17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਬਜ਼ੁਰਗਾਂ ਦੇ ਸਤਿਕਾਰ ਲਈ ਸਮਾਜਕ ਸੁਨੇਹੇ ਨਾਲ ਸ਼ੁਰੂ ਹੋਇਆ 21ਵਾਂ ਮੋਹਨ ਲਾਲ ਭਾਸਕਰ ਆਰਟ ਐਂਡ ਥੀਏਟਰ ਫ਼ੈਸਟੀਵਲ

ਅਜੀਤ ਡੈਸਕ 06-11-2025
ਫ਼ਿਰੋਜ਼ਪੁਰ, 5 ਨਵੰਬਰ (ਗੁਰਿੰਦਰ ਸਿੰਘ)-21ਵਾਂ ਮੋਹਨ ਲਾਲ ਭਾਸਕਰ ਆਰਟ ਐਂਡ ਥੀਏਟਰ ਫ਼ੈਸਟੀਵਲ 2025 ਅੱਜ ਵੱਡੇ ਜੋਸ਼ ਅਤੇ ਉਤਸ਼ਾਹ ਨਾਲ ਆਰੰਭ ਹੋਇਆ | ਸਵਰਗਵਾਸੀ ਮੋਹਨ ਲਾਲ ਭਾਸਕਰ ਦੀ ਯਾਦ ਵਿਚ ਆਯੋਜਿਤ ਇਹ ਤਿਉਹਾਰ, ਕਲਾ, ਥੀਏਟਰ, ਸਹਿਤ ਅਤੇ ਰਚਨਾਤਮਿਕ ਮੰਤਵ ਰਾਹੀਂ ਸਮਾਜਿਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਦਾ ਹੈ | ਇਸ ਵਾਰ ਵੀ ਇਹ ਤਿਉਹਾਰ ਖ਼ਾਸ ਤੌਰ 'ਤੇ ਸਮਾਜ ਦੇ ਬਜ਼ੁਰਗਾਂ ਨੂੰ ਸਮਰਪਿਤ ਕੀਤਾ ਗਿਆ ਹੈ | Tਅਨਮੋਲ ਵਿਰਾਸਤ ਸਾਡੇ ਬਜ਼ੁਰਗU ਮੁਹਿੰਮ ਹੇਠ ਨੈਤਿਕਤਾ, ਸੰਸਕਾਰ, ਸਭਿਆਚਾਰ ਅਤੇ ਅਸੀਸਾਂ ਦੇ ਵਜੋਂ ਸਨਮਾਨ ਦਿੱਤਾ ਜਾ ਰਿਹਾ ਹੈ | ਫ਼ੈਸਟੀਵਲ ਦੇ ਪਹਿਲੇ ਪੜਾਅ ਵਿਚ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਟ ਕਾਲਜ ਅਤੇ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਦੁਆਰਾ ਇੰਟਰ-ਕਾਲਜ ਨਿਬੰਧ ਲਿਖਣ ਅਤੇ ਸਲੋਗਨ ਲਿਖਣ ਮੁਕਾਬਲੇ ਹੋਏ, ਜਿੱਥੇ ਵਿਦਿਆਰਥੀਆਂ ਨੇ ਬਜ਼ੁਰਗਾਂ ਦੇ ਸਨਮਾਨ, ਸਤਿਕਾਰ ਅਤੇ ਭਾਵਨਾਤਮਕ ਮਹੱਤਤਾ ਨੂੰ ਉਜਾਗਰ ਕਰਦੀਆਂ ਸ਼ਕਤੀਸ਼ਾਲੀ ਵਿਚਾਰਧਾਰਾਵਾਂ ਪੇਸ਼ ਕੀਤੀਆਂ | ਇਸੇ ਸਮੇਂ, ਵਿਵੇਕਾਨੰਦ ਵਰਲਡ ਸਕੂਲ ਅਤੇ ਵਿਵੇਕਾਨੰਦ ਜੂਨੀਅਰ ਦੇ ਪ੍ਰਾਇਮਰੀ ਅਤੇ ਸੈਕੰਡਰੀ ਵਿਦਿਆਰਥੀਆਂ ਨੇ ਇੰਟਰ-ਸਕੂਲ ਡਰਾਇੰਗ ਅਤੇ ਪੇਂਟਿੰਗ ਮੁਕਾਬਲਿਆਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਉਨ੍ਹਾਂ ਦੀਆਂ ਕਲਾਕਿ੍ਤੀਆਂ ਨੇ ਦਾਦਾ-ਦਾਦੀ, ਨਾਨਾ-ਨਾਨੀ ਅਤੇ ਬਜ਼ੁਰਗਾਂ ਪ੍ਰਤੀ ਪਿਆਰ ਅਤੇ ਸਨਮਾਨ ਦੀ ਸੁੰਦਰ ਭਾਵਨਾ ਨੂੰ ਦਰਸਾਇਆ | ਇਹ ਫ਼ੈਸਟੀਵਲ ਸਵਰਗਵਾਸੀ ਮੋਹਨ ਲਾਲ ਭਾਸਕਰ ਦੀ ਦੂਰ-ਦਰਸ਼ੀ ਸੋਚ ਨੂੰ ਅੱਗੇ ਵਧਾਉਂਦਾ ਹੋਇਆ ਨੌਜਵਾਨ ਪੀੜ੍ਹੀ ਨੂੰ ਬਜ਼ੁਰਗਾਂ ਦੀ ਸਿਆਣਪ ਦੀ ਕਦਰ ਕਰਨ ਅਤੇ ਕਲਾ, ਥੀਏਟਰ ਅਤੇ ਰੰਗ-ਭੂਮੀ ਰਾਹੀਂ ਸਭਿਆਚਾਰਕ ਵਿਰਾਸਤ ਨੂੰ ਸਾਂਭ ਕੇ ਰੱਖਣ ਲਈ ਪ੍ਰੇਰਿਤ ਕਰਦਾ ਹੈ |
ਪਿਛਲੀ ਖ਼ਬਰ ਫ਼ਿਰੋਜ਼ਪੁਰ ਦੇ ਨਾਮੀ ਬਾਂਸਲ ਪਰਿਵਾਰ ਨੇ ਨਵਜਾਤ ਧੀ ਦੇ ਘਰ ਵਿਚ ਆਗਮਨ ਦੀ ਖ਼ੁਸ਼ੀ ਵਿਚ ਆਰਤੀ ਉਤਾਰੀ ਅਤੇ ਦੀਪਮਾਲਾ ਕ... ਅਗਲੀ ਖ਼ਬਰ 15ਵੀਂ ਆਲ ਇੰਡੀਆ ਤੀਰ ਅੰਦਾਜ਼ੀ ਅੰਤਰ-ਰੇਲਵੇ ਚੈਂਪੀਅਨਸ਼ਿਪ 2026 ਵਿਚ ਫ਼ਿਰੋਜ਼ਪੁਰ ਡਿਵੀਜ਼ਨ ਦੇ ਤੀਰ ਅੰਦਾਜ਼ਾ ਵਲੋਂ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।