇ ਬਚਾਅ ਲਿਆ |

ਪਿਛਲੀ ਖ਼ਬਰ ਮੌਸਮ ਵਿਭਾਗ ਦੀ ਚਿਤਾਵਨੀ ਨੇ ਹੜ੍ਹ ਪੀੜਤਾਂ ਦੀਆਂ ਵਧਾਈਆਂ ਮੁਸ਼ਕਿਲਾਂ ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।