ਕੱਥੂਨੰਗਲ, 17 ਜੁਲਾਈ (ਦਲਵਿੰਦਰ ਸਿੰਘ ਰੰਧਾਵਾ)-ਸਥਾਨਕ ਕਸਬਾ ਵਿਖੇ ਸਥਿਤ ਹੈਰੀ ਮੈਡੀਕਲ ਸਟੋਰ ਕੱਥੂਨੰਗਲ ਵਿਖੇ ਸਿਹਤ ਵਿਭਾਗ ਵਲੋਂ ਪੁਲਿਸ ਪਾਰਟੀ ਦੀ ਟੀਮ ਨਾਲ ਹੈਰੀ ਮੈਡੀਕਲ ਸਟੋਰ 'ਤੇ ਅੱਜ ਸ਼ਾਮੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਵਿਭਾਗ ਨੂੰ 1890 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਪ੍ਰਾਪਤ ਜਾਣਕਾਰੀ ਅਨੁਸਾਰ ਡਰੱਗ ਇੰਸਪੈਕਟਰ ਸੁਖਦੀਪ ਸਿੰਘ ਤੇ ਐੱਸਐੱਚਓ. ਅਮਨਦੀਪ ਕੌਰ ਥਾਣਾ ਰਾਮ ਬਾਗ ਦੀ ਅਗਵਾਈ ਵਿਚ ਸਥਾਨਕ ਅੱਡੇ ਕੱਥੂਨੰਗਲ ਤੇ ਸਥਿਤ ਹੈਰੀ ਮੈਡੀਕਲ ਸਟੋਰ ਵਿਖੇ ਆਪਣੀ ਪੁਲਿਸ ਟੀਮ ਨਾਲ ਪੁੱਜੇ ਜਿਨ੍ਹਾਂ ਵਲੋਂ ਮੈਡੀਕਲ ਸਟੋਰ ਨੂੰ ਬੰਦ ਕਰਕੇ ਅੰਦਰੋਂ ਪੂਰੀ ਤਰ੍ਹਾਂ ਦਵਾਈਆਂ ਦੀ ਜਾਂਚ ਪੜਤਾਲ ਕੀਤੀ ਗਈ ਅਤੇ ਜਾਂਚ ਦੌਰਾਨ ਟਰਾਮਾਡੋਲ 650 ਗੋਲੀਆਂ ਪ੍ਰੀਗੈਬਾਬਲੇਨ 1230 ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਨੂੰ ਸਿਹਤ ਵਿਭਾਗ ਵਲੋਂ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਅ | ਮੈਡੀਕਲ ਸਟੋਰ ਦੇ ਮਾਲਕ ਨੂੰ ਕਾਬੂ ਕਰਕੇ ਹਿਰਾਸਤ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |