03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਫ਼ਾਜ਼ਿਲਕਾ ਸੈਕਟਰ ਦੇ ਹੜ੍ਹ-ਪ੍ਰਭਾਵਿਤ ਇਲਾਕਿਆਂ 'ਚ ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖਰੇਖ ਹੇਠ ਫ਼ੌਜ ਵਲੋਂ ਰਾਹਤ ਕਾਰਜ ਜਾਰੀ

ਅਜੀਤ ਡੈਸਕ 01-09-2025
ਫ਼ਾਜ਼ਿਲਕਾ, 31 ਅਗਸਤ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਹੜ੍ਹ-ਪ੍ਰਭਾਵਿਤ ਫ਼ਾਜ਼ਿਲਕਾ ਸੈਕਟਰ 'ਚ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ 'ਚ ਫ਼ੌਜ ਦੀ ਅਮੋਘ ਡਿਵੀਜ਼ਨ ਦੀ ਟੁਕੜੀ ਵਲੋਂ ਰਾਹਤ ਤੇ ਬਚਾਅ ਕਾਰਜਾਂ ਨੂੰ ਜਾਰੀ ਰੱਖਿਆ ਗਿਆ ਹੈ | ਇਹ ਕਾਰਜ 28 ਅਗਸਤ ਤੋਂ ਸ਼ੁਰੂ ਹੋਏ ਸਨ ਤੇ ਹੁਣ ਤੀਜੇ ਦਿਨ 'ਚ ਦਾਖ਼ਲ ਹੋ ਗਏ ਹਨ | ਇਸ ਦੌਰਾਨ ਭਾਰਤੀ ਫ਼ੌਜ ਸਿਵਲ ਪ੍ਰਸ਼ਾਸਨ ਤੇ ਐਨ.ਡੀ.ਆਰ.ਐਫ. ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ | ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 700 ਤੋਂ ਵੱਧ ਪਿੰਡ ਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਾ ਹੈ | ਇਸ ਦੇ ਨਾਲ ਹੀ ਟੀਮਾਂ ਵਲੋਂ ਜ਼ਰੂਰੀ ਸਾਮਾਨ ਪਹੁੰਚਾਉਣ ਅਤੇ ਦਰਜਨਾਂ ਹੜ੍ਹ-ਪ੍ਰਭਾਵਿਤ ਲੋਕਾਂ ਨੂੰ ਫ਼ੌਰੀ ਸਹਾਇਤਾ ਮੁਹੱਈਆ ਕਰਵਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ | ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਮੁਤਾਬਿਕ, ਹੁਣ ਫਸੇ ਹੋਏ ਪਰਿਵਾਰਾਂ ਤੱਕ ਪਹੁੰਚਣ ਤੇ ਪਿੰਡਾਂ 'ਚ ਮੁੜ ਸਥਿਰਤਾ ਲਿਆਉਣ 'ਤੇ ਕੇਂਦਰਿਤ ਹੈ, ਤੇ ਫ਼ੌਜ ਇਸ ਵਿਚ ਸਹਿਯੋਗ ਕਰ ਰਹੀ ਹੈ | ਅਮੋਘ ਡਿਵੀਜ਼ਨ ਟੁਕੜੀ ਲੋਕਾਂ ਦੀ ਸੁਰੱਖਿਆ ਤੇ ਸਹਾਇਤਾ ਯਕੀਨੀ ਬਣਾਉਣ ਲਈ 24 ਘੰਟੇ ਤਾਇਨਾਤ ਹਨ |
ਪਿਛਲੀ ਖ਼ਬਰ ਸ੍ਰੀ ਗਣੇਸ਼ ਉਤਸਵ ਮੌਕੇ 125 ਯੂਨਿਟ ਖ਼ੂਨਦਾਨ ਅਗਲੀ ਖ਼ਬਰ ਨਸ਼ੇ ਵਿਰੋਧੀ ਜਾਗਰੂਕਤਾ ਅਭਿਆਨ ਤਹਿਤ ਨੁੱਕੜ ਨਾਟਕ ਤੇ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।