ਡਿੱਗ ਰਿਹਾ ਲੈਂਟਰ, ਥਾਂ-ਥਾਂ 'ਤੇ ਤਰੇੜਾਂ, ਛੱਤਾਂ 'ਚੋਂ ਦਿੱਖਣ ਲੱਗਾ ਸਰੀਆਂ, ਵੱਡੇੇ ਹਾਦਸੇ ਦੀ ਉਡੀਕ 'ਚ ਸਰਕਾਰ
12 ਸਾਲ ਪਹਿਲਾਂ ਅਸੁਰੱਖਿਅਤ ਐਲਾਨੀ ਜਾ ਚੁੱਕੀ ਹੈ ਸਮੁੱਚੀ ਇਮਾਰਤ
<br/>
ਅੰਮਿ੍ਤਸਰ, 15 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਅਤੇ ਨਾਲਾਇਕੀ ਕਰਕੇ ਪਾਵਰਕਾਮ ਦੇ ਸੈਂਕੜੇ ਮੁਲਾਜਮ ਅਤੇ ਖਪਤਕਾਰ ਮੌਤ ਦੇ ਸਾਏ ਹੇਠ ਕੰਮ ਕਰਨ ਅਤੇ ਕਰਵਾਉਣ ਲਈ ਮਜਬੂਰ ਹਨ, ਕਿਉਂਕਿ ਅੰਮਿ੍ਤਸਰ 'ਚ ਪਾਵਰਕਾਮ ਦੇ ਸਿਟੀ ਸਰਕਲ ਦਫਤਰ ਦੀ ਪ੍ਰਮੁੱਖ ਇਮਾਰਤ 'ਚ ਥਾਂ-ਥਾਂ 'ਤੇ ਦਿਖਣ ਵਾਲੀਆਂ ਤਰੇੜਾਂ ਅਤੇ ਛੱਤਾਂ 'ਚੋਂ ਦਿਖਾਈ ਦੇਣ ਵਾਲਾ ਜੰਗਾਲਿਆ ਹੋਇਆ ਸਰੀਆ ਕਿਸੇ ਵੇਲੇ ਵੀ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦਾ ਹੈ, ਜਦਕਿ ਛੱਤਾਂ 'ਚੋਂ ਡਿੱਗਣ ਵਾਲੀਆਂ ਪਪੜੀਆਂ ਕਾਰਨ ਛੋਟੀਆਂ-ਛੋਟੀਆਂ ਘਟਨਾਵਾਂ ਤਾਂ ਨਿੱਤ ਦੀ ਪ੍ਰਕਿਰਿਆ ਆਮ ਹੋ ਚੁੱਕੀ ਹੈ | ਹਾਲ ਗੇਟ ਵਿਖੇ ਸਥਿਤ ਬੇਹੱਦ ਖਸਤਾ ਹੋ ਚੁੱਕੀ ਇਸ ਦਫਤਰ ਦੀ ਇਮਾਰਤ ਨੂੰ ਤਕਰੀਬਨ 12 ਸਾਲ ਪਹਿਲਾਂ ਸਰਕਾਰ ਵਲੋਂ ਹੀ ਅਸੁਰੱਖਿਅਤ ਐਲਾਨਿਆ ਹੋਇਆ ਹੈ, ਪਰ ਇਸ ਦੇ ਬਾਵਜੂਦ ਵੀ ਸੂਬਾ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਲੋਂ ਕੋਈ ਢੁੱਕਵਾਂ ਹੱਲ ਨਹੀਂ ਕੀਤਾ ਜਾ ਰਿਹਾ ਹੈ | ਤ੍ਰਾਸਦੀ ਇਹ ਹੈ ਕਿ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦਾ ਜੱਦੀ ਜ਼ਿਲ੍ਹਾ ਹੋਣ ਦੇ ਬਾਵਜੂਦ ਵੀ ਪਾਵਰਕਾਮ ਦੇ ਮੁਲਾਜਮ ਇਨ੍ਹਾਂ ਡਿੱਗੰੂ-ਡਿੱਗੰੂ ਕਰਦੀਆਂ ਇਨ੍ਹਾਂ ਇਮਾਰਤਾਂ 'ਚ ਬੈਠ ਕੇ ਕੰਮ ਕਰਨ ਲਈ ਮਜਬੂਰ ਹਨ | 1915 'ਚ ਹਾਲ ਗੇਟ ਦੀ ਉਕਤ ਇਮਾਰਤ 'ਚ ਪਾਵਰਕਾਮ ਦਫਤਰ ਦੀ ਸ਼ੁਰੂਆਤ ਹੋਈ ਸੀ ਅਤੇ ਸਿਟੀ ਸਰਕਲ ਭਾਵ ਕਿ ਅੰਮਿ੍ਤਸਰ ਸ਼ਹਿਰ ਦੇ ਬਿਜਲੀ ਵਿਭਾਗ ਦਾ ਸਾਰਾ ਅਮਲਾ ਫ਼ੈਲਾ ਇਸ ਦਫਤਰ 'ਚ ਕੰਮ ਕਰਦਾ ਹੈ, ਜਿਸ 'ਚ 1 ਐੱਸ. ਈ., 5 ਐਕਸੀਅਨ, 14 ਐੱਸ. ਡੀ. ਓਜ਼., ਅਕਾਊਾਟ ਅਫਸਰ, ਜੇ. ਈਜ਼. ਆਦਿ ਸ਼ਾਮਿਲ ਹਨ | ਇਨ੍ਹਾਂ ਤੋਂ ਇਲਾਵਾ ਪਾਵਰਕਾਮ ਦੇ ਸੈਂਕੜੇ ਖਪਤਕਾਰ ਵੀ ਆਪਣੇ ਕੰਮ-ਕਾਰ ਲਈ ਰੋਜਾਨਾਂ ਇਨ੍ਹਾਂ ਦਫਤਰ 'ਚ ਆਉਂਦੇ ਹਨ, ਜਿਨ੍ਹਾਂ ਦੇ ਮਨ 'ਚ ਹਮੇਸ਼ਾ ਹੀ ਆਪਣੀ ਸੁਰੱਖਿਆ ਨੂੰ ਲੈ ਕੇ ਡਰ ਬਣਿਆ ਰਹਿੰਦਾ ਹੈ, ਕਿਉਂਕਿ ਆਪਣਾ ਵੇਲਾ ਵਿਹਾਅ ਚੁੱਕੀਆਂ ਇਨ੍ਹਾਂ ਇਮਾਰਤਾਂ ਦੀਆਂ ਛੱਤਾਂ ਤੋਂ ਅਕਸਰ ਹੀ ਲੈਂਟਰ ਡਿੱਗਦਾ ਰਹਿੰਦਾ ਹੈ | ਇਸ ਇਮਾਰਤ 'ਚ ਥਾਂ-ਥਾਂ 'ਤੇ ਆਈਆਂ ਹੋਈਆਂ ਤਰੇੜਾਂ ਜਿਥੇ ਆਮ ਦੇਖੀਆਂ ਜਾ ਸਕਦੀਆਂ ਹਨ ਉਥੇ ਹੀ ਲੈਂਟਰ ਦਾ ਜੰਗਾਲਿਆ ਹੋਇਆ ਸਰੀਆ ਇਸ ਸੀਨ ਨੂੰ ਹੋਰ ਵੀ ਡਰਾਉਣਾ ਬਣਾਉਂਦਾ ਹੈ, ਜਿਸ ਤੋਂ ਆਪਣੇ ਆਪ ਨੂੰ ਬਚਾਉਣ ਲਈ ਮੁਲਾਜਮਾਂ ਨੂੰ ਕਈ ਜੁਗਾੜ ਲਾਉਂਦੇ ਪੈਂਦੇ ਹਨ | ਹਲਾਤ ਤਾਂ ਇਹ ਬਣੇ ਹੋਏ ਹਨ ਕਿ ਅਫਸਰਾਂ ਨੂੰ ਆਪਣੇ ਮੁਲਾਜਮਾਂ ਅਤੇ ਖਪਤਕਾਰਾਂ ਦੀ ਸੁਰੱਖਿਆ ਲਈ ਖੁਦ ਦੀ ਜੇਬ 'ਚੋਂ ਵੀ ਪੈਸੇ ਖਰਚ ਕੇ ਇਮਾਰਤਾਂ ਦੀ ਲਿਪਾ ਪੋਚੀ ਕਰਵਾਉਣੀ ਪੈ ਰਹੀ ਹੈ, ਕਿਉਂਕਿ ਇਮਾਰਤਾਂ ਦੇ ਰੱਖ-ਰਖਾਅ ਨਾਲ ਸੰਬੰਧਿਤ ਵਿਭਾਗ ਵਲੋਂ ਹੱਥ ਖੜੇ ਕੀਤੇ ਹੋਏ ਹਨ ਕਿ ਸਰਕਾਰ ਕੋਲ ਅਸੁਰੱਖਿਅਤ ਬਿਲਡਿੰਗਾਂ ਨੂੰ ਚਲਦਾ ਰੱਖਣ ਲਈ ਉਨ੍ਹਾਂ ਕੋਲ ਕੋਈ ਵੀ ਫੰਡ ਨਹੀਂ ਹੈ | ਜਾਣਕਾਰੀ ਅਨੁਸਾਰ ਇਸ ਇਮਾਰਤ ਦੀ ਅਤੀ ਖਸਤਾ ਹਾਲਤ ਸੰਬੰਧੀ ਪਾਵਰਕਾਮ ਦੇ ਪ੍ਰਮੁੱਖ ਦਫਤਰ ਨੂੰ ਕਈ ਵਾਰ ਲਿਖਿਆ ਜਾ ਚੁੱਕਾ ਹੈ ਪਰ ਕਈ ਸਾਲਾਂ ਬਾਅਦ ਵੀ ਇਸ ਦਫਤਰ ਦੇ ਮੁਲਾਜਮਾਂ ਅਤੇ ਖਪਤਕਾਰਾਂ ਦੀ ਸਰੁੱਖਿਆ ਸੰਬੰਧੀ ਸਰਕਾਰ ਅਤੇ ਪ੍ਰਸ਼ਾਸਨ ਦਾ ਅਵੇਸਲਾਪਣ ਕਿਸੇ ਹਾਦਸੇ ਦੀ ਉਡੀਕ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ | ਦੂਜੇ ਪਾਸੇ ਇਸ ਦਫਤਰ 'ਚ ਸਾਫ ਸਫਾਈ ਦਾ ਕੋਈ ਖਾਸ ਪ੍ਰਬੰਧ ਨਾ ਹੋਣ ਕਰਕੇ ਗੰਦਗੀ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ | ਬੀਤੇ ਦਿਨੀ ਬਾਰਿਸ਼ ਦੌਰਾਨ ਅੰਮਿ੍ਤਸਰ 'ਚ ਹੁਸੈਨਪੁਰਾ ਪਾਵਰਕਾਮ ਦੇ ਇਕ ਜੇ. ਈ. ਦੇ ਦਫਤਰ ਦੀ ਛੱਤ ਡਿੱਗ ਗਈ ਸੀ, ਹਾਲਾਂਕਿ ਇਸ ਦੌਰਾਨ ਫੀਲਡ 'ਚ ਹੋਣ ਕਰਕੇ ਮੁਲਾਜਮਾਂ ਦਾ ਤਾਂ ਬਚਾਅ ਹੋ ਗਿਆ ਪਰ ਉਕਤ ਹਾਦਸੇ ਮਗਰੋਂ ਮੁਲਾਜਮ ਇਨ੍ਹਾਂ ਖਸਤਾ ਹਾਲਤ ਇਮਾਰਤਾਂ ਹੇਠ ਕੰਮ ਕਰਨ ਤੋਂ ਡਰੇ ਹੋਏ ਹਨ | ਇਸ ਸੰਬੰਧੀ ਐੱਸ. ਈ. ਇੰਜੀ: ਜੀ. ਐੱਸ. ਖਹਿਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਵਰਕਾਮ ਵਲੋਂ ਇਸ ਖਸਤਾ ਹਾਲਤ ਇਮਾਰਤ ਨੂੰ ਖਤਮ ਕਰਕੇ ਇਥੇ ਦਫਤਰਾਂ ਦੀ ਨਵੀਂ ਉਸਾਰੀ ਕਰਵਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਨਵੀਂ ਇਮਾਰਤ ਦੀ ਉਸਾਰੀ ਹੋਣ ਤੱਕ ਇਥੇ ਜ਼ਿਆਦਾ ਖਰਾਬ ਹਾਲਤ ਵਾਲੇ ਦਫਤਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਤਬਦੀਲ ਕੀਤਾ ਜਾਵੇਗਾ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ | ਇਸ ਸੰਬੰਧੀ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਚੁੱਕਣਾ ਠੀਕ ਨਹੀਂ ਸਮਝਿਆ |
ਬਿਜਲੀ ਮੰਤਰੀ ਦੇ ਜੱਦੀ ਜ਼ਿਲ੍ਹੇ 'ਚ ਮੌਤ ਦੇ ਸਾਏ ਹੇਠ ਕੰਮ ਕਰ ਰਹੇ ਸੈਂਕੜੇ ਬਿਜਲੀ ਮੁਲਾਜ਼ਮ ਤੇ ਖਪਤਕਾਰ
ਪਾਵਰਕਾਮ ਦਫਤਰ ਹਾਲ ਗੇਟ ਦੀ ਖਸਤਾ ਹਾਲਤ ਇਮਾਰਤ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਦੇ ਵੱਖ-ਵੱਖ ਦਿ੍ਸ਼ | ਤਸਵੀਰਾਂ : ਹਰਜੀਤ ਸਿੰਘ<br/>
16-07-2025