ਫ਼ਾਜ਼ਿਲਕਾ, 20 ਜੁਲਾਈ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਪੁਲਿਸ ਨੇ ਪ੍ਰੈਗਾਬਲੀਨ ਕੈਪਸੂਲ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਜਾਂਚ ਅਧਿਕਾਰੀ ਜਗਦੀਸ਼ ਲਾਲ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸਬੰਧ 'ਚ ਚੌਕੀ ਲਾਧੂਕਾ ਏਰੀਆ ਰਵਾਨਾ ਸਨ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕੋਈ ਅਣਪਛਾਤੇ ਵਿਅਕਤੀ ਬਸਤੀ ਚੰਡੀਗੜ੍ਹ ਮੰਡੀ ਲਾਧੂਕਾ ਦੀਆਂ ਗਲੀਆਂ ਵਿਚ ਸ਼ਰੇਆਮ ਪ੍ਰੇਗਾ ਕੈਪਸੂਲ ਵੇਚ ਰਿਹਾ ਹੈ | ਪੁਲਿਸ ਨੇ ਰੇਡ ਕਰਕੇ 150 ਪ੍ਰੈਗਾਬਲੀਨ ਕੈਪਸੂਲ ਬਰਾਮਦ ਕੀਤੇ | ਪਰ ਅਣਪਛਾਤੇ ਵਿਅਕਤੀ ਫ਼ਰਾਰ ਹੋ ਗਏ | ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |