09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਨਗਰ ਨਿਗਮ ਅਤੇ ਟਰੈਫਿਕ ਪੁਲਿਸ ਦੀ ਨਾਜਾਇਜ਼ ਕਬਜ਼ਿਆਂ 'ਤੇ ਸਾਂਝੀ ਕਾਰਵਾਈ

ਅਜੀਤ ਡੈਸਕ 18-07-2025

ਅੰਮਿ੍ਤਸਰ, 17 ਜੁਲਾਈ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀਆਂ ਹਦਾਇਤਾਂ 'ਤੇ ਨਿਗਮ ਦੇ ਅਸਟੇਟ ਵਿਭਾਗ ਅਤੇ ਟਰੈਫਿਕ ਪੁਲਿਸ ਦੇ ਨਾਲ ਮਿਲ ਕੇ ਰਾਮ ਤਲਾਈ ਚੌਂਕ ਤੋਂ ਘਿਉ ਮੰਡੀ ਤੱਕ ਸ੍ਰੀ ਦਰਬਾਰ ਸਾਹਬਿ ਨੂੰ ਜਾਣ ਵਾਲੇ ਰਸਤੇ 'ਚ ਪ੍ਰਾਈਵੇਟ ਬੱਸਾਂ ਦੀ ਨਾਜਾਇਜ਼ ਪਾਰਕਿੰਗ ਨੂੰ ਹਟਾਇਆ ਗਿਆ ਅਤੇ 3 ਬੱਸਾਂ ਨੂੰ ਕਬਜ਼ੇ ਵਿਚ ਲਿਆ ਗਿਆ | ਇਸ ਤੋਂ ਇਲਾਵਾ ਹੈਰੀਟੇਜ ਸਟਰੀਟ ਅਤੇ ਛੇਹਰਟਾ ਵਿਖੇ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜੇ ਉਨ੍ਹਾਂ ਦਾ ਸਾਮਾਨ ਜ਼ਬਤ ਕਰਕੇ ਹਟਾਏ ਗਏ | ਏ. ਡੀ. ਸੀ. ਪੀ. ਟਰੈਫਿਕ ਅਮਨਦੀਪ ਕੌਰ, ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ, ਇੰਸਪੈਕਟਰ ਅਮਨ ਕੁਮਾਰ, ਅਰੁਣ ਸਹਿਜਪਾਲ ਦੀ ਟੀਮ ਵਲੋਂ ਇਸ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਗਿਆ | ਇਸ ਸੰਬੰਧੀ ਸੰਯੁਕਤ ਕਮਿਸ਼ਨਰ ਜੈ ਇੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਰਾਮ ਤਲਾਈ ਚੌਂਕ ਤੋਂ ਘਿਊ ਮੰਡੀ ਚੌਂਕ ਤੱਕ ਐਲੀਵੇਟਿਡ ਰੋਡ ਦੇ ਹੇਠਾਂ ਨਿੱਜੀ ਬੱਸਾਂ ਅਤੇ ਟਰੱਕਾਂ ਵਾਲਿਆਂ ਵਲੋਂ ਨਾਜਾਇਜ਼ ਪਾਰਕਿੰਗ ਕਰ ਕੇ ਕਬਜ਼ੇ ਕੀਤੇ ਹੋਏ ਹਨ ਸਰਧਾਲੂਆਂ ਨੂੰ ਟ੍ਰੈਫਿਕ ਜਾਮ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਹੁਲਤ ਨੂੰ ਮੁੱਖ ਰਖਦੇ ਹੋਏ ਟ੍ਰੈਫਿਕ ਪੁਲਿਸ ਦੀ ਮਦਦ ਨਾਲ ਨਿਗਮ ਦੀ ਅਸਟੇਟ ਵਿਭਾਗ ਦੀ ਟੀਮ ਵਲੋਂ ਇਨ੍ਹਾਂ ਨਿੱਜੀ ਬੱਸਾਂ ਅਤੇ ਟਰੱਕਾਂ ਦੀ ਨਾਜਾਇਜ਼ ਪਾਰਕਿੰਗ ਨੂੰ ਹਟਾ ਦਿੱਤਾ ਗਿਆ ਹੈ ਅਤੇ 3 ਪ੍ਰਾਈਵੇਟ ਬੱਸਾਂ ਵੀ ਕਬਜ਼ੇ 'ਚ ਲਿਆ ਗਿਆ ਹੈ | ਇਸ ਤੋਂ ਇਲਾਵਾ ਛੇਹਰਟਾ ਵਿਖੇ ਵੀ ਨਾਜਾਇਜ਼ ਕਬਜੇ ਹਟਾਏ ਗਏ | ਸੰਯੁਕਤ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਲਈ ਹੁਕਮ ਜਾਰੀ ਕੀਤੇ ਗਏ ਸਨ ਕਿ ਨਿਗਮ ਵਲੋਂ ਨਿਰਧਾਰਿਤ ਕੀਤੀਆਂ ਥਾਵਾਂ ਜਾਂ ਰੇਹੜੀ ਮਾਰਕੀਟਾਂ ਤੋਂ ਇਲਾਵਾ ਨਾਜਾਇਜ਼ ਤੌਰ 'ਤੇ ਸੜਕਾਂ ਦੇ ਨਾਲ-ਨਾਲ ਫੁਟਪਾਥਾਂ ਦੇ ਅਣ-ਅਧਿਕਾਰਿਤ ਕਬਜੇ ਨਾ ਕੀਤੇ ਜਾਣ ਅਤੇ ਦੁਕਾਨਦਾਰਾਂ ਵਲੋਂ ਦੁਕਾਨ ਤੋਂ ਅੱਗੇ ਵਧਾ ਕੇ ਸਾਮਾਨ ਨਾ ਰਖਿਆ ਜਾਵੇ ਅਤੇ ਵਾਹਨ ਪਾਰਕਿੰਗ ਵਿਚ ਨਿਰਧਾਰਿਤ ਕੀਤੇ ਗਏ ਸਥਾਨਾਂ 'ਤੇ ਖੜਾ ਕੀਤਾ ਜਾਵੇ | ਅਸਟੇਟ ਵਿਭਾਗ ਵਲੋਂ ਵਿਰਾਸਤੀ ਮਾਰਗ ਦੇ ਦੁਕਾਨਦਾਰਾਂ ਨੂੰ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਲਈ 3 ਦਿਨਾ ਦਾ ਨੋਟਿਸ ਦਿੱਤਾ ਸੀ ਪਰ ਦੁਕਾਨਾਦਾਰਾਂ ਵਲੋਂ ਅਜੇ ਵੀ ਆਪਣੀਆਂ ਦੁਕਾਨਾਂ ਦੇ ਬਾਹਰ ਸਾਮਾਨ ਲਗਾ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਇਸ ਲਈ ਨਗਰ ਨਿਗਮ ਅੰਮਿ੍ਤਸਰ ਵਲੋਂ ਇਨ੍ਹਾਂ ਦੁਕਾਨਦਾਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਪਰਚੇ ਦਰਜੇ ਕਰਾਉਣ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਅਮਰੀਕਾ 'ਚ ਗਿ੍ਫਤਾਰ ਕੀਤੇ ਗੁਰਜੀਤ ਸਿੰਘ ਮੱਲ੍ਹੀ ਨਾਲ 'ਆਪ' ਦੇ ਵੱਡੇ ਆਗੂਆਂ ਦੇ ਹਨ ਸੰਬੰਧ- ਜੈ ਇੰਦਰ ਕੌਰ <br/> ਅਗਲੀ ਖ਼ਬਰ ਸਰਹੱਦ ਪਾਰ ਤੋਂ ਹੋ ਰਹੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।