ਫ਼ਾਜ਼ਿਲਕਾ, 21 ਜੁਲਾਈ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਆਯੂਸ਼ ਵਿਭਾਗ ਦੇ ਯੂਨਾਨੀ ਅਫ਼ਸਰ ਡਾ.ਸੰਜੀਵ ਕੁਮਾਰ ਪਾਠਕ ਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ.ਰਹਿਮਾਨ ਅਸਦ ਦੀ ਅਗਵਾਈ ਹੇਠ ਪਿੰਡ ਰਾਣਾ ਦੇ ਪੰਚਾਇਤ ਘਰ ਵਿਖੇ ਮੁਫ਼ਤ ਆਯੁਰਵੈਦਿਕ ਤੇ ਹੋਮਿਓਪੈਥਿਕ ਕੈਂਪ ਲਗਾਇਆ ਗਿਆ | ਜਿਸ ਵਿਚ 392 ਮਰੀਜ਼ਾ ਦਾ ਚੈੱਕਅਪ ਕਰਕੇ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਗਈਆਂ | ਕੈਂਪ 'ਚ ਡਾ.ਸਤਪਾਲ, ਡਾ.ਅਮਨਦੀਪ ਕੌਰ, ਡਾ.ਇੰਦਰਾ ਰਾਣੀ, ਡਾ.ਗੁਰਮੀਤ ਸਿੰਘ, ਡਾ.ਆਮਨਾ ਕੰਬੋਜ, ਹੋਮਿਓਪੈਥਿਕ ਡਿਸਪੈਂਸਰ ਤੇ ਯੋਗਾ ਇੰਸਟਰਕਟਰ ਸੀਰਤ, ਅਨੀਤਾ ਰਾਣੀ, ਮੰਦਰ ਸਿੰਘ, ਗੁਰਮਿੰਦਰ ਸਿੰਘ, ਰਾਜਪਾਲ ਸਿੰਘ, ਨੀਤੂ ਰਾਣੂ, ਕੁਲਵੰਤ ਕੰਬੋਜ ਤੇ ਸੁਮਿੱਤਰਾ ਦੇਵੀ ਆਦਿ ਨੇ ਸੇਵਾਵਾਂ ਦਿੱਤੀਆਂ |