06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਰੋਟਰੀ ਕਲੱਬ ਅੰਮਿ੍ਤਸਰ ਸਾਊਥ-ਈਸਟ ਵਲੋਂ ਮੁਫ਼ਤ ਮੈਡੀਕਲ ਕੈਂਪ <br/>

ਅਜੀਤ ਡੈਸਕ 20-07-2025
ਅੰਮਿ੍ਤਸਰ, 19 ਜੁਲਾਈ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਸਾਊਥ-ਈਸਟ ਵਲੋਂ ਪ੍ਰਧਾਨ ਇੰਜੀਨੀਅਰ ਐੱਸ. ਪੀ. ਸਿੰਘ (ਆਲ ਇੰਡੀਆ ਰੇਡੀਓ) ਦੀ ਅਗਵਾਈ ਅਤੇ ਚੀਫ਼ ਜ਼ਿਲ੍ਹਾ ਸਲਾਹਕਾਰ ਰੋਟੇਰੀਅਨ ਪੀ. ਐੱਸ. ਗਰੋਵਰ ਦੀ ਰਹਿਨੁਮਾਈ ਹੇਠ ਸਥਾਨਕ ਅਮਨਦੀਪ ਮੈਡੀਸਿਟੀ ਹਸਪਤਾਲ, ਨਜ਼ਦੀਕ ਨਾਵਲਟੀ ਚੌਂਕ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਇਲਾਕੇ ਦੇ ਵੱਡੀ ਗਿਣਤੀ ਵਿਚ ਰਹਿਣ ਵਾਲੇ ਲੋਕਾਂ ਨੇ ਭਾਗ ਲਿਆ | ਇਸ ਕੈਂਪ ਦੌਰਾਨ ਸੰਬੰਧਿਤ ਹਸਪਤਾਲ ਦੇ ਤਜਰਬੇਕਾਰ ਡਾਕਟਰਾਂ ਅਤੇ ਪੈਰਾਮੈਡੀਕਲ ਟੀਮ ਨੇ ਲੋਕਾਂ ਦਾ ਮੁਫ਼ਤ ਚੈਕਅਪ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤ ਤੰਦਰੁਸਤ ਰੱਖਣ ਸੰਬੰਧੀ ਅਹਿਣ ਜਾਣਕਾਰੀ ਮੁਹੱਈਆ ਵੀ ਕਰਵਾਈ | ਪ੍ਰਧਾਨ ਇੰਜੀ. ਐੱਸ. ਪੀ. ਸਿੰਘ ਏ. ਆਈ. ਆਰ. ਨੇ ਕਿਹਾ ਕਿ ਭਵਿੱਖ 'ਚ ਅਜਿਹੇ ਮੈਡੀਕਲ ਕੈਂਪਾਂ ਤੋਂ ਇਲਾਵਾ ਸਮਾਜ ਭਲਾਈ ਦੇ ਕੰਮਾਂ ਸੰਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ | ਇਸ ਮੌਕੇ ਸਕੱਤਰ ਰੋਟੇਰੀਅਨ ਕੇ. ਕੇ. ਢੰਡ, ਆਈ. ਪੀ. ਪੀ. ਰੋਟੇਰੀਅਨ ਡਾ. ਅਤੁਲ ਸ਼ਰਮਾ, ਰੋਟੇਰੀਅਨ ਪਦਮਜੀਤ ਸਿੰਘ, ਰੋਟੇਰੀਅਨ ਸੁਰਜੀਤ ਸਿੰਘ, ਰੋਟੇਰੀਅਨ ਹਰਜਿੰਦਰ ਸਿੰਘ ਬੱਗਾ, ਰੋਟੇਰੀਅਨ ਡਾ. ਪਰਸ਼ੋਤਮ, ਰੋਟੇਰੀਅਨ ਰਵਿੰਦਰ ਸਿੰਘ, ਰੋਟੇਰੀਅਨ ਸ਼ਮਸ਼ੇਰ ਬਹਾਦਰ ਸਿੰਘ, ਰੋਟੇਰੀਅਨ ਵਰਿੰਦਰ ਕੌਰ ਮਾਣਕ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਭਾਕਿਯੂ ਏਕਤਾ ਸਿੱਧੂਪੁਰ ਦੁਆਰਾ ਵੱਲਾ ਤੋਂ ਡੀ. ਸੀ. ਦਫ਼ਤਰ ਤੱਕ ਸ਼ਾਂਤਮਈ ਮੋਟਰਸਾਈਕਲ ਮਾਰਚ 24 ਨੂੰ - ਮਾਹਲ <br/> ਅਗਲੀ ਖ਼ਬਰ 33ਵਾਂ ਮਹਾਨ ਨਗਰ ਕੀਰਤਨ ਗੁਰੂ ਕੀ ਵਡਾਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ 21 ਨੂੰ -ਜਥੇ: ਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।