23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪਿੰ੍ਰਸੀਪਲ ਡਾ. ਗੁਰਰਤਨ ਸਿੰਘ ਦੀ ਪੁਸਤਕ 'ਡਾ. ਜਸਵੰਤ ਸਿੰਘ ਨੇਕੀ ਕਾਵਿ-ਸੁਹਜ ਦਿ੍ਸ਼ਟੀ ਅਧਿਐਨ' ਲੋਕ ਅਰਪਣ

ਅਜੀਤ ਡੈਸਕ 02-06-2025
ਅੰਮਿ੍ਤਸਰ, 1 ਜੂਨ (ਜਸਵੰਤ ਸਿੰਘ ਜੱਸ)-ਸੰਤ ਸਿੰਘ ਸੁੱਖਾ ਸਿੰਘ ਐੱਸ ਖ਼ਾਲਸਾ ਸੀ: ਸੈ: ਸਕੂਲ ਮਾਲ ਰੋਡ ਦੇ ਪਿੰ੍ਰਸੀਪਲ ਡਾ. ਗੁਰਰਤਨ ਸਿੰਘ ਦੀ ਪੁਸਤਕ 'ਡਾ. ਜਸਵੰਤ ਸਿੰਘ ਨੇਕੀ ਕਾਵਿ-ਸੁਹਜ ਦਿ੍ਸ਼ਟੀ ਅਧਿਐਨ' ਸਥਾਨਕ ਜੀ.ਐੱਸ. ਜੀ.ਐੱਸ. ਤੁੰਗ ਮੈਮੋਰੀਅਲ ਸਕੂਲ ਵਿਖੇ ਪਿ੍ੰ: ਸ਼ਮਸ਼ੇਰ ਸਿੰਘ ਕਾਹਲੋਂ ਦੀ ਰਹਿਨੁਮਾਈ ਹੇਠ ਹੋਏ ਸਾਹਿਤਕ ਸਮਾਗਮ ਦੌਰਾਨ ਲੋਕ ਅਰਪਨ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਫੁੱਲਪ੍ਰੀਤ ਸਿੰਘ ਸ਼ਾਮਿਲ ਸਨ | ਪਿ੍ੰ: ਕਾਹਲੋਂ ਵਲੋਂ ਡਾ. ਗੁਰਰਤਨ ਸਿੰਘ ਦੇ ਇਸ ਥੀਸਿਸ 'ਤੇ ਪੁਸਤਕ ਬਣਨ ਦਾ ਸਫ਼ਰ ਹਾਜ਼ਰੀਨ ਨਾਲ ਸਾਂਝਾ ਕੀਤਾ | ਇਸ ਪੁਸਤਕ ਦਾ ਮੁੱਖ ਬੰਦ ਵੀ ਉਨ੍ਹਾਂ ਵਲੋਂ ਹੀ ਲਿਖਿਆ ਗਿਆ ਹੈ | ਡਾ. ਗੁਰਰਤਨ ਸਿੰਘ ਨੇ ਪੁਸਤਕ ਦੇ ਵਿਸ਼ੇ ਤੋਂ ਹਾਜ਼ਰ ਸਰੋਤਿਆਂ ਨੂੰ ਜਾਣੂ ਕਰਵਾਇਆ ਅਤੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਿ੍ੰਸੀਪਲ ਪੂਨਮ ਭਸੀਨ ਅਤੇ ਵਾਇਸ ਪਿ੍ੰਸੀ. ਗਗਨਦੀਪ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਢੀਂਡਸਾ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਇਜ਼ਹਾਰ ਅਗਲੀ ਖ਼ਬਰ ਟੈਪਿਲ ਕਾਲੋਨੀ ਵਾਸੀਆਂ ਪੀਣ ਵਾਲਾ ਪਾਣੀ ਨਾ ਆਉਣ ਕਰਕੇ ਪ੍ਰਸ਼ਾਸਨ ਖ਼ਿਲਾਫ਼ ਕੱਢਿਆ ਗੁੱਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।