03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪਰਾਲੀ ਦੀਆਂ ਗੱਠਾਂ ਨੂੰ ਲੱਗੀ ਭਿਆਨਕ ਅੱਗ <br/>

ਅਜੀਤ ਡੈਸਕ 21-11-2025
ਅਬੋਹਰ, 20 ਨਵੰਬਰ (ਵਿਵੇਕ ਹੂੜੀਆ)-ਅਬੋਹਰ ਦੇ ਅਜੀਤ ਨਗਰ ਵਿਚ ਬੀਤੀ ਰਾਤ ਲਗਭਗ 12 ਵਜੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਨੂੰ ਭਿਆਨਕ ਅੱਗ ਲੱਗ ਗਈ | ਜਿਸ ਕਾਰਨ ਪਸ਼ੂ ਪਾਲਕਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ | ਫਾਇਰ ਬਿ੍ਗੇਡ ਦੀਆਂ ਗੱਡੀਆਂ ਸਵੇਰ ਤੱਕ ਅੱਗ ਬੁਝਾਉਣ ਵਿਚ ਰੁੱਝੀਆਂ ਹੋਈਆਂ ਸਨ | ਪਸ਼ੂ ਪਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਸ਼ੂਆਂ ਲਈ ਇਹ ਪਰਾਲੀ ਇਕੱਠੀ ਕਰਨ ਵਿਚ ਕਈ ਮਹੀਨੇ ਬਿਤਾਏ ਸਨ, ਪਰ ਭਿਆਨਕ ਅੱਗ ਨੇ ਸਭ ਕੁੱਝ ਸੁਆਹ ਕਰ ਦਿੱਤਾ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਜੀਤ ਨਗਰ ਦੇ ਵਸਨੀਕ ਅਕਰਮ ਖ਼ਾਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਗਾਵਾਂ ਪਾਲਦੇ ਹਨ ਅਤੇ ਸਰਦੀਆਂ ਦੇ ਮਹੀਨਿਆਂ ਵਿਚ ਪਸ਼ੂਆਂ ਦੇ ਚਾਰੇ ਲਈ ਝੋਨੇ ਦੀ ਪਰਾਲੀ ਇਕੱਠੀ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਸਰਦੀਆਂ ਦੇ 3-4 ਮਹੀਨਿਆਂ ਦੌਰਾਨ ਗਾਵਾਂ ਨੂੰ ਚਰਾਉਣ ਲਈ ਖੇਤਾਂ ਵਿਚ ਨਾ ਲਿਜਾਣਾ ਪਵੇ, ਉਹ ਦੋ ਮਹੀਨਿਆਂ ਤੋਂ ਪਰਾਲੀ ਇਕੱਠੀ ਕਰ ਰਹੇ ਸਨ | ਰਾਤ ਨੂੰ ਲਗਭਗ 12 ਵਜੇ ਅਚਾਨਕ ਪਰਾਲੀ ਦੀਆਂ ਗੱਠਾਂ ਵਿਚ ਅੱਗ ਲੱਗ ਗਈ | ਜਿਸ ਨਾਲ ਲਗਭਗ ਇਕ ਏਕੜ ਪਰਾਲੀ ਸੜ ਕੇ ਸੁਆਹ ਹੋ ਗਈ | ਉਨ੍ਹਾਂ ਦੱਸਿਆ ਕਿ ਇੱਥੋਂ ਦੇ ਲੋਕ ਗਾਵਾਂ ਪਾਲ ਕੇ ਆਪਣਾ ਗੁਜ਼ਾਰਾ ਕਰਦੇ ਹਨ ਅਤੇ ਉਨ੍ਹਾਂ ਕੋਲ ਲਗਭਗ 700 ਤੋਂ 800 ਜਾਨਵਰ ਹਨ, ਜਿਨ੍ਹਾਂ ਲਈ ਲਗਭਗ 250 ਟਰਾਲੀਆਂ ਪਰਾਲੀ ਇਕੱਠੀ ਕੀਤੀ ਗਈ ਸੀ | ਉਨ੍ਹਾਂ ਮੰਗ ਕੀਤੀ ਹੈ ਕਿ ਸਥਾਨਕ ਪ੍ਰਸ਼ਾਸਨ ਪਸ਼ੂਆਂ ਲਈ ਚਾਰਾ ਮੁਹੱਈਆ ਕਰਵਾਏ |

ਪਿਛਲੀ ਖ਼ਬਰ ਅਬੋਹਰ ਸਿਵਲ ਹਸਪਤਾਲ ਦੇ ਸਟਾਫ਼ ਨੇ ਅੰਗ ਦਾਨ ਕਰਨ ਦਾ ਪ੍ਰਣ ਲਿਆ ਅਗਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਦੀ ਵਿਦਿਆਰਥਣ ਸੁਖਦੀਪ ਕੌਰ ਨੇ ਰਾਜ ਪੱਧਰੀ ਪਾਵਰ ਲਿਫ਼ਟਿੰਗ ਮੁਕਾਬਲਿਆਂ 'ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।