ਫ਼ਾਜ਼ਿਲਕਾ, 7 ਨਵੰਬਰ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਅਤੇ ਖੂਈ ਖੇੜਾ ਪੁਲਿਸ ਨੇ ਝੋਨੇ ਦੀ ਪਰਾਲੀ ਸਾੜਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਹੌਲਦਾਰ ਮਿਲਖ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਨੋਡਲ ਅਫ਼ਸਰ ਮੇਜਰ ਸਿੰਘ ਏ.ਐਲ.ਐਮ ਵਲੋਂ ਪੱਤਰ ਨੰਬਰ 15 ਮਿਤੀ 06-11-2025 ਪ੍ਰਾਪਤ ਹੋਇਆ | ਜਿਸ ਵਿਚ ਉਸ ਨੇ ਦੱਸਿਆ ਕਿ ਮਿਤੀ 03-11-2025 ਨੂੰ ਖ਼ੁਸ਼ਹਾਲ ਸਿੰਘ ਪੁੱਤਰ ਕਰਮਨ ਸਿੰਘ ਵਾਸੀ ਪਿੰਡ ਲੋਕ ਡੀਪੂਲਾਨਾ ਨੇ ਆਪਣੇ ਖੇਤ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਮਾਨਯੋਗ ਡੀ.ਸੀ. ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤਾ ਹੈ | ਜਾਂਚ ਅਧਿਕਾਰੀ ਐੱਚ.ਸੀ. ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਪੀ.ਐੱਸ.ਪੀ.ਸੀ.ਐਲ ਦੇ ਏ.ਐਲ.ਐਮ. ਸੰਦੀਪ ਕੁਮਾਰ ਨੇ ਇਤਲਾਹ ਦਿੱਤੀ ਕਿ ਲੈਟੀਚਿਊਡ 30.3419 ਲੌਂਗੀਚਿਊਡ 73.99756 ਤੇ ਪਿੰਡ ਸਾਬੂਆਣਾ ਵਿਚ ਜਾ ਕੇ ਚੈਕਿੰਗ ਕੀਤੀ ਤਾਂ ਉੱਥੇ ਝੋਨੇ ਦੇ ਨਾੜ ਨੂੰ ਅੱਗ ਲੱਗੀ ਹੋਈ ਹੈ | ਜਦੋਂ ਉਨ੍ਹਾਂ ਵਲੋਂ ਉਸ ਜਗ੍ਹਾ 'ਤੇ ਜਾ ਕੇ ਵੈਰੀਫਾਈ ਕੀਤਾ ਗਿਆ ਤਾਂ ਉਹ ਜ਼ਮੀਨ ਕਿ੍ਸ਼ਨ ਲਾਲ ਪੁੱਤਰ ਰਾਮ ਚੰਦਰ ਵਾਸੀ ਸਾਬੂਆਣਾ ਦੇ ਨਾਮ 'ਤੇ ਪਾਈ ਗਈ | ਫੜੇ ਗਏ ਦੋਵੇਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |