23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

'12ਵਾਂ ਸਮਰ ਆਰਟ ਕੈਂਪ ਐਂਡ ਫੈਸਟੀਵਲ-2025' ਦਾ ਛੀਨਾ ਨੇ ਕੀਤਾ ਉਦਘਾਟਨ

ਅਜੀਤ ਡੈਸਕ 02-06-2025
ਅੰਮਿ੍ਤਸਰ, 1 ਜੂਨ (ਹਰਮਿੰਦਰ ਸਿੰਘ)-ਹਰੇਕ ਵਰਗ ਦੇ ਉਭਰਦੇ ਹੋਏ ਅਤੇ ਪ੍ਰਤਿਭਾਵਾਨ ਕਲਾਕਾਰਾਂ ਦੀ ਕਲਾ ਨੂੰ ਹੋਰ ਨਿਖਾਰਣ ਲਈ ਇੰਡੀਅਨ ਐਕਡਮੀ ਆਫ਼ ਫਾਈਨ ਆਰਟ (ਆਰਟ ਗੈਲਰੀ) ਨੇ ਹਮੇਸ਼ਾਂ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ ਅਤੇ ਸਮੇਂ-ਸਮੇਂ 'ਤੇ ਕਈ ਤਜਰਬੇਕਾਰ ਤੇ ਹੁਨਰਮੰਦ ਆਰਟਿਸਟਾਂ ਵਲੋਂ ਤਿਆਰ ਕੀਤੀਆਂ ਗਈਆਂ ਕਲਾਕ੍ਰਿਤੀਆਂ, ਪੇਂਟਿੰਗਾਂ ਤੇ ਹੋਰ ਅਣਗਿਣਤ ਪ੍ਰਦਰਸ਼ਨੀਆਂ ਸ਼ਹਿਰ ਤੋਂ ਇਲਾਵਾ ਹੋਰਨਾਂ ਜ਼ਿਲਿ੍ਹਆਂ ਤੇ ਰਾਜਾਂ ਦੇ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ ਹਨ | ਇਹ ਪ੍ਰਗਟਾਵਾ ਆਰਟ ਗੈਲਰੀ ਵਿਖੇ ਮਹੀਨਾ ਭਰ ਚੱਲਣ ਵਾਲੇ '12ਵੇਂ ਸਮਰ ਆਰਟ ਕੈਂਪ ਐਂਡ ਫੈਸਟੀਵਲ-2025' ਦਾ ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਉਦਘਾਟਨ ਕਰਦਿਆਂ ਕੀਤਾ | ਸ: ਛੀਨਾ ਨੇ ਦੱਸਿਆ ਕਿ ਨੋਰਥ ਜ਼ੋਨ ਕਲਚਰ ਸੈਂਟਰ ਦੇ ਸਹਿਯੋਗ ਨਾਲ ਮਿਤੀ 30 ਜੂਨ ਤੱਕ ਚੱਲਣ ਵਾਲੇ ਉਕਤ ਕੈਂਪ ਦੌਰਾਨ ਹਰ ਉਮਰ ਦੇ ਕਲਾ ਦੇ ਧਨੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨਗੇ | ਉਨ੍ਹਾਂ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਹੁਨਰ ਭਰਪੂਰ ਗਤੀਵਿਧੀਆਂ ਨਾਲ ਜੋੜਣ ਅਤੇ ਆਪਣੀ ਕਾਬਲੀਅਤ ਨੂੰ ਨਿਖਾਰਨ ਲਈ ਗੈਲਰੀ ਵਲੋਂ ਪਲੇਟਫ਼ਾਰਮ ਮੁਹੱਈਆ ਕਰਵਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਕਰਮਜੀਤ ਸਿੰਘ, ਗਗਨ ਮਲਹੋਤਰਾ, ਲਲਿਤਾ ਅਰੋੜਾ, ਭਾਰਤੀ ਅਰੋੜਾ ਆਦਿ ਤਜਰਬੇਕਾਰ ਟਿਊਟਰਾਂ ਅਤੇ ਕਲਾਕਾਰਾਂ ਦੀ ਅਗਵਾਈ ਹੇਠ ਮਹੀਨੇ ਦੇ ਹਰੇਕ ਮੰਗਲ ਤੋਂ ਐਤਵਾਰ ਤੱਕ ਉਕਤ ਕੈਂਪ ਦੌਰਾਨ ਸਿਖਿਆਰਥੀਆਂ ਨੂੰ ਮੂਰਤੀ ਕਲਾਂ, ਚਿੱਤਰਕਲਾ, ਨਿ੍ਤਕਲਾ, ਹੱਥਕਲਾ, ਕੈਲੀਗ੍ਰਾਫ਼ੀ, ਸ਼ਿਲਪਕਾਰੀ, ਸੰਗੀਤ, ਥੀਏਟਰ ਅਤੇ ਫ਼ਿਲਮ ਆਦਿ ਤੋਂ ਇਲਾਵਾ ਗਣੇਸ਼ਾ ਕੰਧ ਚਿੱਤਰ, ਡੋਕਰਾ ਕਲਾ, ਲਿਪਾਨ ਤੇ ਥ੍ਰੀ ਡੀ ਮੰਡਾਲਾ ਵਰਗੀਆਂ ਵਿਲੱਖਣ ਸ਼ਿਲਪਕਾਰੀ, ਫੋਟੋਗ੍ਰਾਫੀ, ਪ੍ਰਦਰਸ਼ਨੀਆਂ ਸਮੇਤ ਲਾਈਵ ਡੈਮੋ ਵਿਸ਼ੇਸ਼ ਹਫ਼ਤਾਵਾਰੀ ਪ੍ਰੋਗਰਾਮ ਦੌਰਾਨ ਕਰਵਾਏ ਜਾਣਗੇ | ਇਸ ਦੌਰਾਨ ਧਰਮਿੰਦਰ ਸ਼ਰਮਾ ਤੇ ਅਤੁਲ ਮੱਟੂ ਵਲੋਂ ਰੰਗੋਲੀ ਬਣਾਉਣ ਦੇ ਗੁਰ ਅਤੇ ਨਵੀਂ ਤਕਨੀਕ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ |
ਇਸ ਤੋਂ ਪਹਿਲਾਂ ਆਰਟ ਗੈਲਰੀ ਦੇ ਜਨਰਲ ਸਕੱਤਰ ਡਾ: ਪੀ. ਐੱਸ. ਗਰੋਵਰ ਨੇ ਛੀਨਾ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਇਸ ਦੌਰਾਨ ਸੁਖਪਾਲ ਸਿੰਘ, ਡਾ: ਏ. ਐੱਸ. ਚਮਕ, ਨਰਿੰਦਰ ਸਿੰਘ, ਕੁਲਵੰਤ ਸਿੰਘ ਗਿੱਲ, ਸੁਭਾਸ਼ ਚੰਦਰ, ਤਜਿੰਦਰ ਕੌਰ ਛੀਨਾ, ਨਰਿੰਦਰ ਸਿੰਘ ਸਕਲਪਚਰ, ਸਰਲਾ ਬੱਬਰ, ਨਰਿੰਦਰ ਨਾਥ ਕਪੂਰ ਆਦਿ ਸਮੇਤ ਕਈ ਹੋਰ ਪ੍ਰਸਿੱਧ ਕਲਾਕਾਰ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਜੀਵਨ ਦਾ ਅਨਮੋਲ ਵਰਦਾਨ ਨੇਤਰਹੀਣ ਨੂੰ ਅੱਖਾਂ ਦਾ ਦਾਨ - ਭਾਈ ਬਰਿੰਦਰ ਸਿੰਘ ਮਸੀਤੀ ਅਗਲੀ ਖ਼ਬਰ ਪੁਲਿਸ ਵਲੋਂ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼-ਹਥਿਆਰਾਂ ਸਮੇਤ ਤਿੰਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।