ਫ਼ਾਜ਼ਿਲਕਾ, 31 ਅਗਸਤ (ਦਵਿੰਦਰ ਪਾਲ ਸਿੰਘ)-ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਦੁੱਖ ਨਿਵਾਰਨ ਸ਼੍ਰੀ ਬਾਲਾ ਜੀ ਧਾਮ ਫ਼ਾਜ਼ਿਲਕਾ ਨੇ ਸ਼੍ਰੀ ਗਣੇਸ਼ ਉਤਸਵ ਦੇ ਮੌਕੇ 'ਤੇ ਅਤੇ ਸੁਨੀਲ ਕਾਮਰਾ ਅਤੇ ਨੀਲਮ ਕਾਮਰਾ ਦੀ ਪੋਤੀ ਕਿਰਪਾ ਸੇਤੀਆ ਦੇ ਜਨਮ ਦਿਨ ਨੂੰ ਸਮਰਪਿਤ ਲਾਇਨ ਕਲੱਬ ਫ਼ਾਜ਼ਿਲਕਾ, ਸ਼੍ਰੀ ਰਿੱਧੀ ਸਿੱਧੀ ਗਣੇਸ਼ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ ਦੇ ਵਿਸ਼ੇਸ਼ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ 'ਚ 125 ਯੂਨਿਟ ਖ਼ੂਨਦਾਨ ਕੀਤਾ ਗਿਆ | ਕੈਂਪ 'ਚ ਕਲੱਬ ਦੇ ਪ੍ਰਧਾਨ ਮਨਦੀਪ ਬਜਾਜ, ਅਜੈ ਸਾਵਣ ਸੁੱਖਾ, ਮਨਪ੍ਰੀਤ ਅਹੂਜਾ, ਸੁਮਿਤ ਦਾਬੜਾ, ਰਾਕੇਸ਼ ਭਟੇਜਾ, ਚਾਂਦ ਗੁਪਤਾ, ਰਮੇਸ਼ ਗੁੰਬਰ, ਕਪਿਲ ਚੁੱਘ, ਅੰਕਿਤ ਸਚਦੇਵਾ, ਗੌਤਮ ਸੈਨ, ਸੋਨਮ ਮਿਗਲਾਨੀ, ਬਾਵਾ ਬਾਘਲਾ, ਗੋਪਾਲ ਠਠਈ, ਦੀਪਕ ਗਿਲਹੋਤਰਾ ਦਾ ਵਿਸ਼ੇਸ਼ ਸਹਿਯੋਗ ਰਿਹਾ | ਮੈਡਮ ਖ਼ੁਸ਼ਬੂ ਸਾਵਨਸੁਖਾ ਇਸ ਖ਼ਾਸ ਮੌਕੇ 'ਤੇ ਆਪਣੀ ਟੀਮ ਨਾਲ ਪਹੁੰਚੀ | ਉਨ੍ਹਾਂ ਨੇ ਇਸ ਖ਼ਾਸ ਮੌਕੇ 'ਤੇ ਖ਼ੂਨਦਾਨ ਕੈਂਪ ਲਗਾਉਣ ਲਈ ਸੁਸਾਇਟੀ ਦੇ ਸਾਰੇ ਮੈਂਬਰਾਂ ਦੀ ਪ੍ਰਸ਼ੰਸਾ ਕੀਤੀ | ਬਲੱਡ ਬੈਂਕ ਫ਼ਾਜ਼ਿਲਕਾ ਦੇ ਬਾਰੋਦਿ੍ਕ ਜੇਮਜ਼ ਮੈਡਮ ਰੰਜੂ ਗਿਰਧਰ, ਮੈਡਮ ਰਿਤੂ, ਰਾਜ ਸਿੰਘ, ਰਣਜੀਤ ਸਿੰਘ, ਹੇਮੰਤ ਸੁਥਾਰ, ਛਿੰਦਰ ਸਿੰਘ ਵਲੋਂ ਖ਼ੂਨ ਇਕੱਠਾ ਕੀਤਾ | ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਬਲੱਡ ਕੈਂਪ ਇੰਚਾਰਜ ਰਾਜੀਵ ਕੁਕਰੇਜਾ, ਨੀਰਜ ਖੋਸਲਾ, ਗਿਰਧਾਰੀ ਸਿਲਗ, ਵਿਕਾਸ ਝਿੰਝਾ, ਸੰਜੀਵ ਛਾਬੜਾ, ਅਨਿਲ ਛਾਬੜਾ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਸ਼ਿਵਮ ਕੁੱਕੜ, ਅਮਿੱਤ ਗਰੋਵਰ, ਨੇਹਾ ਗਰੋਵਰ, ਨੀਲਮ ਸਚਦੇਵਾ, ਮਨੋਜ ਅਰੋੜਾ, ਜਸਵੰਤ ਪਰਜਾਪਤੀ, ਵਰਿੰਦਰ ਸ਼ਰਮਾ ਨੇ ਕਿਹਾ ਕਿ ਮੀਂਹ ਕਾਰਨ ਕੈਂਪ ਹੌਲੀ ਰਫ਼ਤਾਰ ਨਾਲ ਚੱਲਿਆ | ਪਰ ਫਿਰ ਵੀ ਖ਼ੂਨਦਾਨੀਆਂ ਦਾ ਉਤਸ਼ਾਹ ਦੇਖਣ ਯੋਗ ਸੀ | ਖ਼ੂਨਦਾਨੀਆਂ ਨੂੰ ਮੈਡਲ, ਪੌਲੀ ਬੈਗ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਸੰਸਥਾ ਦਾ ਅਗਲਾ ਕੈਂਪ 7 ਸਤੰਬਰ ਨੂੰ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਲਗਾਇਆ ਜਾਵੇਗਾ |