ਵੇਰਕਾ, 16 ਜੁਲਾਈ (ਪਰਮਜੀਤ ਸਿੰਘ ਬੱਗਾ)-ਹਲਕਾ ਉਤਰੀ ਦਾ ਹਿੱਸਾ ਬਣੇ ਵਾਰਡ ਨੰਬਰ 13 ਦੇ ਵਸਨੀਕਾਂ ਨੂੰ ਵਿਕਾਸ ਤੇ ਸਹੂਲਤਾਂ ਪੱਖੋਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਵਾਰਡ ਦੇ ਹਰ ਇਲਾਕੇ ਦਾ ਬਿਨਾ ਪੱਖਪਾਤ ਵਿਕਾਸ ਤੇ ਲੋੜੀਂਦੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਾਰਡ ਨੰਬਰ 13 ਤੋਂ ਮਹਿਲਾ ਕੌਂਸਲਰ ਬੀਬੀ ਗੁਰਵਿੰਦਰ ਕੌਰ ਦੇ ਪਤੀ ਗੁਲਜ਼ਾਰ ਸਿੰਘ ਬਿੱਟੂ ਮੈਂਬਰ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਨੇ ਅਜੀਤ ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ ਅਤੇ ਦੱਸਿਆ ਕਿ ਬਰਸਾਤੀ ਮੌਸਮ ਦੌਰਾਨ ਵਾਰਡ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਸੰਬੰਧੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਸੁਪਰਸ਼ੱਕਰ ਮਸ਼ੀਨਾਂ ਦੀ ਮਦਦ ਨਾਲ ਪੂਰੇ ਵਾਰਡ ਅੰਦਰ ਸੀਵਰੇਜ਼ ਦੀਆਂ ਹੋਦੀਆਂ ਅਤੇ ਚੈਂਬਰਾਂ ਦੀ ਜੰਗੀ ਪੱਧਰ 'ਤੇ ਸਫਾਈ ਕਰਵਾਈ ਜਾ ਰਹੀ ਹੈ |