08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸ੍ਰੀ ਦੁਰਗਿਆਣਾ ਮੰਦਰ ਵਿਖੇ ਬਜਰੰਗੀ ਸੈਨਾ ਦੇ ਮਹੰਤਾਂ ਦੀ ਮੀਟਿੰਗ

ਅਜੀਤ ਡੈਸਕ 18-07-2025
ਅੰਮਿ੍ਤਸਰ, 17 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਹਨੂੰਮਾਨ ਮੰਦਰ ਸ੍ਰੀ ਦੁਰਗਿਆਣਾ ਤੀਰਥ ਵਿਖੇ ਲੰਗੂਰ ਮੇਲੇ ਅਤੇ ਦੁਸਹਿਰੇ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ | ਸ੍ਰੀ ਹਨੂੰਮਾਨ ਮੰਦਰ ਦੇ ਚੇਅਰਮੈਨ ਡਾ. ਰਾਕੇਸ਼ ਸ਼ਰਮਾ ਅਤੇ ਸੰਜੇ ਮਹਿਰਾ ਦੇ ਯਤਨਾਂ ਸਦਕਾ ਬਜਰੰਗੀ ਸੈਨਾ ਦੇ ਮਹੰਤਾਂ ਦੀ ਇਕ ਮੀਟਿੰਗ ਮੰਦਰ 'ਚ ਹੋਈ, ਜਿਸ ਦੀ ਪ੍ਰਧਾਨਗੀ ਸ੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋ. ਲਕਸ਼ਮੀਕਾਂਤ ਚਾਵਲਾ ਨੇ ਕੀਤੀ |
ਇਸ ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਬਜਰੰਗੀ ਸੈਨਾ ਦੇ ਮੈਂਬਰ ਜੋ ਹਨੂੰਮਾਨ ਦੇ ਭੇਸ 'ਚ ਮੰਦਰ 'ਚ ਆਉਂਦੇ ਹਨ, ਉਹ ਸਾਦੇ ਢੰਗ ਨਾਲ ਆਉਣ | ਮੀਟਿੰਗ 'ਚ ਮਹੰਤ ਰਮੇਸ਼, ਸਤਪਾਲ, ਵਿੱਕੀ ਬਾਬਾ, ਸੁਰਿੰਦਰ ਕੁਮਾਰ, ਅਸ਼ਵਨੀ ਕੁਮਾਰ, ਦੀਪਕ ਕੁਮਾਰ ਦੇ ਨਾਲ ਸਕਸ਼ਮ ਸੇਠ ਅਤੇ ਚੰਦ ਕੁਮਾਰ ਸ਼ਾਮਲ ਹੋਏ |
ਪਿਛਲੀ ਖ਼ਬਰ ਸਵਾਮੀ ਸਤਿਆਨੰਦ ਮਹਾਰਾਜ ਦਾ ਸ਼ਤਾਬਦੀ ਮੁਲਾਕਾਤ ਸਮਾਰੋਹ ਮਨਾਇਆ ਅਗਲੀ ਖ਼ਬਰ ਮੇਲਾ ਰੱਖੜ ਪੁੰਨਿਆ ਨੂੰ ਲੈ ਕੇ ਸਾਬਕਾ ਕਾਂਗਰਸੀ ਵਿਧਾਇਕ ਭਲਾਈਪੁਰ ਨੇ ਪ੍ਰਤਾਪ ਸਿੰਘ ਬਾਜਵਾ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।