ਅੰਮਿ੍ਤਸਰ, 15 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਨੇ ਅਗਲੇ ਸਾਲ ਤੋਂ ਸ਼ੀਆ ਨਾਗਰਿਕਾਂ 'ਤੇ ਇਰਾਕ-ਇਰਾਨ ਦੀ ਇਕੱਲੇ ਯਾਤਰਾ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ | ਪਾਕਿ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਤਹਿਰਾਨ 'ਚ ਈਰਾਨ ਅਤੇ ਇਰਾਕ ਦੇ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਇਹ ਫ਼ੈਸਲਾ ਲਿਆ | ਉਨ੍ਹਾਂ ਨੇ ਕਿਹਾ ਕਿ 1 ਜਨਵਰੀ 2026 ਤੋਂ ਸ਼ੀਆ ਨਾਗਰਿਕ ਇਕੱਲੇ ਨਹੀਂ ਬਲਕਿ ਰਜਿਸਟਰਡ ਸਮੂਹਾਂ ਦੀ ਮਦਦ ਨਾਲ ਯਾਤਰਾ ਕਰ ਸਕਣਗੇ | ਇਨ੍ਹਾਂ ਰਜਿਸਟਰਡ ਸਮੂਹਾਂ ਦਾ ਕੰਮ ਲੋਕਾਂ ਨੂੰ ਇਰਾਕ ਲੈ ਕੇ ਜਾਣਾ ਅਤੇ ਉੱਥੋਂ ਵਾਪਸ ਲਿਆਉਣਾ ਹੋਵੇਗਾ |