ਜੰਡਿਆਲਾ ਗੁਰੂ, 17 ਜੁਲਾਈ (ਹਰਜਿੰਦਰ ਸਿੰਘ ਕਲੇਰ, ਪ੍ਰਮਿੰਦਰ ਸਿੰਘ ਜੋਸਨ)-ਆੜਤੀ ਐਸੋਸੀਏਸ਼ਨ ਦੀ ਮੀਟਿੰਗ ਹਾਲ ਵਿਚ ਸਾਉਣ ਦੇ ਮਹੀਨੇ ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਮੰਡੀ ਦੇ ਮੁਸ਼ਕਿਲਾਂ ਸੰਬੰਧੀ ਵਿਚਾਰ ਕੀਤੇ ਗਏ | ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਪਾਸੀ ਵਲੋਂ ਸਾਰੇ ਹੀ ਮੌਜੂਦ ਆੜਤੀਆਂ ਨੂੰ ਪਹਿਲਾਂ ਸਾਉਣ ਦੀ ਸੰਗਰਾਂਦ ਦੀ ਵਧਾਈ ਦਿੱਤੀ ਗਈ | ਉਪਰੰਤ ਖਰੀਦਦਾਰ ਵੀਰਾਂ ਨਾਲ ਪੈਮੇਂਟ ਸੰਬੰਧੀ ਵਿਚਾਰ ਕੀਤਾ | ਇਸ ਤੋਂ ਇਲਾਵਾ ਲੋਕਲ ਸ਼ੈਲਰ ਵਾਲਿਆਂ ਦਾ ਪ੍ਰਧਾਨ ਸਾਹਿਬ ਅਤੇ ਸਾਰੀ ਮੰਡੀ ਵਲੋਂ ਮੱਕੀ ਦੇ ਸੀਜਨ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ ਅਤੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਲਵਾਨ ਅਤੇ ਸਮੂਹ ਸ਼ੈਲਰ ਐਸੋਸੀਏਸ਼ਨ ਜੰਡਿਆਲਾ ਗੁਰੂ ਨੂੰ ਜੰਡਿਆਲਾ ਗੁਰੂ ਆੜਤੀ ਐਸੋਸੀਏਸ਼ਨ ਵਲੋਂ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ | ਇਸ ਤੋਂ ਇਲਾਵਾ ਪ੍ਰਧਾਨ ਸੁਨੀਲ ਪਾਸੀ ਨੇ ਦੱਸਿਆ ਕਿ ਮੰਡੀ ਵਿਚ ਸੀਵਰੇਜ ਸੰਬੰਧੀ ਜੋ ਮੁਸ਼ਕਿਲਾਂ ਨੇ ਉਨ੍ਹਾਂ ਦਾ ਹੱਲ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਆੜਤੀਆਂ ਦੀ ਛੋਟੀ ਜਿਹੀ ਬੇਨਤੀ 'ਤੇ ਕਰ ਦਿੱਤਾ ਹੈ | ਇਸ ਸੰਬੰਧੀ ਸਾਰੇ ਮਹਿਕਮਿਆਂ ਦੀ ਮਨਜੂਰੀ ਲੈ ਕੇ ਦਿੱਤੀ ਗਈ ਹੈ ਅਤੇ ਜਲਦੀ ਹੀ ਦਾਣਾ ਮੰਡੀ ਵਿਚ ਨਵਾਂ ਸੀਵਰੇਜ ਪੈਣ ਦਾ ਕੰਮ ਸ਼ੁਰੂ ਹੋ ਜਾਣਾ ਹੈ | ਇਸ ਤੋਂ ਇਲਾਵਾ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ 4 ਨਵੇਂ ਵਾਟਰ ਕੂਲਰ 3 ਨਵੇਂ ਪਲਾਂਥ ਜੀ. ਕੇ. ਇੱਟਾਂ ਦੇ ਹਨ, ਉਨ੍ਹਾਂ ਨੂੰ ਆਰ. ਸੀ. ਸੀ. ਕਰਨ ਲਈ ਅਤੇ 2 ਨਵੀਆਂ ਸ਼ੈੱਡ ਪਾਉਣ ਲਈ ਸੰਬੰਧਿਤ ਮਹਿਕਮੇਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ | ਇਸ ਤੋਂ ਇਲਾਵਾ ਸੀਵਰੇਜ ਪੈਣ ਤੋਂ ਬਾਅਦ ਮੰਡੀ ਦੀਆਂ ਸੜਕਾਂ ਨਵੇਂ ਸਿਰ ਤੋਂ ਬਣਾਉਣ ਲਈ ਵੀ ਮਾਰਕੀਟ ਕਮੇਟੀ ਨੂੰ ਹਦਾਇਤ ਦੇ ਦਿੱਤੀ ਹੈ | ਇਸ ਮੌਕੇ ਰਸ਼ਪਾਲ ਸਿੰਘ ਕਾਲੇ ਸ਼ਾਹ, ਰਾਕੇਸ਼ ਕੁਮਾਰ ਗੋਲਡੀ, ਹਰਪ੍ਰੀਤ ਸਿੰਘ ਹੈਪੀ, ਸ਼ੰਟੀ ਜੈਨ, ਮਨੀ ਮਿਗਲਾਨੀ, ਮੀਟਿੰਗ ਵਿਚ ਸਾਰੇ ਆੜਤੀ ਅਤੇ ਮੁਨੀਮ ਵੀਰ ਹਾਜ਼ਰ ਸਨ | ਪਰਮਿੰਦਰ ਸਿੰਘ ਰੀਪਣ, ਕੰਵਲਜੀਤ ਸਿੰਘ ਸੋਨੂੰ ਬਾਦਲ, ਰਜਿੰਦਰ ਕੁਮਾਰ, ਸੁਨੀਲ ਗਰਗ, ਕੁਲਦੀਪ ਸਿੰਘ ਸ਼ੈਲਰ ਵਾਲੇ, ਸੁਰਿੰਦਰ ਸੇਠ, ਰਮਨ ਬੱਸੀ, ਜਥੇ. ਮਹਿੰਦਰ ਸਿੰਘ ਛੱਜਲਵੱਡੀ, ਗੁਰਪ੍ਰੀਤ ਸਿੰਘ, ਸਰਬਜੀਤ ਪਹਿਲਵਾਨ, ਨਵਦੀਪ ਸਿੰਘ ਨੀਟਾ, ਅਮਨਦੀਪ ਸਿੰਘ, ਨਿਸ਼ਾਂਤ ਅਰੋੜਾ, ਅਮਿਤ ਅਰੋੜਾ, ਹੇਮਰ ਜੈਨ, ਕੁਲਵਿੰਦਰ, ਵਿੱਕੀ, ਬਲਜੀਤ ਸਿੰਘ ਆਦਿ ਹਾਜ਼ਰ ਸਨ |