ਫ਼ਾਜ਼ਿਲਕਾ, 18 ਨਵੰਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਮਨਦੀਪ ਕੌਰ ਨੇ ਫ਼ਾਜ਼ਿਲਕਾ ਵਿਚ ਲੱਗਣ ਵਾਲੇ ਆਯੁਰਵੈਦਿਕ ਮੈਡੀਕਲ ਕੈਂਪ ਲਈ ਪੋਸਟਰ ਜਾਰੀ ਕੀਤਾ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਨੂਰਮਹਿਲ ਤੋਂ ਆਏ ਸਵਾਮੀ ਧੀਰਾਨੰਦ ਨੇ ਦੱਸਿਆ ਕਿ ਆਯੁਰਵੈਦਿਕ ਯੋਗ ਸੰਸਥਾਨ ਸਿਹਤ ਕੇਂਦਰ ਨੂਰਮਹਿਲ ਦੇ ਪ੍ਰਮੁੱਖ ਡਾਕਟਰ 23 ਨਵੰਬਰ ਐਤਵਾਰ ਨੂੰ ਫ਼ਾਜ਼ਿਲਕਾ ਦੇ ਅਬੋਹਰ ਰੋਡ ਦੇ ਨਜ਼ਦੀਕ ਗੁਪਤਾ ਗੈੱਸ ਗਡਾਊਨ ਦੇ ਕੋਲ ਸਥਿਤ ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਸਿਹਤ ਜਾਂਚ ਕਰਨਗੇ ਅਤੇ ਇਨ੍ਹਾਂ ਰੋਗਾਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ, ਜੋੜਾਂ ਦਾ ਦਰਦ, ਦਮਾ ਦੀ ਬਿਮਾਰੀ ਲਈ ਆਯੁਰਵੈਦਿਕ ਦਵਾਈਆਂ ਦਿੱਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਕੁਦਰਤੀ ਇਲਾਜ, ਸਰੀਰਕ ਬਲ, ਨਾੜੀ ਪ੍ਰੀਖਣ, ਯੋਗ ਅਤੇ ਪੰਚਵਿਧ ਦੁਆਰਾ ਵੀ ਇਲਾਜ ਕੀਤਾ ਜਾਵੇਗਾ | ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਇਹ ਆਯੁਰਵੈਦਿਕ ਕੈਂਪ ਲਗਾਉਣ ਦੀ ਸ਼ਲਾਘਾ ਕੀਤੀ | ਇਸ ਮੌਕੇ ਸਮਾਜ ਸੇਵਕ ਲੀਲਾਧਰ ਸ਼ਰਮਾ, ਐਡਵੋਕੇਟ ਭਰਤ ਰਾਜਦੇਵ, ਸੰਦੀਪ ਖੁਰਾਨਾ ਵੀ ਹਾਜ਼ਰ ਸਨ |