26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸਰਕਾਰੀ ਕਾਲਜ ਲੜਕੀਆਂ ਜਲਾਲਾਬਾਦ ਨੇ ਯੂਥ ਫ਼ੈਸਟੀਵਲ ਵਿਚ ਮਾਰੀਆਂ ਮੱਲਾਂ <br/>

ਅਜੀਤ ਡੈਸਕ 08-11-2025
ਜਲਾਲਾਬਾਦ, 7 ਨਵੰਬਰ (ਹਰਪ੍ਰੀਤ ਸਿੰਘ ਪਰੂਥੀ)-ਜਲਾਲਾਬਾਦ ਦੇ ਸਰਕਾਰੀ ਲੜਕੀਆਂ ਦੇ ਕਾਲਜ ਵਲੋਂ ਦਸਮੇਸ਼ ਗਰਲ ਕਾਲਜ ਬਾਦਲ ਵਿਚ ਕਰਵਾਏ ਜਾ ਰਹੇ ਯੂਥ ਫ਼ੈਸਟੀਵਲ ਵਿਚ ਹਿੱਸਾ ਲਿਆ ਗਿਆ, ਜਿਸ ਵਿਚ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਯੂਥ ਫ਼ੈਸਟੀਵਲ ਵਿਚ ਵੱਖ-ਵੱਖ ਗਤੀਵਿਧੀਆਂ ਵਿਚ ਮੈਡਲ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਗਿਆ | ਇਸ ਦੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਇੰਚਾਰਜ ਡਾਕਟਰ ਰਜੀਵ ਕੁਮਾਰ ਨੇ ਦੱਸਿਆ ਕਿ ਕਾਲਜ ਦੇ ਪਿ੍ੰਸੀਪਲ ਜਯੋਤਸਨਾ ਸਿੰਗਲਾ ਦੀ ਰਹਿਨੁਮਾਈ ਹੇਠ ਕਾਲਜ ਦੀਆਂ 52 ਵਿਦਿਆਰਥਣਾਂ ਨੇ ਯੂਥ ਫ਼ੈਸਟੀਵਲ ਵਿਚ ਹਿੱਸਾ ਲਿਆ ਸੀ | ਇਹਨਾਂ ਵਿਦਿਆਰਥੀਆਂ ਵਲੋਂ ਵੱਖ-ਵੱਖ 35 ਆਈਟਮਾਂ ਤਿਆਰ ਕੀਤੀਆਂ ਗਈਆਂ ਸਨ | ਜਿਨ੍ਹਾਂ ਵਿਚੋਂ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਯੂਥ ਫ਼ੈਸਟੀਵਲ ਦੇ ਸਖ਼ਤ ਮੁਕਾਬਲੇ ਵਿਚ 15 ਮੈਡਲ ਹਾਸਲ ਕੀਤੇ ਹਨ | ਇਸ ਯੂਥ ਫ਼ੈਸਟੀਵਲ ਵਿਚ ਤਿੰਨ ਵਿਦਿਆਰਥਣਾਂ ਵਲੋਂ ਪਹਿਲਾ ਸਥਾਨ ਹਾਸਿਲ ਕੀਤਾ ਗਿਆ ਹੈ | ਇੱਕ ਵਿਦਿਆਰਥਣ ਵਲੋਂ ਦੂਸਰਾ ਸਥਾਨ ਹਾਸਿਲ ਕੀਤਾ ਗਿਆ ਹੈ ਅਤੇ 11 ਵਿਦਿਆਰਥਣਾਂ ਵੱਲੋਂ ਤੀਸਰਾ ਸਥਾਨ ਹਾਸਲ ਕੀਤਾ ਗਿਆ ਹੈ | ਇਸ ਵਿਚ ਪਹਿਲੇ ਤਿੰਨ ਮੈਡਲ ਰੱਸਾ ਵਟਣਾ, ਟੋਕਰੀ ਬਣਾਉਣਾ ਅਤੇ ਕਰੋਸ਼ੀਆ ਬਣਾਉਣ ਵਿਚ ਆਏ ਹਨ | ਦੂਸਰਾ ਮੈਡਲ ਨਾਲ ਬਣਾਉਣ ਵਿਚ ਆਇਆ ਹੈ ਅਤੇ ਬਾਕੀ ਇਨਾਮ ਖਿੱਦੋ ਬਣਾਉਣ ਛਿੱਕੂ ਬਣਾਉਣ ਪਰਾਂਦਾ ਬਣਾਉਣ ਪੀੜ੍ਹੀ ਬਣਾਉਣਾ ਮਿੱਟੀ ਦੇ ਖਿਡੌਣੇ ਬਣਾਉਣਾ ਸੰਸਕਿ੍ਤ ਵਿਚ ਸੁੰਦਰ ਲਿਖਾਈ ਕਰਨਾ ਕਵੀਸ਼ਰੀ ਆਦਿ ਵਿਚ ਮੈਡਲ ਆਏ ਹਨ | ਮੈਡਲ ਲੈ ਕੇ ਕਾਲਜ ਵਿਚ ਪਹੁੰਚੀਆਂ ਵਿਦਿਆਰਥਣਾਂ ਦਾ ਕਾਲਜ ਦੇ ਸਟਾਫ਼ ਅਤੇ ਬਾਕੀਆਂ ਵਿਦਿਆਰਥਣਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਇਸ ਮੌਕੇ ਤੇ ਕਾਲਜ ਦੀ ਵਿਦਿਆਰਥਣ ਅਜ਼ੀਜ਼ ਕੌਰ ਨੇ ਦੱਸਿਆ ਕਿ ਇਸ ਯੂਥ ਫ਼ੈਸਟੀਵਲ ਤੋਂ ਪਹਿਲਾਂ ਸਾਡੇ ਕਾਲਜ ਦੇ ਪ੍ਰੋਫੈਸਰ ਡਾਕਟਰ ਪਰਮਿੰਦਰ ਕੌਰ, ਡਾਕਟਰ ਰਜੀਵ ਕੁਮਾਰ, ਪ੍ਰੋਫੈਸਰ ਪਰਮਜੀਤ ਕੌਰ, ਪ੍ਰੋਫੈਸਰ ਏਕਤਾ, ਮਿਸ ਸ਼ਿਲਪਾ, ਪ੍ਰੋਫੈਸਰ ਰਾਗਵ, ਪ੍ਰੋਫੈਸਰ ਸਤਨਾਮ ਸਿੰਘ ਦੇ ਵਡਮੁੱਲੇ ਯੋਗਦਾਨ ਸਦਕਾ ਸਾਨੂੰ ਇਹ ਮਾਣ ਹਾਸਲ ਹੋਇਆ ਹੈ |

ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਦੀ ਮੀਟਿੰਗ 'ਚ ਪੈਨਸ਼ਨਰਜ਼ ਮੰਗਾਂ ਸੰਬੰਧੀ ਵਿਚਾਰ ਵਟਾਂਦਰਾ <br/> ਅਗਲੀ ਖ਼ਬਰ ਹੈਰੋਇਨ ਅਤੇ ਡਰੱਗ ਮਨੀ ਸਮੇਤ ਅÏਰਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।