ਅੰਮਿ੍ਤਸਰ, 19 ਜੁਲਾਈ (ਜਸਵੰਤ ਸਿੰਘ ਜੱਸ)-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਅਰੰਭੀ ਸਲਾਨਾ 'ਜੀਵਨ ਜੁਗਤਿ ਸਮਾਗਮਾਂ' ਦੀ ਲੜੀ ਦੌਰਾਨ ਚੌਥਾ ਗੁਰਮਤਿ ਸਮਾਗਮ ਕੱਲ੍ਹ 20 ਜੁਲਾਈ ਨੂੰ ਸਵੇਰੇ 7 ਤੋਂ ਰਾਤ 10 ਵਜੇ ਤੱਕ ਗੁ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਜੀਤ ਨਗਰ, ਈਸਟ ਮੋਹਨ ਵਿਖੇ ਸਜਾਇਆ ਜਾਵੇਗਾ | ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਭਾਈ ਸਤਿੰਦਰ ਸਿੰਘ ਚਾਵਲਾ ਨੇ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਜੀਵਨ ਜੁਗਤਿ ਸਮਾਗਮ ਦੌਰਾਨ ਡਾ: ਇੰਦਰਜੀਤ ਕੌਰ ਮੁਖੀ ਪਿੰਗਲਵਾੜਾ ਭਗਤ ਪੁੂਰਨ ਸਿੰਘ, ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ, ਭਾਈ ਅੰਤਰਪ੍ਰੀਤ ਸਿੰਘ, ਬੀਬੀ ਸੁਖਜੀਤ ਕੌਰ ਇਸਤਰੀ ਸਤਿਸੰਗ ਸਭਾ, ਬਾਬਾ ਦੀਪ ਸਿੰਘ ਜੀ ਐਜੂ: ਸੁਸਾਇਟੀ ਕੀਰਤਨੀ ਜਥੇ ਵਲੋਂ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ |