18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਜਥੇਦਾਰ ਗੜਗੱਜ ਵਲੋਂ ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ 'ਚ ਖ਼ਾਲਸਾ ਏਡ ਵਲੋਂ ਬਣਾਏ ਜਾਣ ਵਾਲੇ ਗੁਰੂ ਘਰਾਂ ਦਾ ਰੱਖਿਆ ਨੀਂਹ ਪੱਥਰ

ਅਜੀਤ ਡੈਸਕ 06-11-2025
ਫ਼ਾਜ਼ਿਲਕਾ, 5 ਨਵੰਬਰ (ਦਵਿੰਦਰ ਪਾਲ ਸਿੰਘ)-ਖ਼ਾਲਸਾ ਏਡ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਭਾਈਚਾਰਿਆਂ ਦੀ ਮਦਦ ਲਈ ਧਾਰਮਿਕ ਸਥਾਨਾਂ ਦੀ ਮੁੜ ਉਸਾਰੀ ਕਰਕੇ ਇਕ ਨਵਾਂ ਕਦਮ ਚੁੱਕਿਆ ਹੈ, ਜਿਸ ਨਾਲ ਲੋਕਾਂ ਦੇ ਜੀਵਨ ਵਿਚ ਉਮੀਦ ਅਤੇ ਵਿਸ਼ਵਾਸ ਬਹਾਲ ਹੋ ਸਕੇ | ਫ਼ਾਜ਼ਿਲਕਾ ਦੇ ਸਲੇਮਸ਼ਾਹ ਪਿੰਡ ਵਿਚ ਤਿੰਨ ਨਵੇਂ ਗੁਰਦੁਆਰਿਆਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਇਨ੍ਹਾਂ ਵਿਚ ਮੁਹਾਰ ਜਮਸ਼ੇਰ, ਢਾਣੀ ਸੱਦਾ ਸਿੰਘ ਅਤੇ ਗੁਲਾਬਾਂ ਭੈਣੀ ਪਿੰਡ ਸ਼ਾਮਿਲ ਹਨ, ਜਿੱਥੇ ਇਸ ਸਮੇਂ ਉਸਾਰੀ ਚੱਲ ਰਹੀ ਹੈ | ਇਹ ਗੁਰਦੁਆਰੇ ਹਾਲ ਹੀ ਵਿਚ ਆਏ ਹੜ੍ਹਾਂ ਵਿਚ ਨੁਕਸਾਨੇ ਗਏ ਜਾਂ ਵਹਿ ਗਏ ਗੁਰਦੁਆਰਿਆਂ ਦੀ ਥਾਂ 'ਤੇ ਬਣਾਏ ਜਾ ਰਹੇ ਹਨ, ਜੋ ਵਿਸ਼ਵਾਸ, ਏਕਤਾ ਅਤੇ ਭਾਈਚਾਰਕ ਭਾਵਨਾ ਦੀ ਪੁਨਰ ਸੁਰਜੀਤੀ ਦਾ ਪ੍ਰਤੀਕ ਹਨ | ਇਸ ਮੌਕੇ ਸਥਾਨਕ ਨਿਵਾਸੀ, ਵਲੰਟੀਅਰ ਅਤੇ ਸੰਸਥਾ ਦੇ ਨੁਮਾਇੰਦੇ ਮੌਜੂਦ ਸਨ, ਜਦੋਂ ਕਿ ਅਕਾਲ ਤਖ਼ਤ ਦੇ ਜਥੇਦਾਰ ਸਾਹਿਬਾਨ ਨੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਦੀ ਸ਼ੋਭਾ ਵਧਾਈ | ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੁਲਦੀਪ ਸਿੰਘ ਨੇ ਕਿਹਾ, Tਇਹ ਗੁਰਦੁਆਰੇ ਸ਼ਰਧਾ, ਦਿਆਲਤਾ ਅਤੇ ਸੇਵਾ ਦਾ ਸਥਾਈ ਪ੍ਰਤੀਕ ਬਣ ਜਾਵੇਗਾ | ਹੜ੍ਹਾਂ ਨੇ ਜ਼ਿੰਦਗੀਆਂ ਅਤੇ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕੀਤਾ ਹੋ ਸਕਦਾ ਹੈ, ਪਰ ਸੇਵਾ ਰਾਹੀਂ, ਖ਼ਾਲਸਾ ਏਡ ਨੇ ਉਮੀਦ ਅਤੇ ਮਨੁੱਖਤਾ ਨੂੰ ਬਹਾਲ ਕੀਤਾ ਹੈ | 1984 ਦਿੱਲੀ ਕਤਲੇਆਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਮਤਾ ਪਾਰਲੀਮੈਂਟ 'ਚ ਲਿਆਉਣਾ ਚਾਹੀਦਾ ਹੈ, ਜਿੱਥੇ ਇਸ ਨੂੰ ਨਸਲਕੁਸ਼ੀ ਕਰਾਰ ਦਿੱਤੀ ਜਾਵੇ ਤਾਂ ਜੋ ਭਵਿੱਖ ਵਿਚ ਘੱਟ ਗਿਣਤੀਆਂ ਨਾਲ ਅਜਿਹਾ ਵਰਤਾਰਾ ਨਾ ਹੋਵੇ | ਬੰਦੀ ਸਿੰਘਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ | ਜੇ ਪ੍ਰਧਾਨ ਮੰਤਰੀ ਦੇ ਕਾਤਲ ਛੱਡੇ ਜਾ ਸਕਦੇ ਹਨ ਤਾਂ ਸਿੱਖ ਬੰਦੀਆਂ ਨੂੰ ਕਿਉਂ ਨਹੀਂ ਛੱਡਿਆ ਜਾ ਸਕਦਾ |
ਪਿਛਲੀ ਖ਼ਬਰ ਡੇਂਗੂ ਦੇ ਵਧਦੇ ਮਾਮਲੇ ਨੂੰ ਦੇਖਦਿਆਂ ਸੇਵਾ ਭਾਰਤੀ ਵਲੋਂ ਫ਼ਾਜ਼ਿਲਕਾ ਸ਼ਹਿਰ 'ਚ ਫੋਗਿੰਗ ਕਰਨ ਲਈ ਦਿੱਤੀਆਂ 2 ਨਵੀਆਂ... ਅਗਲੀ ਖ਼ਬਰ ਲਾਈਟ ਜਾਣ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਹੋ ਜਾਂਦਾ ਹੈ ਹਨੇਰਾ- ਕਈ ਵਾਰ ਹੋ ਚੁੱਕੀਆਂ ਵਾਰਦਾਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।