27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਬੱਚਿਆਂ ਨੂੰ ਸੁਨਿਹਰਾ ਭਵਿੱਖ ਬਣਾਉਣ 'ਚ ਮਦਦਗਾਰ ਹੋਵੇਗਾ ਟੇਰਾਬਾਈਟ ਸਕਿੱਲਜ਼ ਹੱਬ : ਪਿ੍ੰ. ਪਠਾਨੀਆ <br/>

ਸੈਂਟਰ ਦਾ ਉਦਘਾਟਨ ਕਰਦੇ ਹੋਏ ਪਿ੍ੰ. ਰਵਿੰਦਰ ਪਠਾਨੀਆ ਤੇ ਵਾਈਸ ਪਿ੍ੰ. ਹਿਮਾਨੀ ਪਠਾਨੀਆ | ਉਨ੍ਹਾਂ ਦੇ ਕੋਲ ਸੈਂਟਰ ਦਾ ਸੰਚਾਲਕ ਗਗਨਦੀਪ ਸਿੰਘ ਤੇ ਹੋਰ (ਸੱਜੇ) ਟੇਰਾਬਾਈਟ ਸਕਿੱਲਜ਼ ਹੱਬ ਦਾ ਅੰਦਰੂਨੀ ਦਿ੍ਸ਼ | ਤਸਵੀਰ : ਹਰਜੀਤ ਸਿੰਘ <br/> 22-07-2025
ਅੰਮਿ੍ਤਸਰ, 21 ਜੁਲਾਈ (ਗਗਨਦੀਪ ਸ਼ਰਮਾ)- ਟੇਰਾਬਾਈਟ ਸਕਿੱਲਜ਼ ਹੱਬ ਦਾ ਉਦਘਾਟਨ ਵਿਸ਼ੇਸ਼ ਤੌਰ 'ਤੇ ਪਹੁੰਚੇ ਡੀ. ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਰਵਿੰਦਰ ਪਠਾਨੀਆ ਅਤੇ ਵਾਈਸ ਪਿ੍ੰਸੀਪਲ ਮੈਡਮ ਹਿਮਾਨੀ ਪਠਾਨੀਆ ਵਲੋਂ ਸਾਂਝੇ ਤੌਰ 'ਤੇ ਰੀਬਨ ਕੱਟ ਕੇ ਕੀਤਾ ਗਿਆ | ਸੰਚਾਲਕ ਗਗਨਦੀਪ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਮਾਨਤਾ ਪ੍ਰਾਪਤ ਇਸ ਸੈਂਟਰ 'ਚ ਬੇਸਿਕ ਕੰਪਿਊਟਰ ਕੋਰਸ ਤੋਂ ਲੈ ਕੇ ਜਾਵਾ, ਪਾਇਥਨ, ਸੀ/ਸੀ ਪਲੱਸ-ਪਲੱਸ, ਵੈੱਬ ਡਿਜ਼ਾਈਨਿੰਗ, ਪੀ.ਐੱਚ.ਪੀ., ਫੁਲ ਸਟੈਕ ਡਿਵੈਲਪਮੈਂਟ, ਮੇਰਨ ਸਟੈਕ ਡਿਵੈਲਪਮੈਂਟ, ਆਰਟੀਫਿਸ਼ੀਅਲ ਇੰਟੈਲੀਜੈਂਸ ਆਦਿ ਵੱਖ-ਵੱਖ ਕਿਸਮ ਦੇ ਕੋਰਸ ਕਰਵਾਏ ਜਾਣਗੇ | ਇਸ ਤੋਂ ਇਲਾਵਾ ਐੱਮ. ਸੀ. ਏ., ਐੱਮ. ਐੱਸ. ਸੀ, ਬੀ. ਟੈੱਕ, ਐੱਮ. ਟੈੱਕ, ਆਈਟੀ/ਸੀਐੱਸ, 10 ਅਤੇ ਬਾਰ੍ਹਵੀਂ ਕਰ ਰਹੇ ਬੱਚਿਆਂ ਲਈ ਟਰੇਨਿੰਗ ਅਤੇ ਇੰਟਰਨਸ਼ਿਪ ਦਾ ਪ੍ਰਬੰਧ ਵੀ ਹੈ | ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਸਕੂਲਾਂ 'ਚ ਪੜ੍ਹਦੇ ਬੱਚਿਆਂ ਨੂੰ ਇਸ ਸੈਂਟਰ 'ਚ ਦਾਖਲਾ ਲੈਣ 'ਤੇ 50 ਫ਼ੀਸਦੀ ਛੂਟ ਦਿੱਤੀ ਜਾਵੇਗੀ ਤੇ ਆਫਲਾਈਨ ਤੇ ਆਨਲਾਈਨ ਦੋਵੇਂ ਤਰ੍ਹਾਂ ਦੀਆਂ ਕਲਾਸਿਸ ਦਾ ਪ੍ਰਬੰਧ ਵੀ ਕੀਤਾ ਗਿਆ ਹੈ | ਵਿਸ਼ੇਸ਼ ਮਹਿਮਾਨ ਪਿ੍ੰ. ਰਵਿੰਦਰ ਪਠਾਨੀਆ ਨੇ ਕਿਹਾ ਕਿ ਇਸ ਸੈਂਟਰ ਦੇ ਖੱੁਲ੍ਹਣ ਨਾਲ ਬੱਚੇ ਘੱਟ ਪੈਸਿਆਂ 'ਚ ਕੰਪਿਊਟਰ ਨਾਲ ਸੰਬੰਧਿਤ ਕੋਈ ਵੀ ਕੋਰਸ ਕਰ ਸਕਦੇ ਹਨ | ਸਹੀ ਲਫ਼ਜ਼ਾ ਵਿਚ ਕਿਹਾ ਜਾਵੇ ਤਾਂ ਇਹ ਸੈਂਟਰ ਬੱਚਿਆਂ ਨੂੰ ਸੁਨਿਹਰਾ ਭਵਿੱਖ ਬਨਾਉਣ 'ਚ ਮਦਦਗਾਰ ਹੋਵੇਗਾ |

ਪਿਛਲੀ ਖ਼ਬਰ ਖਾਲੀ ਪਲਾਟਾਂ 'ਚ ਪਿਆ ਕੂੜਾ ਅਤੇ ਗੰਦਗੀ ਚੁੱਕਣ 'ਤੇ ਆਉਣ ਵਾਲੇ ਖਰਚੇ ਦੀ ਭਰਪਾਈ ਪਲਾਟ ਮਾਲਕ ਤੋਂ ਕੀਤੀ ਜਾਵੇਗੀ : ਵਧੀਕ... ਅਗਲੀ ਖ਼ਬਰ ਖੇਤੀਬਾੜੀ ਵਿਭਾਗ ਨੇ ਖਾਦ ਹੋਲਸੇਲ ਵਿਕਰੇਤਾਵਾਂ ਦੇ ਵਿਕਰੀ ਕੇਂਦਰਾਂ, ਗੁਦਾਮਾਂ ਤੇ ਰਿਕਾਰਡ ਦੀ ਕੀਤੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।