27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਖੇਤੀਬਾੜੀ ਵਿਭਾਗ ਨੇ ਖਾਦ ਹੋਲਸੇਲ ਵਿਕਰੇਤਾਵਾਂ ਦੇ ਵਿਕਰੀ ਕੇਂਦਰਾਂ, ਗੁਦਾਮਾਂ ਤੇ ਰਿਕਾਰਡ ਦੀ ਕੀਤੀ ਜਾਂਚ

ਅਜੀਤ ਡੈਸਕ 22-07-2025
ਅੰਮਿ੍ਤਸਰ, 21 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਖੇਤੀਬਾੜੀ (ਨਕਦੀ ਫਸਲਾਂ) ਪੰਜਾਬ ਤੇਜਪਾਲ ਸਿੰਘ ਵਲੋਂ ਮੁੱਖ ਖੇਤੀਬਾੜੀ ਅਫਸਰ ਅਤੇ ਟੀਮ ਸਮੇਤ ਜ਼ਿਲ੍ਹਾ ਅੰਮਿ੍ਤਸਰ ਦੇ ਵੱਖ-ਵੱਖ ਖਾਦ ਹੋਲਸੇਲ ਵਿਕਰੇਤਾਵਾਂ ਦੇ ਵਿਕਰੀ ਕੇਂਦਰਾਂ, ਗੁਦਾਮਾਂ ਅਤੇ ਰਿਕਾਰਡ ਦੀ ਜਾਂਚ ਕੀਤੀ ਗਈ | ਇਸ ਚੈਕਿੰਗ ਦਾ ਮੁੱਖ ਮਨੋਰਥ ਜ਼ਿਲ੍ਹੇ ਅੰਦਰ ਹੋਲਸੇਲ ਵਿਕਰੇਤਾਵਾਂ ਵਲੋਂ ਖਾਦ ਰਿਟੇਲ ਡੀਲਰਾਂ ਨੂੰ ਕੀਤੀ ਜਾਂਦੀ ਯੂਰੀਆ ਖਾਦ ਸਪਲਾਈ ਦੀ ਮੋਨੀਟਰਿੰਗ ਨਾਲ ਸੰਬੰਧਤ ਸੀ | ਸੰਯੁਕਤ ਡਾਇਰੈਕਟਰ ਖੇਤੀਬਾੜੀ (ਨਕਦੀ ਫਸਲਾਂ) ਤੇਜਪਾਲ ਸਿੰਘ ਨੇ ਕਿਹਾ ਕਿ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਵੀਡੀਉਜ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ 'ਚ ਕੁਝ ਕਿਸਾਨਾਂ ਵਲੋਂ ਝੋਨੇ, ਮੱਕੀ ਦੀ ਫਸਲ 'ਚ ਯੂਰੀਆ ਖਾਦ ਪਾਉਣ ਦੇ ਗ਼ੈਰ-ਵਿਗਿਆਨਿਕ ਢੰਗਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ, ਉਨ੍ਹਾਂ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਕੁਝ ਕਿਸਾਨ ਯੂਰੀਆ ਖਾਦ ਪਾਉਣ ਦੇ ਅਜਿਹੇ ਗ਼ੈਰ-ਵਿਗਿਆਨਿਕ ਢੰਗਾਂ ਨੂੰ ਆਪਣੇ ਖੇਤਾਂ 'ਚ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰਨ | ਇਸ ਲਈ ਉਨ੍ਹਾਂ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਸ਼ੋਸ਼ਲ ਮੀਡੀਆ ਤੇ ਖਾਦਾਂ ਪਾਉਣ ਦੇ ਫੈਲ ਰਹੇ ਗ਼ੈਰ-ਵਿਗਿਆਨਿਕ ਢੰਗਾਂ ਤੋਂ ਸੁਚੇਤ ਰਿਹਾ ਜਾਵੇ ਅਤੇ ਫਸਲਾਂ 'ਚ ਖਾਦਾਂ ਦੀ ਵਰਤੋਂ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਤੇ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਕੀਤੀ ਜਾਵੇ | ਮੁੱਖ ਖੇਤੀਬਾੜੀ ਅਫਸਰ ਨੇ ਅਪੀਲ ਕੀਤੀ ਕਿ ਕਿਸਾਨ ਵੀਰ ਝੋਨੇ ਦੀ ਫਸਲ 'ਚ 90 ਕਿਲੋਗ੍ਰਾਮ ਯੂਰੀਆ ਖਾਦ ਪ੍ਰਤੀ ਏਕੜ ਤਿੰਨ ਬਰਾਬਰ ਕਿਸ਼ਤਾਂ 'ਚ ਵੰਡ ਕੇ ਪਹਿਲੀ ਕਿਸ਼ਤ ਲੁਆਈ ਤੋਂ 7 ਦਿਨਾਂ ਬਾਅਦ, ਦੂਜੀ ਕਿਸ਼ਤ ਲੁਆਈ ਤੋਂ 21 ਦਿਨਾਂ ਬਾਅਦ, ਅਤੇ ਤੀਜੀ ਕਿਸ਼ਤ ਲੁਆਈ ਤੋਂ 42 ਦਿਨਾਂ ਬਾਅਦ ਛੱਟੇ ਨਾਲ ਪਾਉਣ | ਯੂਰੀਆ ਖਾਦ ਦੀ ਸਿਫਾਰਿਸ਼ ਕੀਤੀ ਮਾਤਰਾ ਨਾਲੋਂ ਵੱਧ ਵਰਤੋਂ ਕਰਨ ਤੇ ਫਸਲ ਵਿਚ ਕੀੜੇ-ਮਕੌੜੇ ਅਤੇ ਬੀਮਾਰੀਆਂ ਦਾ ਹਮਲਾ ਵਧ ਜਾਂਦਾ ਹੈ ਜਿਸ ਨਾਲ ਖੇਤੀ ਲਾਗਤ ਵਿਚ ਵੀ ਵਾਧਾ ਹੁੰਦਾ ਹੈ ਅਤੇ ਝਾੜ ਘਟਣ ਦੇ ਆਸਾਰ ਵੀ ਬਣ ਜਾਂਦੇ ਹਨ | ਇਸ ਲਈ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਖੇਤੀ ਮਾਹਿਰਾਂ ਦੀਆਂ ਸਿਫਾਰਿਸ਼ਾਂ ਅਨੁਸਾਰ ਹੀ ਖਾਦਾਂ ਦੀ ਵਰਤੋਂ ਕੀਤੀ ਜਾਵੇ |
ਪਿਛਲੀ ਖ਼ਬਰ ਬੱਚਿਆਂ ਨੂੰ ਸੁਨਿਹਰਾ ਭਵਿੱਖ ਬਣਾਉਣ 'ਚ ਮਦਦਗਾਰ ਹੋਵੇਗਾ ਟੇਰਾਬਾਈਟ ਸਕਿੱਲਜ਼ ਹੱਬ : ਪਿ੍ੰ. ਪਠਾਨੀਆ <br/> ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਨਵੇਂ ਸੈਸ਼ਨ ਦੀ ਹੋਈ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।