ਸਰਕਾਰ ਅਤੇ ਪ੍ਰਸ਼ਾਸਨ ਗਊ ਹੱਤਿਆ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇ- ਡਾ. ਪਵਨ ਤਿ੍ਪਾਠੀ
ਅਜੀਤ ਡੈਸਕ
16-07-2025
ਬੇਅਦਬੀ ਸੰਬੰਧੀ ਬਿੱਲ ਪੰਜਾਬ ਸਰਕਾਰ ਦਾ ਸਿਆਸੀ ਸਟੰਟ- ਪ੍ਰੋ:ਖਿਆਲਾ
ਅੰਮਿ੍ਤਸਰ, 15 ਜੁਲਾਈ (ਹਰਮਿੰਦਰ ਸਿੰਘ)-ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਵਿਧਾਨ ਸਭਾ 'ਚ ਲਿਆਂਦੇ ਗਏ ਬੇਅਦਬੀ ਸੰਬੰਧੀ ਬਿੱਲ ਨੂੰ ਅਰਵਿੰਦ ਕੇਜਰੀਵਾਲ ਦਾ ਰਾਜਨੀਤਿਕ ਸਟੰਟ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਬੇਅਦਬੀ ਮਾਮਲਿਆਂ 'ਤੇ ਇਮਾਨਦਾਰ ਅਤੇ ਸਾਫ਼ ਨੀਅਤ ਰੱਖਦੀ ਹੁੰਦੀ ਤਾਂ 2015 ਤੋਂ ਲੈ ਕੇ ਹੁਣ ਤੱਕ ਕਿਸੇ ਇਕ ਵੀ ਮਾਮਲੇ ਵਿਚ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਹੋਈ? ਉਨ੍ਹਾਂ ਤੰਜ਼ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਜੇ ਕਿਸੇ ਇਕ ਬੇਅਦਬੀ ਮਾਮਲੇ 'ਚ ਸਜ਼ਾ ਹੋਈ ਹੈ, ਤਾਂ ਉਹ 'ਆਪ' ਦੇ ਆਪਣੇ ਵਿਧਾਇਕ ਨੂੰ ਹੀ ਹੋਈ ਹੈ | ਪ੍ਰੋ: ਖਿਆਲਾ ਨੇ ਅਫ਼ਸੋਸ ਜਤਾਉਂਦੇ ਹੋਏ ਕਿਹਾ ਕਿ ਵਿਧਾਨ ਸਭਾ 'ਚ ਇਸ ਬਿੱਲ 'ਤੇ ਗੰਭੀਰ ਚਰਚਾ ਕਰਨ ਦੀ ਥਾਂ ਕੇਵਲ ਅਤੀਤ ਨੂੰ ਲੈ ਕੇ ਵਿਰੋਧੀਆਂ ਦੀ ਆਲੋਚਨਾ ਕੀਤੀ ਗਈ, ਸਰਕਾਰ ਕੋਲ ਪ੍ਰਾਪਤੀ ਦੱਸਣ ਲਈ ਕੁਝ ਨਹੀਂ ਤਾਂ ਵਿਰੋਧੀਆਂ ਨੂੰ ਕੋਸਣ 'ਤੇ ਦਿੱਤਾ ਗਿਆ ਜ਼ੋਰ |