ਰਾਜਾਸਾਂਸੀ, 19 ਜੁਲਾਈ (ਹਰਦੀਪ ਸਿੰਘ ਖੀਵਾ)-ਬੀਕੇਯੂ ਏਕਤਾ ਉਗਰਾਹਾਂ ਵਲੋਂ ਰਾਜਾਸਾਂਸੀ ਕਸਬੇ ਦੇ ਪਿੰਡਾਂ ਵਿਚ ਮਾਰਚ ਕਰਕੇ ਲੈਂਡ ਪੂਲਿੰਗ ਐਕਟ ਦੇ ਖਿਲਾਫ਼ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਕਿਰਤੀ ਲੋਕਾਂ ਨੂੰ ਲਾਮਬੰਦ ਕੀਤਾ ਗਿਆ | ਇਸ ਦੌਰਾਨ ਪਰਗਟ ਸਿੰਘ ਧਰਮਕੋਟ, ਪਰਮਿੰਦਰ ਸਿੰਘ ਪੰਡੋਰੀ, ਕੁਲਦੀਪ ਸਿੰਘ ਨੰਗਲ ਤੇ ਬਾਬਾ ਰਾਜਨ ਸਿੰਘ ਨੇ ਕਿਹਾ ਕਿ ਜਥੇਬੰਦੀ ਵੱਲੋਂ ਕਸਬੇ ਦੇ ਉਹਨਾਂ ਪਿੰਡਾਂ 'ਚ ਮਾਰਚ ਕੀਤਾ ਹੈ ਜਿਹੜੇ ਲੈਂਡ ਪੂਲਿੰਗ ਨੀਤੀ ਦੀ ਮਾਰ ਹੇਠ ਆਏ ਹਨ | ਉਹਨਾਂ ਕਿਹਾ ਕਿ ਬੀਕੇਯੂ ਉਗਰਾਹਾਂ ਵਲੋਂ ਐਕਟ ਨੂੰ ਰੱਦ ਕਰਾਉਣ ਲਈ ਡੀ.ਸੀ. ਦਫ਼ਤਰ ਅੰਮਿ੍ਤਸਰ ਵਿਖੇ 21 ਜੁਲਾਈ ਨੂੰ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਕੁਲਬੀਰ ਜੇਠੂਵਾਲ, ਸਤਨਾਮ ਸਿੰਘ ਭਿੱਟੇਵੱਡ, ਸੁਖਦੇਵ ਸਿੰਘ ਝੰਜੋਟੀ, ਜੁਗਰਾਜ ਸਿੰਘ ਬੱਲ ਸਚੰਦਰ, ਸਰਪੰਚ ਸੁਖਚੈਨ ਸਿੰਘ ਅਦਲੀਵਾਲ ਵਲੋਂ ਵੀ ਲੋਕਾਂ ਨੂੰ ਧਰਨੇ 'ਚ ਪਹੁੰਚਣ ਦੀ ਅਪੀਲ ਕੀਤੀ |