ਸੁਲਤਾਨਵਿੰਡ, 15 ਜੁਲਾਈ (ਗੁਰਨਾਮ ਸਿੰਘ ਬੁੱਟਰ)-ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਾਨੂੰਨ ਨਾ ਹੋਣ ਕਰਕੇ ਦੇਸ਼ਧ੍ਰ੍ਰੋਹੀ ਤਾਕਤਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ 'ਚ ਹਮੇਸ਼ਾਂ ਕਾਮਯਾਬ ਹੋਈਆਂ ਹਨ ਇਸ ਦੇ ਨਾਲ ਹੀ ਭਿ੍ਸ਼ਟ ਲੀਡਰਾਂ, ਅਫਸਰਾਂ ਅਤੇ ਸਰਕਾਰਾਂ ਦੇ ਡੇਰੇਦਾਰਾਂ ਨੇ ਵੀ ਆਪਣੀਆਂ ਨਲਾਇਕੀਆਂ 'ਤੇ ਪੜਦੇ ਪਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਥਿਆਰ ਬਣਾ ਕੇ ਸਮੇ-ਸਮੇਂ ਖੂਬ ਵਰਤਿਆ ਤੇ ਪੰਜਾਬ ਤੇ ਦੇਸ਼ ਦੇ ਮਾਹੌਲ ਨੂੰ ਵਿਗਾੜਿਆ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼ੇਰ-ਏ-ਪੰਜਾਬ ਦਲ ਦੇ ਮੁੱਖ ਸੇਵਾਦਾਰ ਬਲਦੇਵ ਸਿੰਘ ਵਡਾਲਾ ਨੇ ਪਿੰਡ ਸੁਲਤਾਨਵਿੰਡ ਸਥਿਤ ਸ਼ੇਰ-ਏ-ਪੰਜਾਬ ਦਲ ਦੇ ਮੁੱਖ ਦਫ਼ਤਰ ਵਿਖੇ ਕਿਹਾ ਕਿ ਸਤਿਕਾਰ ਐਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਸੋਧ ਕਰਕੇ ਸਖਤ ਕਾਨੂੰਨ ਬਣਾਉਣ ਲਈ ਜੋ ਮਤਾ ਮਾਨ ਸਰਕਾਰ ਵਲੋਂ ਲਿਆਂਦਾ ਗਿਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ |