08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਨਿਗਮ ਦੇ ਕਈ ਯਤਨਾਂ ਦੇ ਬਾਵਜੂਦ ਵੀ ਕੂੜੇ ਦੀ ਸਹੀ ਢੰਗ ਨਾਲ ਨਹੀਂ ਹੋ ਰਹੀ ਚੁਕਾਈ ਨੇ ਜਗ੍ਹਾ-ਜਗ੍ਹਾ 'ਤੇ ਲੱਗੇ ਕੂੜੇ ਦੇ ਢੇਰ <br/> ਆਖ਼ਰ, ਕਦੋਂ ਦਿਖਾਈ ਦੇਵੇਗਾ ਸਾਫ਼ ਸੁਥਰਾ ਅੰਮਿ੍ਤਸਰ ਸ਼ਹਿਰ

ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਲੱਗੇ ਕੂੜੇ ਦੇ ਢੇਰ | ਹਕੀਮਾਂ ਵਾਲਾ ਤੋਂ ਭਗਤਾਂ ਵਾਲਾ ਦਰਮਿਆਨ ਬਣੀ ਹਰੀ ਪੱਟੀ 'ਚ ਬੱਚਿਆਂ ਦੇ ਲੱਗੇ ਝੂਲਿਆਂ ਦੇ ਨੇੜੇ ਕੂੜੇ ਦੇ ਢੇਰ | ਤਸਵੀਰਾਂ : ਹਰਜੀਤ ਸਿੰਘ <br/> 18-07-2025
ਅੰਮਿ੍ਤਸਰ, 17 ਜੁਲਾਈ (ਹਰਮਿੰਦਰ ਸਿੰਘ)-ਅੰਮਿ੍ਤਸਰ ਸ਼ਹਿਰ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਰੱਖਦਾ ਹੈ, ਜਿਸ ਕਾਰਨ ਦੇਸ਼ ਵਿਦੇਸ਼ ਤੋਂ ਇੱਥੇ ਹਰ ਰੋਜ਼ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ | ਇਸ ਕਰਕੇ ਇਸ ਨਗਰੀ ਨੂੰ ਸਮਾਰਟ ਸਿਟੀ ਵਾਲੇ ਸ਼ਹਿਰਾਂ ਦੇ ਨਾਲ ਸੂਚੀ 'ਚ ਰੱਖਿਆ ਗਿਆ ਹੈ ਪਰ ਨਗਰ ਨਿਗਮ ਦੇ ਕਈ ਯਤਨਾਂ ਦੇ ਬਾਵਜੂਦ ਸਫ਼ਾਈ ਪਖੋਂ ਇਸ ਨਗਰੀ ਦੀ ਹਾਲਤ ਮੰਦੀ ਹੋਣ ਕਰਕੇ ਇਹ ਸ਼ਹਿਰ ਸਮਾਰਟ ਨਹੀਂ ਬਣ ਸਕਿਆ | ਨਗਰ ਨਿਗਮ ਵਲੋਂ ਸ਼ਹਿਰ 'ਚੋਂ ਕੂੜੇ ਦੀ ਚੁਕਾਈ ਦੀ ਜ਼ਿੰਮੇਵਾਰੀ ਕਈ ਸਾਲਾਂ ਤੋਂ ਠੇਕੇ ਦੇ ਆਧਾਰ 'ਤੇ ਨਿੱਜੀ ਹੱਥਾਂ 'ਚ ਦਿੱਤੀ ਗਈ ਹੈ | ਇਹ ਕੰਮ ਸ਼ੁਰੂ ਵਿਚ ਐਨਟੋਨੀ ਕੰਪਨੀ ਨੂੰ ਸੌਂਪਿਆ ਗਿਆ ਸੀ | ਉਸ ਕੰਪਨੀ ਦੇ ਕੰਮ ਛੱਡ ਜਾਣ ਤੋਂ ਬਾਅਦ ਸਮੇਂ ਸਮੇਂ ਕਈ ਕੰਪਨੀਆਂ ਆਈਆਂ ਪਰ ਫਿਰ ਦੀ ਸਫ਼ਾਈ ਵਿਚ ਕੋਈ ਸੁਧਾਰ ਨਹੀਂ ਹੋਇਆ | ਹਾਲ ਹੀ ਵਿਚ ਇਕ ਵਿਦੇਸ਼ੀ ਕੰਪਨੀ ਅਵਾਰਡਾ ਵਲੋਂ ਲੋਕਾਂ ਦੇ ਘਰਾਂ ਤੋਂ ਕੂੜਾ ਚੁੱਕਣ ਤੋਂ ਲੈ ਕੇ ਡੰਪ ਤੱਕ ਕੂੜੇ ਨੂੰ ਪਹੰੁਚਾਉਣ ਦਾ ਕੰਮ ਕੀਤਾ ਜਾ ਰਿਹਾ ਸੀ, ਪਰ ਉਕਤ ਕੰਪਨੀ ਆਪਣਾ ਕੰਮ ਸਮੇਟ ਕੇ ਜਾਣ ਵਾਲੀ ਹੈ | ਉਸ ਤੋਂ ਪਹਿਲਾਂ ਨਗਰ ਨਿਗਮ ਵਲੋਂ ਬਦਲਵਾਂ ਪ੍ਰਬੰਧ ਕੀਤਾ ਗਿਆ ਹੈ | ਕੂੜੇ ਦੀ ਚੁਕਾਈ ਲਈ ਕੁਝ ਟਰੈਕਟਰ ਟਰਾਲੀਆਂ ਭਾੜੇ 'ਤੇ ਲੈ ਕੇ ਲਗਾਈਆਂ ਗਈਆਂ ਹਨ | ਇਸ ਤੋਂ ਇਲਾਵਾ ਸ਼ਹਿਰ ਦੀ ਸਫ਼ਾਈ ਨੂੰ ਦੋ ਹਿੱਸਿਆਂ 'ਚ ਵੰਡ ਕੇ ਦੋ ਵੱਖ ਵੱਖ ਟੈਂਡਰ ਲਗਾਏ ਹਨ | ਜਿਸ ਦੇ ਤਹਿਤ ਸ਼ਹਿਰ ਦੀਆਂ 85 ਵਾਰਡਾਂ ਨੂੰ 44 ਅਤੇ 41 ਵਾਰਡਾਂ ਵਿਚ ਵੰਡਿਆ ਗਿਆ ਹੈ | ਇਨ੍ਹਾਂ ਵਿਚੋਂ 41 ਵਾਰਡਾਂ ਦਾ ਟੈਂਡਰ ਜੋ ਬੀਤੇ ਦਿਨ ਖੁੱਲਿ੍ਹਆ ਸੀ ਪਰ ਉਸ ਦੇ ਲਈ ਕਿਸੇ ਵੀ ਪਾਰਟੀ ਵਲੋਂ ਟੈਂਡਰ ਨਹੀਂ ਪਾਇਆ ਗਿਆ | ਉਕਤ 41 ਵਾਰਡਾਂ ਦੇ ਘਰ ਘਰ 'ਚੋਂ ਕੂੜਾ ਚੁੱਕਣ ਤੋਂ ਇਲਾਵਾ ਉਸ ਨੂੰ ਡੰਪ ਤੱਕ ਲੈ ਕੇ ਜਾਣ ਦੀ ਜ਼ਿੰਮੇਵਾਰੀ ਸ਼ਾਮਲ ਕੀਤੀ ਗਈ ਸੀ | ਇਹ ਟੈਂਡਰ 8 ਮਈ ਨੂੰ ਲਗਾਇਆ ਗਿਆ ਸੀ | ਜੋ 24 ਜੂਨ ਨੂੰ ਖੁੱਲਣਾ ਸੀ ਪਰ ਟੈਂਡਰ ਖੋਲ੍ਹਣ ਤੋਂ ਬਿਨਾਂ ਹੀ ਉਸ ਵਿਚ ਦੋ ਸ਼ਰਤਾਂ ਬਦਲ ਦਿੱਤੀਆਂ ਗਈਆਂ ਅਤੇ ਟੈਂਡਰ ਦੀ ਤਾਰੀਖ਼ ਅੱਗੇ ਕਰ ਦਿੱਤੀ ਗਈ ਹੁਣ ਇਹ ਟੈਂਡਰ ਬੀਤੇ ਦਿਨ ਖੁੱਲਿ੍ਹਆ ਹੈ ਪਰ ਇਸ ਟੈਂਡਰ ਦੇ ਲਈ ਕੋਈ ਵੀ ਪਾਰਟੀ ਨਹੀਂ ਆਈ ਜਿਸ ਕਾਰਨ ਇਹ ਟੈਂਡਰ ਮੁੜ ਲਗਾਇਆ ਜਾਵੇਗਾ | ਦੂਸਰੇ ਪਾਸੇ ਪਹਿਲਾਂ ਤੋਂ ਕੂੜਾ ਚੁੱਕਣ ਵਾਲੀ ਕੰਪਨੀ ਵਲੋਂ ਕੰਮ ਛੱਡਣ ਸੰਬੰਧੀ ਦਿੱਤੇ ਗਏ ਨੋਟਿਸ ਦਾ ਸਮਾਂ ਵੀ ਪੂਰਾ ਹੋਣ ਜਾ ਰਿਹਾ ਹੈ | ਜਦੋਂ ਤੱਕ ਨਿਗਮ ਵਲੋਂ ਉਕਤ 41 ਵਾਰਡਾਂ ਦਾ ਨਵੇਂ ਸਿਰੇ ਤੋਂ ਟੈਂਡਰ ਲਗਾਇਆ ਜਾਵੇਗਾ ਉਨੀ ਦੇਰ ਤੱਕ ਪੁਰਾਣੀ ਕੰਪਨੀ ਆਪਣਾ ਕੰਮ ਛੱਡ ਕੇ ਜਾ ਸਕਦੀ ਹੈ | ਸ਼ਹਿਰ ਦੀ ਸਫ਼ਾਈ ਨੂੰ ਲੈ ਕੇ ਮੌਜੂਦਾ ਹਾਲਤਾਂ ਦੀ ਗੱਲ ਕੀਤੀ ਜਾਵੇ ਤਾਂ ਸਫ਼ਾਈ ਪੱਖੋਂ ਸ਼ਹਿਰ ਦੀ ਹਾਲਤ ਮੰਦੀ ਹੈ | ਸਥਾਨਕ ਸੁਲਤਾਨਵਿੰਡ ਰੋਡ, ਹਕੀਮਾਂ ਵਾਲਾ, ਭਗਤਾਂ ਵਾਲਾ, ਹਾਊਸਿੰਗ ਬੋਰਡ ਕਾਲੋਨੀ , ਕਟੜਾ ਸ਼ੇਰ ਸਿੰਘ ਸਮੇਤ ਸ਼ਹਿਰ ਦੇ ਵੱਖ ਵੱਖ ਅਕਸਰ ਹੀ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ | ਇੱਥੋਂ ਤੱਕ ਸ਼ਹਿਰ ਦੀ ਦਿੱਖ ਹਰੀ ਭਰੀ ਦਿਖਾਉਣ ਲਈ ਬਣਾਈਆਂ ਗਈਆਂ ਹਰੀ ਪੱਟੀਆਂ ਜਿਥੇ ਬੱਚਿਆਂ ਦੇ ਖੇਡਣ ਲਈ ਝੂਟੇ ਲੱਗੇ ਹਨ ਅਤੇ ਲੋਕ ਸੈਰ ਕਰਨ ਲਈ ਆਉਂਦੇ ਹਨ ਉਨ੍ਹਾਂ ਦੇ ਅੰਦਰ ਵੀ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ | ਜੋ ਜਿੱਥੇ ਸ਼ਹਿਰ ਦੇ ਮਾੜੇ ਸਫ਼ਾਈ ਪ੍ਰਬੰਧਾਂ ਨੂੰ ਬਿਆਨ ਕਰਦੇ ਹਨ ਉਥੇ ਦੇਸ਼ ਵਿਦੇਸ਼ ਤੋਂ ਇੱਥੇ ਆਉਣ ਵਾਲੇ ਸੈਲਾਨੀਆਂ ਦੇ ਦਿਲਾਂ 'ਚ ਸਫ਼ਾਈ ਨੂੰ ਲੈ ਕੇ ਮਾੜੀ ਛਾਪ ਛੱਡਦੇ ਹਨ |
ਪਿਛਲੀ ਖ਼ਬਰ ਮੇਲਾ ਰੱਖੜ ਪੁੰਨਿਆ ਨੂੰ ਲੈ ਕੇ ਸਾਬਕਾ ਕਾਂਗਰਸੀ ਵਿਧਾਇਕ ਭਲਾਈਪੁਰ ਨੇ ਪ੍ਰਤਾਪ ਸਿੰਘ ਬਾਜਵਾ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਜੌੜਾ ਫਾਟਕ ਸਥਿਤ ਰੇਲਵੇ ਪੁਲੀ 'ਤੇ ਬਰਸਾਤੀ ਪਾਣੀ ਭਰਿਆ ਗੰਦਗੀ ਅਤੇ ਮੱਛਰਾਂ ਕਾਰਨ ਬਿਮਾਰੀਆਂ ਫੈਲਣ ਦਾ ਬਣਿਆ ਡਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।