08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜੌੜਾ ਫਾਟਕ ਸਥਿਤ ਰੇਲਵੇ ਪੁਲੀ 'ਤੇ ਬਰਸਾਤੀ ਪਾਣੀ ਭਰਿਆ ਗੰਦਗੀ ਅਤੇ ਮੱਛਰਾਂ ਕਾਰਨ ਬਿਮਾਰੀਆਂ ਫੈਲਣ ਦਾ ਬਣਿਆ ਡਰ

ਅਜੀਤ ਡੈਸਕ 18-07-2025
ਅੰਮਿ੍ਤਸਰ, 17 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਬਰਸਾਤੀ ਪਾਣੀ ਭਰਨ ਨਾਲ ਜÏੜਾ ਫਾਟਕ ਸਥਿਤ ਰੇਲਵੇ ਪੁਲੀ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਈ ਹੈ, ਜਿਸ ਕਾਰਨ ਉੱਥੇ ਗੰਦਗੀ ਅਤੇ ਮੱਛਰਾਂ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਜਾਣਕਾਰੀ ਮੁਤਾਬਕ ਉਕਤ ਰੇਲਵੇ ਪੁਲੀ ਰਸੂਲਪੁਰ, ਕਲਰਾ ਅਤੇ ਸਬਜ਼ੀ ਮੰਡੀ ਨੂੰ ਜਾਣ ਵਾਲੇ ਸ਼ਾਰਟ ਕੱਟ ਰਸਤੇ ਨੂੰ ਜੋੜਦੀ ਹੈ, ਲੇਕਿਨ ਭਾਰੀ ਮੀਂਹ ਕਾਰਨ ਇਹ ਪਿਛਲੇ ਕਈ ਹਫ਼ਤੇ ਤੋਂ ਬੰਦ ਪਈ ਹੈ | ਜਿਸਦਾ ਮੁੱਖ ਕਾਰਨ ਉੱਥੋਂ ਪਾਣੀ ਦਾ ਸਹੀ ਤਰੀਕੇ ਨਾਲ ਨਿਕਾਸ ਨਾ ਹੋਣਾ ਹੈ | ਪੁਲੀ ਦੇ ਆਲੇ ਦੁਆਲੇ ਖੜ੍ਹਾ ਗੰਦਾ ਪਾਣੀ ਸੜਨ ਅਤੇ ਕਈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀ ਪ੍ਰੋ: ਸੰਦੀਪ ਕੁਮਾਰ ਨੇ ਦੱਸਿਆ ਕਿ ਮੌਨਸੂਨ ਦੇ ਚੱਲਦੇ ਹੋ ਰਹੀ ਭਾਰੀ ਬਰਸਾਤ ਕਾਰਨ ਇਲਾਕੇ ਦੀ ਸਥਿਤੀ ਹੋਰ ਜ਼ਿਆਦਾ ਖ਼ਰਾਬ ਹੋ ਗਈ ਹੈ | ਪੁਲੀ ਨੂੰ ਜਾਣ ਵਾਲੀ ਸੜਕ 'ਤੇ ਪਾਣੀ ਭਰ ਗਿਆ | ਇੱਥੇ ਬਹੁਤ ਸਾਰੀਆਂ ਦੁਕਾਨਾਂ ਹਨ, ਜਿਨ੍ਹਾਂ ਦੇ ਦੁਕਾਨਦਾਰਾਂ ਦਾ ਕੰਮਕਾਜ ਠੱਪ ਹੋ ਗਿਆ ਹੈ | ਲੱਕੜ ਦਾ ਕੰਮ ਕਰਨ ਵਾਲੇ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਸੀਵਰੇਜ਼ ਸਿਸਟਮ ਦੀ ਹਾਲਤ ਖ਼ਰਾਬ ਹੋਣ ਕਾਰਨ ਕਰੀਬ ਚਾਰ ਮਹੀਨਿਆਂ ਤੋਂ ਉਕਤ ਪੁਲੀ ਤੋਂ ਆਵਾਜਾਈ ਬੰਦ ਹੈ | ਬਰਸਾਤ ਦੇ ਮÏਸਮ ਵਿਚ ਤਾਂ ਸਥਿਤੀ ਹੋਰ ਵੀ ਜ਼ਿਆਦਾ ਅÏਖੀ ਹੋ ਗਈ ਹੈ | ਇਸ ਸਮੱਸਿਆ ਬਾਰੇ ਕਈ ਵਾਰ ਵਿਧਾਇਕ, ਮੇਅਰ ਅਤੇ ਕੌਂਸਲਰ ਨੂੰ ਜਾਣੰੂ ਕਰਵਾ ਚੁੱਕੇ ਹਨ ਪਰ ਕਿਸੇ ਕੋਲ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ | ਪਰਾਗ ਸ਼ਰਮਾ ਦਾ ਕਹਿਣਾ ਹੈ ਕਿ ਉਕਤ ਪੁਲੀ 'ਤੇ ਪਾਣੀ ਭਰਨ ਕਾਰਨ ਆਉਣ ਜਾਣ ਵਾਲਿਆਂ ਨੂੰ ਵੱਡੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਪਿਛਲੀ ਖ਼ਬਰ ਨਿਗਮ ਦੇ ਕਈ ਯਤਨਾਂ ਦੇ ਬਾਵਜੂਦ ਵੀ ਕੂੜੇ ਦੀ ਸਹੀ ਢੰਗ ਨਾਲ ਨਹੀਂ ਹੋ ਰਹੀ ਚੁਕਾਈ ਨੇ ਜਗ੍ਹਾ-ਜਗ੍ਹਾ 'ਤੇ ਲੱਗੇ ਕੂੜੇ ਦੇ... ਅਗਲੀ ਖ਼ਬਰ ਨੌਸ਼ਹਿਰਾ ਖੁਰਦ ਦੀ ਸਮੁੱਚੀ ਪੰਚਾਇਤ ਆਮ ਆਦਮੀ ਪਾਰਟੀ 'ਚ ਹੋਈ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।