ਵੇਰਕਾ, 19 ਜੁਲਾਈ (ਪਰਮਜੀਤ ਸਿੰਘ ਬੱਗਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਦੇ ਬਲਾਕ ਅੰਮਿ੍ਤਸਰ ਸਿਟੀ ਦੇ ਪਿੰਡ ਵੱਲਾ ਇਕਾਈ ਦੀ ਮੀਟਿੰਗ ਪਿੰਡ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵਿਖੇ ਬੁਲਾਈ ਗਈ | ਇਸ ਮੀਟਿੰਗ ਦੀ ਅਗਵਾਈ ਜਥੇਬੰਦੀ ਦੇ ਜ਼ਿਲ੍ਹਾ ਆਗੂ ਪਲਵਿੰਦਰ ਸਿੰਘ ਮਾਹਲ, ਬਲਾਕ ਪ੍ਰਧਾਨ ਰਵਿੰਦਰਬੀਰ ਸਿੰਘ ਵੱਲਾ, ਪਿੰਡ ਪ੍ਰਧਾਨ ਜਸਬੀਰ ਸਿੰਘ ਜੱਸ ਵੱਲਾ ਨੇ ਕਰਦਿਆਂ ਸਾਂਝੇ ਤੌਰ ਤੇ ਆਖਿਆ ਕਿ ਵੱਲਾ ਵਿਚੋਂ ਗੁਜ਼ਰਦੇ ਜਲੰਧਰ ਅਟਾਰੀ ਸੜਕੀ ਮਾਰਗ 'ਤੇ ਬਣ ਰਹੇ ਫਲਾਈਓਵਰ ਪੁਲ ਕਰਕੇ ਆਸੇ ਪਾਸੇ ਦੇ ਪਿੰਡਾਂ ਤੇ ਪਿੰਡ ਵੱਲਾ ਦੇ ਲੋਕਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਇਨ੍ਹਾਂ ਆਗੂਆਂ ਵਲੋਂ ਕਿਹਾ ਗਿਆ ਜਥੇਬੰਦੀ ਵਲੋਂ 24 ਜੁਲਾਈ ਵੀਰਵਾਰ ਨੂੰ ਸਵੇਰੇ 10 ਵਜੇ ਪਿੰਡ ਵੱਲਾ ਤੋਂ ਡੀਸੀ ਅੰਮਿ੍ਤਸਰ ਦਫਤਰ ਤੱਕ ਸ਼ਾਂਤਮਈ ਮੋਟਰਸਾਈਕਲ ਮਾਰਚ ਕਰਕੇ ਡੀ.ਸੀ. ਅੰਮਿ੍ਤਸਰ ਨੂੰ ਮੰਗ ਪੱਤਰ ਸੌਪਿਆ ਜਾਵੇਗਾ ਅਤੇ ਉਥੇ ਹੀ ਅਗਲੇ ਸੰਘਰਸ਼ ਦੀ ਰਣਨੀਤੀ ਤੈਅ ਕੀਤੀ ਜਾਵੇਗੀ | ਇਸ ਮੌਕੇ ਗੁਰਦਿਆਲ ਸਿੰਘ ਵੱਲਾ, ਰਾਣਾ ਵੱਲਾ, ਮਲਕੀਤ ਸਿੰਘ ਵੱਲਾ, ਸੁਖਰਾਜ ਸਿੰਘ ਵੱਲਾ , ਸੁਖਵੰਤ ਸਿੰਘ ਭਲਵਾਨ, ਕੁਲਬੀਰ ਸਿੰਘ, ਰਜਵੰਤ ਸਿੰਘ, ਮਨਜਿੰਦਰ ਸਿੰਘ ਵੱਲਾ, ਬਚਿੱਤਰ ਸਿੰਘ, ਗੁਰਵੇਲ ਸਿੰਘ , ਸੁਖਵੰਤ ਸਿੰਘ, ਦਵਿੰਦਰ ਸਿੰਘ ਗੋਰਾ, ਸੁਖਮਨ ਸਿੰਘ, ਕੁਲਦੀਪ ਸਿੰਘ ਗੋਰਾ , ਹੀਰਾ ਸਿੰਘ, ਨਿਰਮਲ ਸਿੰਘ, ਦਵਿੰਦਰ ਸਿੰਘ ਪੱਪੂ, ਜਗਿੰਦਰ ਸਿੰਘ, ਨਿਸ਼ਨ ਸਿੰਘ ਲਹੋਰੀਆ, ਕਰਮਜੀਤ ਸਿੰਘ, ਬਲਕਾਰ ਸਿੰਘ, ਗੁਰਲਾਲ ਸਿੰਘ ਆਦਿ ਹਾਜ਼ਰ ਸਨ |