ਅੰਮਿ੍ਤਸਰ, 15 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਹਿਮਾਚਲ ਪ੍ਰਦੇਸ਼ ਨਿਸ਼ਕਾਮ ਸਭਾ ਅੰਮਿ੍ਤਸਰ ਦੀ ਕਾਰਜਕਾਰਨੀ ਮੀਟਿੰਗ ਪ੍ਰਧਾਨ ਤਿਲਕ ਰਾਜ ਸ਼ਰਮਾ ਹਿਮ ਲੋਕ ਮੰਦਰ ਫਤਿਹ ਸਿੰਘ ਕਾਲੋਨੀ ਅੰਮਿ੍ਤਸਰ ਵਿਖੇ ਹੋਈ, ਜਿਸ 'ਚ ਅਖਿਲ ਭਾਰਤੀ ਹਿਮਾਚਲ ਸਮਾਜਿਕ ਸੰਸਥਾ ਸੰਘ ਦੇ ਜਨਰਲ ਸਕੱਤਰ ਐਡਵੋਕੇਟ ਰਾਕੇਸ਼ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਤਿਲਕ ਰਾਜ ਸ਼ਰਮਾ ਅਤੇ ਐਡਵੋਕੇਟ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਐਸੋਸੀਏਸ਼ਨ ਦੀ ਛਿਮਾਹੀ ਮੀਟਿੰਗ ਨਿਸ਼ਕਾਮ ਸਭਾ ਅੰਮਿ੍ਤਸਰ ਵਲੋਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਕੰਮ ਕਰਨ ਵਾਲੀਆਂ 40 ਤੋਂ 50 ਹਿਮਾਚਲੀ ਸਮਾਜਿਕ ਸੰਸਥਾਵਾਂ ਦੇ ਮੈਂਬਰ ਹਿੱਸਾ ਲੈਣਗੇ ਜਿਸ 'ਚ ਸਮਾਜ 'ਚ ਪ੍ਰਚਲਿਤ ਬੁਰਾਈਆਂ ਦੇ ਖਾਤਮੇ ਅਤੇ ਗਰੀਬਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਚਰਚਾ ਹੋਵੇਗੀ | ਇਸ ਮੌਕੇ ਜੈ ਗੋਪਾਲ ਸ਼ਰਮਾ, ਸ਼ਾਮ ਲਾਲ ਚੌਹਾਨ, ਅਸ਼ਵਨੀ ਕੁਮਾਰ ਸ਼ਰਮਾ, ਸ਼ਮਸ਼ੇਰ ਸਿੰਘ ਠਾਕੁਰ, ਸੰਜੇ ਕੁਮਾਰ ਸ਼ਰਮਾ, ਲੇਖ ਰਾਜ ਸ਼ਰਮਾ, ਕਾਲੀ ਦਾਸ ਸ਼ਰਮਾ, ਹੁਕਮ ਚੰਦ ਸ਼ਰਮਾ, ਜੰਗੀ ਲਾਲ ਠਾਕੁਰ, ਰਾਕੇਸ਼ ਸਿੰਘ ਠਾਕੁਰ, ਬੰਟੀ ਸ਼ਰਮਾ, ਨਰੇਸ਼ ਠਾਕੁਰ, ਰੰਜਨ ਸ਼ਰਮਾ, ਅਸ਼ੋਕ ਕੁਮਾਰ ਸ਼ਰਮਾ, ਰਮਨ ਕਿਸ਼ੋਰ, ਪੰਨੂ ਸ਼ਰਮਾ, ਵੀ.ਪੀ.ਸ਼ਰਮਾ ਆਦਿ ਹਾਜ਼ਰ ਸਨ |