28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪਿੰਡ ਅਦਲੀਵਾਲਾ 'ਚ ਸੰਤ ਬਾਬਾ ਬੀਰ ਸਿੰਘ ਸ਼ਹੀਦ ਨੌਰੰਗਾਬਾਦ ਵਾਲਿਆਂ ਦੇ 275ਵੇਂ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਜੋੜ ਮੇਲਾ ਮਨਾਇਆ

ਅਜੀਤ ਡੈਸਕ 19-07-2025
ਰਾਜਾਸਾਂਸੀ, 18 ਜੁਲਾਈ (ਹਰਦੀਪ ਸਿੰਘ ਖੀਵਾ)-ਸਥਾਨਕ ਕਸਬਾ ਦੇ ਨੇੜਲੇ ਪਿੰਡ ਅਦਲੀਵਾਲਾ ਵਿਖੇ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲੇ ਅਮਰ ਸ਼ਹੀਦ ਦਾ ਜਨਮ ਦਿਹਾੜਾ ਸਮੂਹ ਪਿੰਡ ਵਾਸੀਆਂ ਵਲੋਂ ਇਲਾਕੇ ਅਤੇ ਐੱਨ. ਆਰ. ਆਈ. ਸੇਵਕ ਜਥੇ ਦੇ ਨੌਜਵਾਨਾਂ ਦੇ ਸਾਂਝੇ ਸਹਿਯੋਗ ਨਾਲ ਮਨਾਇਆ ਗਿਆ | ਗੁਰਦੁਆਰਾ ਸਾਹਿਬ ਵਿਖੇ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਖੁੱਲੇ ਪੰਡਾਲ 'ਚ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿਚ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ 'ਚ ਗਿਆਨੀ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਵਾਲੇ, ਗਿਆਨੀ ਜਸਵੰਤ ਸਿੰਘ ਸੋਢੀ, ਗਿਆਨੀ ਸ਼ਰਨਜੀਤ ਸਿੰਘ ਹਵਾਈ ਅੱਡੇ ਵਾਲੇ, ਭਾਈ ਬਲਕਾਰ ਸਿੰਘ ਸਾਬਕਾ ਹਜ਼ੂਰੀ ਰਾਗੀ, ਢਾਡੀ ਜਥਾ ਗਿਆਨੀ ਸਤਨਾਮ ਸਿੰਘ ਲਾਲੂ ਘੁੰਮਣ ਆਦਿ ਵਲੋਂ ਧੁਰ ਕੀ ਬਾਣੀ ਦਾ ਇਲਾਹੀ ਕੀਰਤਨ, ਹਰ ਜੱਸ ਗਾਅ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਗੁਰਮਤਿ ਕਥਾ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਪਾ ਕੇ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮਿ੍ਤ ਛੱਕ ਕੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਆ ਗਿਆ | ਇਸ ਤੋਂ ਇਲਾਵਾ ਉਕਤ ਜਥਿਆਂ ਵਲੋਂ ਸੰਤ ਬਾਬਾ ਬੀਰ ਸਿੰਘ ਸ਼ਹੀਦ ਨੌਰੰਗਾਬਾਦ ਵਾਲਿਆਂ ਦੀ ਜੀਵਨੀ ਅਤੇ ਸ਼ਹਾਦਤ 'ਤੇ ਚਾਨਣਾ ਪਾਇਆ ਗਿਆ | ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕ ਸੇਵਾਦਾਰਾਂ ਤੋਂ ਇਲਾਵਾ ਮੁੱਖ ਗ੍ਰੰਥੀ ਗੁਰਪ੍ਰੀਤ ਸਿੰਘ, ਬਾਬਾ ਅਵਤਾਰ ਸਿੰਘ ਵਲੋਂ ਧਾਰਮਿਕ ਸਮਾਗਮ ਵਿਚ ਪੁੱਜੇ ਉਕਤ ਜਥਿਆਂ ਤੇ ਬਾਬਾ ਸਰਦਾਰਾ ਸਿੰਘ ਕਾਰ ਸੇਵਾ ਮੱਖਣ ਵਿੰਡੀ ਵਾਲਿਆਂ ਤੋਂ ਇਲਾਵਾ ਸੰਤਾਂ ਮਹਾਂਪੁਰਸ਼ਾਂ ਨੂੰ ਗੁਰੂ ਦੀ ਬਖਸ਼ਿਸ਼ ਸਰੂਪ ਭੇਟ ਕਰਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਸਵੱਛ ਭਾਰਤ ਮਿਸ਼ਨ 'ਚ ਅੰਮਿ੍ਤਸਰ ਦੀ ਰੈਕਿੰਗ ਵਧਾਉਣ ਲਈ ਹੁਣ ਤੋਂ ਯਤਨ ਸ਼ੁਰੂ ਅਗਲੀ ਖ਼ਬਰ ਲੋਕਾਂ ਨੇ ਕੌਂਸਲਰ ਤੇ ਪ੍ਰਸ਼ਾਸਨ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ <br/> ਸੁਲਤਾਨਵਿੰਡ ਕੋਟ ਮਿੱਤ ਸਿੰਘ ਵਿਖੇ ਸੀਵਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।